ਕਿਸਾਨ ਕਣਕ ਬੀਜਣ ਲਈ ਲੱਖਾਂ ਰੁਪਏ ਦਾ ਕਰਜ਼ਾ ਲੈਂਦਾ ਹੈ ਪਰ ਜਦੋਂ ਉਸ ਨੂੰ ਕਿਸੇ ਵਜ੍ਹਾ ਕਰਕੇ ਆਪਣੀ ਫਸਲ ਵਿੱਚ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਕੋਲ ਕਰਜ਼ਾ ਚੁਕਾਉਣ ਲਈ ਪੈਸਾ ਤਾਂ ਹੁੰਦਾ ਨਹੀਂ ਤਾਂ ਫਿਰ ਉਸ ਕੋਲ ਆਪਣੀ ਜ਼ਿੰਦਗੀ ਖਤਮ ਕਰਨ ਨੂੰ ਛੱਡ ਕੇ ਕੋਈ ਹੱਲ ਨਹੀਂ ਰਹਿ ਜਾਂਦਾ।
ਇਸ ਵਾਰ ਕਣਕ ਦਾ ਘੱਟ ਝਾੜ ਨਿਕਲਣ ਕਰਕੇ ਕਰਜ਼ੇ ਦੇ ਬੋਝ ਥੱਲੇ ਦਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਫਿਰ ਇੱਕ ਹੋਰ ਮੰਦਭਾਗੀ ਖਬਰ ਨਾਭਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਕਿਸਾਨ ਨੇ ਕਣਕ ਦੇ ਘੱਟ ਝਾੜ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਕਿਸਾਨ ਹਰਦੀਪ ਸਿੰਘ ਨਾਭਾ ਦੇ ਪਿੰਡ ਤੂੰਗਾ ਦਾ ਰਹਿਣ ਵਾਲਾ ਸੀ। ਹਰਦੀਪ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੀ ਉਮਰ 41 ਸਾਲ ਦੱਸੀ ਜਾ ਰਹੀ ਹੈ।
ਬੀਤੇ ਦਿਨ ਵੀ ਸੰਗਰੂਰ ਦੇ ਕਿਸਾਨ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਪਿੰਡ ਲੌਂਗੋਵਾਲ ਦੇ ਪੱਤੀ ਦੁੱਲਟ ਦੇ ਦੋ ਏਕੜ ਦੇ ਮਾਲਕ ਕਿਸਾਨ ਭੋਲਾ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਖੇਤ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਸ ਵਾਰ ਕਣਕ ਦਾ ਝਾੜ ਬਹੁਤ ਜ਼ਿਆਦਾ ਘੱਟ ਨਿਕਲਿਆ, ਜਿਸ ਕਾਰਨ ਉਹ ਭੋਲਾ ਸਿੰਘ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ ਕਿਉਂਕਿ ਭੋਲਾ ਸਿੰਘ ਨੇ ਜਮੀਨ ਦਾ ਠੇਕਾ ਦੇਣ ਲਈ ਕਰੀਬ 7-8 ਲੱਖ ਦਾ ਕਰਜਾ ਲਿਆ ਸੀ। ਇਸ ਮਹੀਨੇ ਦੇ ਅੰਦਰ-ਅੰਦਰ ਲਗਭਗ 16-18 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।