ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਡਰੈੱਸ ਕੋਡ ਲਾਗੂ ਹੋ ਗਿਆ ਹੈ। ਹੁਣ ਮੰਦਰ ‘ਚ ਬਰਮੂਡਾ, ਹਾਫ ਪੈਂਟ, ਮਿੰਨੀ ਸਕਰਟ, ਫਰੌਕ, ਫਟੇ ਜੀਨਸ ਅਤੇ ਨਾਈਟ ਸੂਟ ਆਦਿ ਪਹਿਨਣ ਵਾਲੇ ਸ਼ਰਧਾਲੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਿੰਦੂ ਤਖ਼ਤ ਦੇ ਸੀਨੀਅਰ ਪ੍ਰਚਾਰਕ ਅਤੇ ਅਖਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਦੇ ਕੌਮੀ ਪ੍ਰਧਾਨ ਰਾਜੇਸ਼ ਕੇਹਰ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਜਾਣਕਾਰੀ ਲਈ ਮੰਦਰ ਪਰਿਸਰ ਵਿੱਚ ਸੂਚਨਾ ਬੋਰਡ ਲਗਾਏ ਗਏ ਹਨ। ਸ਼ਨੀਵਾਰ ਤੋਂ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਉੱਤਰਾਖੰਡ ਦੇ ਸੰਤ ਸਮਾਜ ਨੇ ਵੀ ਕੁਝ ਸਮਾਂ ਪਹਿਲਾਂ ਉੱਥੋਂ ਦੇ ਪ੍ਰਸਿੱਧ ਮੰਦਰਾਂ ‘ਚ ਡਰੈੱਸ ਕੋਡ ਲਾਗੂ ਕੀਤਾ ਸੀ। ਇਸੇ ਤਰਜ਼ ‘ਤੇ ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ‘ਚ ਵੀ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਰਾਜੇਸ਼ ਕੇਹਰ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਈ ਸ਼ਰਧਾਲੂ ਛੋਟੇ ਕੱਪੜੇ ਪਾ ਕੇ ਆਉਂਦੇ ਹਨ। ਇਸ ਨਾਲ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਾਭਾ : ਗੈਸ ਸਿਲੰਡਰ ‘ਚ ਲੀਕੇਜ ਨਾਲ ਘਰ ‘ਚ ਹੋਇਆ ਧਮਾਕਾ, ਬੱਚਿਆਂ ਸਣੇ ਝੁਲਸੇ 5 ਜੀਅ
ਰਾਜੇਸ਼ ਕੇਹਰ ਨੇ ਕਿਹਾ ਕਿ ਹਿੰਦੂ ਤਖ਼ਤ ਅਧੀਨ ਆਉਂਦੇ ਪੰਜਾਬ ਦੇ ਹੋਰ ਵੱਡੇ ਮੰਦਰਾਂ ਵਿੱਚ ਵੀ ਡਰੈੱਸ ਕੋਡ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨਾ ਮੰਦਰ ਦੇ ਸੁਰੱਖਿਆ ਕਰਮਚਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ। ਇਸ ਤੋਂ ਇਲਾਵਾ ਹਿੰਦੂ ਤਖ਼ਤ ਅਤੇ ਹਿੰਦੂ ਸੁਰੱਖਿਆ ਕਮੇਟੀ ਦੇ ਵਲੰਟੀਅਰ ਵੀ ਤਿੱਖੀ ਨਜ਼ਰ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -: