ਸੋਸ਼ਲ ਮੀਡੀਆ ‘ਤੇ ਇੱਕ ਦਿਲ ਛੂਹਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਭਾਰੀ ਹੜ੍ਹ ਵਿੱਚ ਇਕ ਬੰਦੇ ਨੇ ਇੱਕ ਬੇਜ਼ੁਬਾਨ ਦੀ ਜਾਨ ਬਚਾਈ। ਵੀਡੀਓ ਵਿੱਚ ਬੰਦਾ ਪੌੜ੍ਹੀਆਂ ਚੜਦਾ ਆ ਰਿਹਾ ਹੈ, ਤੇ ਉਸ ਦੇ ਹੱਥ ਵਿੱਚ ਇੱਕ ਕੁੱਤਾ ਹੈ।
ਦਰਅਸਲ, ਜਿਸ ਕੁੱਤੇ ਨੂੰ ਬੰਦਾ ਆਪਣੀ ਗੋਦੀ ਵਿੱਚ ਲੈ ਕੇ ਜਾ ਰਿਹਾ ਸੀ, ਉਹ ਖੁਦਾ ਲਾਹੌਰ ਪੁਲ ਦੇ ਹੇਠਾਂ ਹੜ੍ਹ ਵਿੱਚ ਫਸ ਗਿਆ ਸੀ, ਚੰਡੀਗੜ੍ਹ ਪੁਲਿਸ ਨੇ ਇਹ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਚੰਡੀਗੜ੍ਹ ਪੁਲਿਸ ਲਗਾਤਾਰ ਬਚਾਅ ਕਾਰਜ ‘ਚ ਲੱਗੀ ਹੋਈ ਹੈ। ਇੰਟਰਨੈੱਟ ‘ਤੇ ਇਸ ਸ਼ਖਸ ਦੀ ਕਾਫੀ ਤਾਰੀਫ ਹੋ ਰਹੀ ਹੈ।
ਚੰਡੀਗੜ੍ਹ ਪੁਲਿਸ ਦੇ ਸੀਨੀਅਰ ਪੁਲਿਸ ਕਪਤਾਨ ਨੇ ਇਹ ਵੀਡੀਓ ਅਪਲੋਡ ਕੀਤੀ ਹੈ। ਉਨ੍ਹਾਂ ਕੁੱਤੇ ਦੀ ਜਾਨ ਬਚਾਉਣ ਲਈ ਫਾਇਰ ਬਿ੍ਗੇਡ ਅਤੇ ਪੁਲਿਸ ਵਿਭਾਗ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਲਿਖਿਆ, “ਚੰਡੀਗੜ੍ਹ ਪੁਲਿਸ ਦੀ ਟੀਮ ਦੇ ਸਹਿਯੋਗ ਨਾਲ ਫਾਇਰ ਵਿਭਾਗ ਦੀ ਟੀਮ ਦਾ ਧੰਨਵਾਦ, ਭਾਰੀ ਪਾਣੀ ਦੇ ਵਹਾਅ ਕਾਰਨ ਖੁੱਡਾ ਲਾਹੌਰ ਪੁਲ ਦੇ ਹੇਠਾਂ ਫਸੇ ਇੱਕ ਕੁੱਤੇ ਨੂੰ ਬਚਾ ਲਿਆ ਗਿਆ।”
ਦੱਸ ਦੇਈਏ ਕਿ ਇਹ ਵੀਡੀਓ 45 ਸੈਕੰਡ ਦਾ ਹੈ, ਜਿਸ ‘ਚ ਵਿਅਕਤੀ ਤੇਜ਼ ਵਹਿ ਰਹੇ ਪਾਣੀ ਦੇ ਵਿਚਕਾਰ ਆਪਣੀ ਗੋਦੀ ‘ਚ ਕੁੱਤੇ ਨੂੰ ਲੈ ਕੇ ਪੌੜੀਆਂ ‘ਤੇ ਚੜ੍ਹ ਰਿਹਾ ਹੈ। ਜਿਉਂ ਹੀ ਵਿਅਕਤੀ ਉਪਰ ਪਹੁੰਚਦਾ ਹੈ, ਕੁੱਤਾ ਉਸ ਦੇ ਹੱਥ ਤੋਂ ਲੈ ਲਿਆ ਜਾਂਦਾ ਹੈ, ਤਾਂ ਜੋ ਉਹ ਆਸਾਨੀ ਨਾਲ ਪੌੜੀਆਂ ਉਤਰ ਸਕੇ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ, ਮਨਾਲੀ ‘ਚ ਲਾਪਤਾ ਹੋਏ ਬੱਸ ਕੰਡਕਟਰ ਤੇ ਡਰਾਈਵਰ ਦੀ ਮ੍ਰਿਤ.ਕ ਦੇਹ ਬਰਾਮਦ
ਇਹ ਵੀਡੀਓ 10 ਜੁਲਾਈ ਨੂੰ ਸੀਨੀਅਰ ਪੁਲਿਸ ਕਪਤਾਨ ਵੱਲੋਂ ਪੋਸਟ ਕੀਤਾ ਗਿਆ ਸੀ। ਵੀਡੀਓ ਨੂੰ ਹੁਣ ਤੱਕ ਕਰੀਬ 1 ਲੱਖ ਲੋਕ ਦੇਖ ਚੁੱਕੇ ਹਨ। ਵੀਡੀਓ ‘ਤੇ 1543 ਟਿੱਪਣੀਆਂ ਕੀਤੀਆਂ ਗਈਆਂ ਹਨ। ਲਗਭਗ ਸਾਰਿਆਂ ਨੇ ਇਸ ਬਹਾਦਰੀ ਭਰੀ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਦਾ ਮਨੋਬਲ ਵਧਾਇਆ।
ਵੀਡੀਓ ਲਈ ਕਲਿੱਕ ਕਰੋ -: