ਵਿਸ਼ਵ ਸਿਹਤ ਸੰਗਠਨ (WHO) ਦੇ ਖੇਤਰੀ ਨਿਰਦੇਸ਼ਕ ਨੇ ਮੰਕੀਪੌਕਸ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਦੇਸ਼ਾਂ ਨੂੰ ਅਲਰਟ ਕੀਤਾ ਹੈ, ਜਿਥੇ ਇਹ ਮਾਮਲੇ ਪਾਏ ਗਏ ਹਨ। ਉਨ੍ਹਾਂ ਚੌਕਸੀ ਵਧਾਉਣ ਅਤੇ ਜਨਤਕ ਸਿਹਤ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਐਤਵਾਰ ਨੂੰ ਅਪੀਲ ਕੀਤੀ।
ਖੇਤਰੀ ਨਿਰਦੇਸ਼ਕ ਡਾ: ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮੰਕੀਪੌਕਸ ਤੇਜ਼ੀ ਨਾਲ ਅਤੇ ਕਈ ਅਜਿਹੇ ਦੇਸ਼ਾਂ ਵਿੱਚ ਫੈਲ ਰਿਹਾ ਹੈ ਜਿਥੇ ਪਹਿਲਾਂ ਇਸ ਦੇ ਮਾਮਲੇ ਸਾਹਮਣੇ ਨਹੀਂ ਆਏ ਸਨ, ਜੋ ਬਹੁਤ ਚਿੰਤਾ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦੇ ਮਾਮਲੇ ਵਧੇਰੇ ਉਨ੍ਹਾਂ ਮਰਦਾਂ ਵਿੱਚ ਪਾਏ ਗਏ ਹਨ, ਜਿਨ੍ਹਾਂ ਨੇ ਮਰਦਾਂ ਨਾਲ ਸਬੰਧ ਬਣਾਏ। ਅਜਿਹੇ ਵਿੱਚ ਉਸ ਆਬਾਦੀ ‘ਤੇ ਕੇਂਦ੍ਰਿਤ ਕੋਸ਼ਿਸ਼ ਕਰਕੇ ਬੀਮਾਰੀ ਨੂੰ ਅਤੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਹੈ। ਵਿਸ਼ਵ ਪੱਧਰ ‘ਤੇ 75 ਦੇਸ਼ਾਂ ਵਿੱਚ ਮੰਕੀਪੌਕਸ ਦੇ 16,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ‘PM ਮੋਦੀ ਦੀ ਲੈਬਾਰਟਰੀ ਦਾ ਨਵਾਂ ਐਕਸਪੈਰੀਮੈਂਟ’- ਅਗਨੀਪਥ ‘ਤੇ ਬੋਲੇ ਰਾਹੁਲ ਗਾਂਧੀ
ਡਬਲਿਊਐੱਚਓ ਦੱਖਣ-ਪੂਰਬ ਏਸ਼ੀਆ ਇਲਾਕੇ ਵਿੱਚ ਮੰਕੀਪੌਕਸ ਦੇ ਚਾਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਤਿੰਨ ਭਾਰਤ ਵਿੱਚ ਤੇ ਇੱਕ ਥਾਈਲੈਂਡ ਵਿੱਚ ਪਾਇਆ ਗਿਆ ਹੈ। ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਅਹਿਮ ਗੱਲ ਇਹ ਹੈ ਕਿ ਸਾਡੀਆਂ ਕੋਸ਼ਿਸ਼ਾਂ ਤੇ ਕਦਮ ਸੰਵੇਦਨਸ਼ੀਲ ਤੇ ਭੇਦਭਾਵ ਰਹਿਤ ਹੋਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -: