ਨਿਊਜ਼ੀਲੈਂਡ ਵਿਚ ਅੱਜ ਤੜਕੇ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਮਾਪੀ ਗਈ ਹੈ। ਦੁਨੀਆ ‘ਚ ਭੂਚਾਲ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (USGS) ਦੇ ਮੁਤਾਬਕ ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ‘ਚ 10 ਕਿਲੋਮੀਟਰ ਡੂੰਘਾਈ ਵਿੱਚ ਆਇਆ ਸੀ। ਭੁਚਾਲ ਕਰਨ ਹੋਏ ਨੁਕਸਾਨ ਦਾ ਫਿਲਹਾਲ ਪਤਾ ਲਗਾਇਆ ਜ ਰਿਹਾ ਹੈ।
ਇਹ ਵੀ ਪੜ੍ਹੋ : ਇਸ ਸ਼ਖਸ ਨੇ ਘਰ ‘ਚ ਪਾਲਿਆ ਹੋਇਆ ਹੈ ਮਗਰਮੱਛ, ਨਾਲ ਸੌਂਦਾ ਹੈ, ਗੋਦ ‘ਚ ਲੈ ਕਰਦਾ ਹੈ ਪਿਆਰ
USGS ਦੇ ਇੱਕ ਬਿਆਨ ਦੇ ਅਨੁਸਾਰ, ਵੀਰਵਾਰ (16 ਮਾਰਚ) ਦੀ ਸਵੇਰ ਨੂੰ ਨਿਊਜ਼ੀਲੈਂਡ ਦੇ ਉੱਤਰ ਵਿੱਚ ਕੇਰਮਾਡੇਕ ਟਾਪੂ ਖੇਤਰ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ ਹੈ । ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਕਿਉਂਕਿ ਭੂਚਾਲ ਸਮੁੰਦਰ ਵਿੱਚ ਆਇਆ ਹੈ, ਮਾਹਰਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਸੁਨਾਮੀ ਆ ਸਕਦੀ ਹੈ। ਇਸ ਲਈ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: