Don’t forget to click: ਨਵੀਂ ਦਿੱਲੀ: SBI ਦੇ ਗਾਹਕ ਆਪਣੀ ਨੈੱਟ ਬੈਂਕਿੰਗ ਪ੍ਰਤੀ ਸਾਵਧਾਨ ਰਹਿਣ। ਦਰਅਸਲ SBI ਨੇ ਆਪਣੇ ਗਾਹਕਾਂ ਨੂੰ ਮੈਸੇਜ ਭੇਜ ਕੇ ਸਾਵਧਾਨ ਕੀਤਾ ਹੈ ਕਿ ਜੇਕਰ ਪਿਛਲੇ 180 ਦਿਨਾਂ ਤੋਂ ਤੁਸੀਂ ਆਪਣੇ ਨੈੱਟ ਬੈਂਕਿੰਗ ਪਾਸਵਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਇਸ ਨੂੰ ਛੇਤੀ ਅਪਡੇਟ ਕਰ ਲਓ।
ਬੈਂਕ ਮੁਤਾਬਕ ਠੱਗ SBI ਗਾਹਕਾਂ ਦੇ ਮੋਬਾਇਲ ‘ਤੇ ਮੈਸੇਜ ਭੇਜ ਰਹੇ ਹਨ। ਉਸ ਮੈਸੇਜ ‘ਚ ਭੇਜਿਆ ਜਾਣ ਵਾਲਾ ਲਿੰਕ SBI ਨੈੱਟ ਬੈਂਕਿੰਗ ਪੇਜ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਮੈਸੇਜ ਭੇਜ ਕੇ ਗਾਹਕਾਂ ਨੂੰ ਉਸ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਜੇਕਰ ਤੁਸੀਂ ਉਸ ਲਿੰਕ ‘ਤੇ ਕਲਿੱਕ ਕਰਦੇ ਹੋ ਤਾਂ ਤੁਹਾਡੀ ਸਾਰੀ ਗੁਪਤ ਜਾਣਕਾਰੀ ਠੱਗਾਂ ਕੋਲ ਪਹੁੰਚ ਜਾਂਦੀ ਹੈ ਤੇ ਇਸ ਤਰ੍ਹਾਂ ਉਹ ਤੁਹਾਡੇ ਖਾਤੇ ਨੂੰ ਸੰਨ੍ਹ ਲਾ ਸਕਦੇ ਹਨ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਮੈਸੇਜ ਆਉਂਦਾ ਹੈ ਤਾਂ ਤੁਰੰਤ ਉਸ ਨੂੰ ਇਗਨੋਰ ਕਰੋ ਤੇ ਮੋਬਾਇਲ ‘ਚੋਂ ਡਿਲੀਟ ਕਰ ਦਿਉ।