ਸੀਮਾ ਸੁਰੱਖਿਆ ਬਲ ਦੇ ਪੰਜਾਬ ਫਰੰਟੀਅਰ ਦੇ ਨਵੇਂ ਆਈਜੀ ਡਾ.ਅਤੁਲ ਫੁਲਜੇਲੇ ਨੇ ਕਿਹਾ ਕਿ ਸਰਹੱਦ ‘ਤੇ ਇਕ ਸਾਲ ਵਿਚ 90 ਡ੍ਰੋਨ ਫੜੇ ਗਏ ਹਨ। ਇਨ੍ਹਾਂ ਜ਼ਰੀਏ ਹੈਰੋਇਨ ਤੇ ਹਥਿਆਰ ਪੰਜਾਬ ਵਿਚ ਭੇਜੇ ਗਏ ਹਨ।ਇਨ੍ਹਾਂ ਡ੍ਰੋਨ ਦੀ ਫੋਰੈਂਸਿੰਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਡ੍ਰੋਨ ਨੂੰ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਤੇ ਉਨ੍ਹਾਂ ਦੀ ਉਡਾਣ ਲੋਕੇਸ਼ਨ ਪਾਕਿਸਤਾਨ ਰੇਂਜਰਾਂ ਦੇ ਹੈੱਡਕੁਆਰਟਰ ਦੇ ਆਸ-ਪਾਸ ਦੀ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੈ ਕਿ ਡ੍ਰੋਨ ਜ਼ਰੀਏ ਪੰਜਾਬ ਵਿਚ ਹੈਰੋਇਨ ਭੇਜਣ ਵਿਚ ਪਾਕਿਸਤਾਨ ਦੀ ਸਰਕਾਰ ਦਾ ਵੀ ਹੱਥ ਹੈ।
ਫੋਰੈਂਸਿੰਕ ਮੈਡੀਸਨ ਤੇ ਟਾਕਿਸਕੋਲਾਜੀ ਵਿਚ ਐੱਮਡੀ ਡਾ. ਫੁਲਜੇਲੇ ਨੇ ਕਿਹਾ ਕਿ ਇਕ ਸਾਲ ਵਿਚ 500 ਕਿਲੋ ਹੈਰੋਇਨ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ ਤੋਂ ਬਰਾਮਦ ਕੀਤੀ ਗਈ ਹੈ। ਤਸਕਰੀ ਦੀ 65 ਫੀਸਦੀ ਖੇਪ ਡ੍ਰੋਨ ਤੋਂ ਭੇਜੀ ਜਾ ਰਹੀ ਹੈ। ਦਿੱਲੀਲ ਵਿਚ ਫੋਰੈਂਸਿੰਕ ਲੈਬ ਵਿਚ ਇਨ੍ਹਾਂ ਡ੍ਰੋਨ ਦੀ ਜਾਂਚ ਕੀਤੀ ਗਈ ਤਾਂ ਦੋ ਵਿਚ ਕੈਮਰਾ ਲੱਗਾ ਮਿਲਿਆ।
ਆਈਜੀ ਵੀਰਵਾਰ ਨੂੰ ਪੰਜਾਬ ਫਰੰਟੀਅਰ ਹੈੱਡਕੁਆਟਰ ਦੀ ਬਲ ਦੇ ਸਥਾਪਨਾ ਦਿਵਸ ਮੌਕੇ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਮਹਿਲਾ ਜਵਾਨਾਂ ਦੀ ਇਕ ਘੁੜਸਵਾਰ ਟੋਲੀ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ। ਇਨ੍ਹਾਂ ਮਹਿਲਾ ਜਵਾਨਾਂ ਨੂੰ ਸਰਹੱਦ ‘ਤੇ ਪੈਟਰੋਲਿੰਗ ‘ਤੇ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ਪੁਲਿਸ ਨੇ ਗੈਰ-ਕਾਨੂੰਨੀ ਹ.ਥਿਆਰਾਂ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਕੈਡਰ ਦੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਡਾ. ਫੁਲਜੇਲੇ ਨੇ ਵੱਖ-ਵੱਖ ਅਹੁਦਿਆਂ ‘ਤੇ ਪਹਾੜੀ ਸੂਬੇ ਦੀ ਸੇਵਾ ਕੀਤੀ ਹੈ। ਉਹ ਤਿੰਨ ਸਾਲਤੱਕ ਕਾਂਗੜਾ ਵਿਚ ਤੇ 2 ਸਾਲ ਤੱਕ ਊਨਾ ਵਿਚ ਐੱਸਪੀ ਰਹੇ। ਐੱਸਪੀ ਤੇ ਡੀਆਈਜੀ ਰਹਿਣ ਤੋਂ ਇਲਾਵਾ ਉਹ 2010 ਤੋਂ 2017 ਤੱਕ ਮੁੰਬਈ ਵਿਚ ਸੀਬੀਆਈ ਦਫਤਰ ਵਿਚ ਸਨ ਜਿਥੇ ਉਨ੍ਹਾਂ ਨੇ ਉੱਚ ਪੱਧਰੀ ਬੈਂਕਿੰਗ ਧੋਖਾਦੇਹੀ ਦੀ ਜਾਂਚ ਕੀਤੀ ਤੇ ਆਦਰਸ਼ ਹਾਊਸਿੰਗ ਘਪਲੇ ਦੀ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ : –