ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਰਿਸਟੋਰ ਹੋ ਗਿਆ ਹੈ। ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਦੇ ਐਲਾਨ ਤੋਂ ਬਾਅਦ ਟਰੰਪ ਦੀ 22 ਮਹੀਨੇ ਬਾਅਦ ਇਸ ਸੋਸ਼ਲ ਮੀਡੀਆ ਪਲੇਟਫਾਰਮ ਵਿੱਚ ਵਾਪਸੀ ਹੋ ਗਈ ਹੈ। ਇਸ ਤੋਂ ਪਹਿਲਾਂ ਮਸਕ ਨੇ ਬਾਕਾਇਦਾ ਟਵੀਟ ਕਰਕੇ ਯੂਜ਼ਰਸ ਨੂੰ ਜਾਣਕਾਰੀ ਦਿੱਤੀ ਕਿ ਜਿਵੇਂਕਿ ਲੋਕਾਂ ਦੀ ਇੱਛਾ ਹੈ ਕਿ ਟਰੰਪ ਦਾ ਟਵਿੱਟਰ ਅਕਾਊਂਟ ਰਿਸਟੋਰ ਕੀਤਾ ਜਾਏ ਤਾਂ ਅਜਿਹਾ ਹੀ ਹੋਵੇਗਾ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਐਲਨ ਮਸਕ ਨੇ ਟਵਿੱਟਰ ਇੱਕ ਪੋਲ ਰਾਹੀਂ ਲੋਕਾਂ ਤੋਂ ਪੁੱਛਿਆ ਸੀ ਕਿ ਕੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਰਿਸਟਰੋ ਕੀਤਾ ਜਾਏ?
ਐਲਨ ਮਸਕ ਨੇ ਐਤਵਾਰ ਸਵੇਰੇ ਟਵੀਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਡੋਨਾਲਡ ਟਰੰਪ ਨੂੰ ਟਵਿੱਟਰ ‘ਤੇ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ। ਮਸਕ ਦੇ ਐਲਾਨ ਦੇ ਤੁਰੰਤ ਬਾਅਦ ਹੀ ਟਰੰਪ ਦਾ ਟਵਿੱਟਰ ਅਕਾਊਂਟ ਰਿਸਟੋਰ ਹੋ ਗਿਆ। ਟਰੰਪ ਹੁਣ ਟਵਿੱਟਰ ‘ਤੇ ਦਿਸਣ ਲੱਗੇ ਹਨ। ਮਸਕ ਨੇ ਇਸ ਦੇ ਪਿੱਛੇ ਹੁਣੇ ਜਿਹੇ ਕੀਤੇ ਆਪਣੇ ਇੱਕ ਪੋਲ ਦਾ ਜ਼ਿਕਰ ਵੀ ਕੀਤਾ। ਕਿਹਾ ਕਿ 15 ਮਿਲੀਅਨ ਲੋਕਾਂ ਦੀ ਇੱਛਾ ਹੈ ਤਾਂ ਅਜਿਹਾ ਹੀ ਹੋਵੇਗਾ। ਮਸਕ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਖਾਤੇ ਬਾਰੇ ਟਵੀਟ ਕੀਤਾ, ”ਲੋਕਾਂ ਨੇ ਗੱਲ ਕੀਤੀ ਹੈ। ਟਰੰਪ ਨੂੰ ਬਹਾਲ ਕੀਤਾ ਜਾਏਗਾ।”
ਇਹ ਵੀ ਪੜ੍ਹੋ : ਜਲੰਧਰ ‘ਚ ਅੱਜ ਲੰਮਾ ‘ਪਾਵਰ ਕੱਟ’, 8 ਘੰਟੇ ਇਨ੍ਹਾਂ 13 ਇਲਾਕਿਆਂ ‘ਚ ਬਿਜਲੀ ਰਹੇਗੀ ਠੱਪ
ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੇ ਪੁਰਾਣੇ ਮਾਲਕਾਂ ਨੇ ਡੋਨਾਲਡ ਟਰੰਪ ‘ਤੇ ਅਣਚਾਹੇ ਸਮਗਰੀ ਬਾਰੇ ਟਵੀਟ ਕਰਨ ਤੋਂ ਬਾਅਦ ਕਾਰਵਾਈ ਕੀਤੀ। ਸਾਲ 2021 ‘ਚ ਉਨ੍ਹਾਂ ਨੂੰ ਟਵਿੱਟਰ ‘ਤੇ ਪੱਕੇ ਤੌਰ ‘ਤੇ ਬੈਨ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: