ਪੰਜਾਬ ਵਿੱਚ ਨਸ਼ਿਆਂ ਨੇ ਨੌਜਵਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਚਿੱਟਾ ਸ਼ਰੇਆਮ ਵਿਕ ਰਿਹਾ ਹੈ। ਨਸ਼ੇ ਕਰਕੇ ਉਜੜੇ ਪਰਿਵਾਰ ਵੱਲੋਂ ਸ਼ਹਿਰ ਦੀਆਂ ਦੁਕਾਨਾਂ ਅਤੇ ਗਲੀਆਂ ਦੇ ਬਾਹਰ ‘ਚਿੱਟਾ ਸ਼ਰੇਆਮ ਮਿਲਦਾ ਹੈ ਜਿਥੇ ਪੋਸਟਰ ਲਾ ਕੇ ਸਾਫ-ਸਾਫ ਲਿਖਿਆ ਹੋਇਆ ਹੈ ‘ਚਿੱਟਾ ਇੱਥੇ ਮਿਲਦਾ ਹੈ’। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਸਾਹਮਣੇ ਇੱਕ ਵੱਖਰੇ ਤਰੀਕੇ ਨਾਲ ਆਪਣਾ ਵਿਰੋਧ ਪ੍ਰਗਟਾਇਆ ਹੈ।
ਇਹ ਪੋਸਟਰ ਸ਼ਹੀਦਾਂ ਸਾਹਿਬ ਗੁਰਦੁਆਰੇ ਨੇੜੇ ਇੱਕ ਬਾਜ਼ਾਰ ਅਤੇ ਇਲਾਕੇ ਵਿੱਚ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਤੋਂ ਬਾਅਦ ਜਿਥੇ ਪੁਲਿਸ ਅਧਿਕਾਰੀਆਂ ਵਿੱਚ ਭਾਜੜਾਂ ਪੈ ਗਈਆਂ ਹਨ, ੂਜੇ ਪਾਸੇ ਇਲਾਕਾ ਪੁਲਿਸ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਪੁਲਿਸ ਦੀ ਢਿੱਲੀ ਕਾਰਵਾਈ ਦਾ ਨਤੀਜਾ ਹੀ ਹੈ ਕਿ ਇਸ ਇਲਾਕੇ ਵਿੱਚ ਨਸ਼ਾ ਇੰਨਾ ਖੁੱਲ੍ਹ ਕੇ ਵਿਕ ਰਿਹਾ ਹੈ ਕਿ ਪੀੜਤ ਪਰਿਵਾਰ ਪੋਸਟਰ ਤੱਕ ਲਾਉਣ ਨੂੰ ਮਜਬੂਰ ਹੋ ਗਏ ਹਨ। ਸਵੇਰੇ ਜਦੋਂ ਇਲਾਕਾ ਨਿਵਾਸੀਆਂ ਨੇ ਕੰਧਾਂ ‘ਤੇ ‘ਚਿੱਟਾ ਇਥੇ ਮਿਲਦਾ ਹੈ’ ਦੇ ਪੋਸਟਰ ਲੱਗੇ ਦੇਖੇ ਤਾਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਇਲਾਕਾ ਪੁਲਿਸ ਇਸ ਮਾਮਲੇ ਵਿੱਚ ਜਲਦੀ ਹੀ ਵੱਡੀ ਕਾਰਵਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤੀ ਸਿੰਘ-ਹਰਸ਼ ਦੀਆਂ ਡਰੱਗਜ਼ ਕੇਸ ‘ਚ ਵਧ ਸਕਦੀਆਂ ਨੇ ਮੁਸ਼ਕਿਲਾਂ, NCB ਨੇ ਦਾਇਰ ਕੀਤੀ ਚਾਰਜਸ਼ੀਟ
ਬਾਜ਼ਾਰ ਵਿੱਚ ਲੱਗੇ ਪੋਸਟਰਾਂ ਦੀ ਸੂਚਨਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਮਿਲ ਗਈ ਹੈ, ਜਿਸ ਮਗਰੋਂ ਇਲਾਕਾ ਪੁਲਿਸ ਹਰਤ ਵਿੱਚ ਆ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਨਸ਼ਾ ਤਸਕਰ ਸ਼ਰੇਆਮ ਘੁੰਮਦੇ ਰਹਿੰਦੇ ਹਨ। ਨਸ਼ੇੜੀ ਨੌਜਵਾਨਾਂ ਕਰਕੇ ਹੀ ਇਸ ਇਲਾਕੇ ਵਿੱਚ ਅਪਰਾਧਕ ਵਾਰਦਾਤਾਂ ਜ਼ਿਆਦਾ ਹੁੰਦੀਆਂ ਹਨ। ਪੁਲਿਸ ਦੀ ਇਲਾਕੇ ਵਿੱਚ ਗਸ਼ਤ ਨਾ ਦੇ ਬਰਾਬਰ ਹੈ।
ਵੀਡੀਓ ਲਈ ਕਲਿੱਕ ਕਰੋ -: