ਜੰਮੂ-ਕਸ਼ਮੀਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਅਨੁਸਾਰ ਅੱਜ ਸਵੇਰੇ 5.15 ਵਜੇ ਭੂਚਾਲ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ।
ਜਾਣਕਾਰੀ ਮੁਤਾਬਕ ਭੂਚਾਲ ਐਤਵਾਰ ਸਵੇਰੇ 05:15:34 ‘ਤੇ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਅੰਦਰ ਪੰਜ ਕਿਲੋਮੀਟਰ ਡੂੰਘਾ ਸੀ। ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਟਵੀਟ ਕੀਤਾ ਕਿ ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ।
ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਦੇਰ ਰਾਤ ਨੇਪਾਲ ‘ਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.8 ਅਤੇ 5.9 ਦੱਸੀ ਗਈ ਹੈ। ਇਸ ਭੂਚਾਲ ਦਾ ਕੇਂਦਰ ਨੇਪਾਲ ਦੇ ਬਾਜੁਰਾ ਜ਼ਿਲ੍ਹੇ ਦੇ ਦਾਹਾਕੋਟ ਵਿੱਚ ਦੱਸਿਆ ਗਿਆ ਹੈ। ਨੇਪਾਲ ਦੇ ਸਥਾਨਕ ਸਮੇਂ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਕਰੀਬ 12 ਵਜੇ ਆਇਆ, ਜਦੋਂਕਿ ਦੂਜਾ ਝਟਕਾ ਕਰੀਬ 1.30 ਵਜੇ ਆਇਆ।
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ 25 ਅਪ੍ਰੈਲ ਦੀ ਸਵੇਰ ਭੂਚਾਲ ਦੇ ਜ਼ੋਰਦਾਰ ਝਟਕੇ ਲੱਗੇ ਸਨ। ਇੰਡੋਨੇਸ਼ੀਆ ਦੀ ਜਿਓਫਿਜਿਕਸ ਏਜੰਸੀ ਦੇ ਮੁਤਾਬਕ, ਰਿਕਟਰ ਸਕੇਲ ‘ਤੇ ਇਸ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਇਸ ਭੂਚਾਲ ਦੇ ਨਾਲ ਹੀ ਕਰੀਬ ਦੋ ਘੰਟੇ ਤੱਕ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੋਮਵਾਰ ਦੀ ਸਵੇਰ ਨਿਊਜ਼ੀਲੈਂਡ ਵਿੱਚ ਜ਼ੋਰਦਾਰ ਭੂਚਾਲ ਦੀ ਤੀਬਰਤਾ 7.2 ਮਾਪੀ ਗਈ।
ਇਹ ਵੀ ਪੜ੍ਹੋ : ਟਵਿੱਟਰ ‘ਤੇ ਖਬਰ ਪੜ੍ਹਣ ਲਈ ਵੀ ਕਰਨੀ ਪਊ ਜੇਬ ਢਿੱਲੀ! ਐਲਨ ਮਸਕ ਨੇ ਕਰ ‘ਤਾ ਨਵਾਂ ਐਲਾਨ
ਧਰਤੀ ਦੇ ਅੰਦਰ ਸੱਤ ਟੈਕਟੋਨਿਕ ਪਲੇਟਸ ਹਨ। ਇਹ ਪਲੇਟਸ ਲਗਾਤਾਰ ਘੁੰਮਦੀ ਰਹਿੰਦੀ ਹੈ। ਜਦੋਂ ਇਹ ਪਲੇਟ ਆਪਸ ‘ਚ ਟਕਰਾਉਂਦੀ ਹਨ, ਰਗੜਦੀ ਹੈ, ਇੱਕ-ਦੂਜੇ ਦੇ ਉਪਰ ਚੜ੍ਹਦੀ ਜਾਂ ਉਨ੍ਹਾਂ ਤੋਂ ਦੂਰ ਜਾਂਦੀ ਹੈ, ਉਦੋਂ ਜ਼ਮੀਨ ਹਿਲਣ ਲੱਗਦੀ ਹੈ। ਇਸ ਹੀ ਭੂਚਾਲ ਕਹਿੰਦੇ ਹੈ। ਭੂਚਾਲ ਨੂੰ ਨਾਪਣ ਲਈ ਰਿਕਟਰ ਪੈਮਾਨੇ ਦਾ ਇਸਤੇਮਾਲ ਕਰੇ ਹਨ, ਜਿਸ ਨੂੰ ਰਿਕਟਰ ਮੈਗਨੀਟਿਊਡ ਸਕੇਲ ਕਹਿੰਦੇ ਹਨ। ਰਿਕਟਰ ਮੈਗਨੀਟਿਊਡ ਸਕੇਲ 1 ਤੋਂ 9 ਤੱਕ ਹੁੰਦੀ ਹੈ। ਭੂਚਾਲ ਦੀ ਤੀਬਰਤਾ ਨੂੰ ਉਸ ਦੇ ਕੇਂਦਰ ਯਾਨੀ ਐਪੀਸੇਂਟਰ ਤੋਂ ਨਾਪਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: