ਮੁਕਤਸਰ ਸਥਿਤ ਮਲੋਟ ਵਿੱਚ ਬੀਤੇ ਦਿਨ ਹੋਈ ਮੀਂਹ ਕਰਕੇ ਪਿੰਡ ਭਲਾਈਆਨਾ ਵਿੱਚ ਕਣਕ ਦੀ ਫਸਲ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਿਆ। ਜਿਸ ਦੇ ਚੱਲਦੇ ਪ੍ਰੇਸ਼ਾਨ ਪਿੰਡ ਭਲਾਈਆਨਾ ਦੇ ਸਾਧੂ ਸਿੰਘ ਨੇ ਨਹਿਰ ਵਿੱਚ ਛਾਲ ਲਗਾ ਕੇ ਖੁਦਕੁਸ਼ੀ ਕਰ ਲਈ। ਉਹ ਕੱਲ ਤੋਂ ਘਰੋਂ ਲਾਪਤਾ ਸੀ ਅਤੇ ਐਤਵਾਰ ਦੁਪਹਿਰ ਨੂੰ ਉਸ ਦੀ ਲਾਸ਼ ਬਰਾਮਦ ਹੋਈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਸਾਧੂ ਸਿੰਘ ਕਣਕ ਦੀ ਫਸਲ ਦੇ ਬਰਬਾਦ ਹੋ ਜਾਣ ਕਾਰਨ ਕਾਫੀ ਦਿਨਾਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ। ਉਹ ਸ਼ਨੀਵਾਰ ਸ਼ਾਮ ਨੂੰ ਘਰੋਂ ਬਾਈਕ ‘ਤੇ ਪਿੰਡ ਦੇ ਬੱਸ ਸਟੈਂਡ ‘ਤੇ ਕਿਸੇ ਕੰਮ ਲਈ ਬੋਲ ਕੇ ਚੱਲ ਗਿਆ ਸੀ, ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਘਰ ਵਾਲਿਆਂ ਨੇ ਪਹਿਲਾਂ ਰਿਸ਼ਤੇਦਾਰੀਆਂ ਤੇ ਫਿਰ ਆਪਣੇ ਤੌਰ ‘ਤੇ ਭਾਲ ਸ਼ੁਰੂ ਕਰ ਦਿੱਤੀ।
ਐਤਵਾਰ ਦੁਪਹਿਰ ਨੂੰ ਕਿਸਾਨ ਦੀ ਲਾਸ਼ ਤੇ ਬਾਈਕ ਪਿੰਡ ਦੋਦਾ ਦੇ ਕੋਲੋਂ ਲੰਘਦੀ ਰਾਜਸਥਾਨ ਫੀਡਰ ਦੇ ਸੋਥਾ ਹੈੱਡ ‘ਤੇ ਨਹਿਰ ਵਿੱਚ ਮਿਲੀ। ਲਾਸ਼ ਨੂੰ ਪੋਸਟਮਾਰਟਮ ਲਈ ਗਿੱਦੜਬਾਹਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਕਿਸਾਨ ਸਾਧੂ ਸਿੰਘ ਦੇ 2 ਪੁੱਤਰ ਹਨ। ਪਰਿਵਾਰ ਕੋਲ 12 ਏਕੜ ਜ਼ਮੀਨ ਹੈ। ਸਾਧੂ ਸਿੰਘ ਇੱਖ ਸੀਮਤ ਕਿਸਾਨ ਸੀ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਦਲਾਈ ਲਾਮਾ, ਬੱਚੇ ਨੂੰ ਬੁੱਲ੍ਹਾਂ ‘ਤੇ ਚੁੰਮਿਆ, ਵੀਡੀਓ ਵਾਇਰਲ
ਉਸ ਨੇ ਕਰੀਬ 20 ਏਕੜ ਜ਼ਮੀਨ ਠੇਕੇ ‘ਤੇ ਲੈ ਕੇ ਕਣਕ ਦੀ ਫਸਲ ਦੀ ਬਿਜਾਈ ਕੀਤੀ ਸੀ, ਜੋਕਿ ਪੂਰੀ ਫਸਲ ਖਰਾਬ ਹੋ ਗਈ, ਜਿਸ ਦੇ ਚੱਲਦੇ ਆਰਥਿਕ ਨੁਕਸਾਨ ਦੇ ਚੱਲਦੇ ਉਹ ਪ੍ਰੇਸ਼ਾਨ ਚੱਲ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: