ਹੋਲੀ ਵਾਲੇ ਦਿਨ ਉਤਰਾਖੰਡ ਦੀ ਧਰਤੀ ਇੱਕ ਵਾਰ ਫਿਰ ਕੰਬੀ ਹੈ। ਉਤਰਕਾਸ਼ੀ ਜ਼ਿਲ੍ਹੇ ਵਿੱਚ ਭੂਚਾਲ ਦੇ ਝਟਕੇ ਬਾਅਦ ਇੱਕ ਵਾਰ ਫਿਰ ਲੋਕ ਦਹਿਸ਼ਤ ਵਿੱਚ ਆ ਗਏ ਸਨ। ਉਤਰਕਾਸ਼ੀ ਜ਼ਿਲ੍ਹੇ ਵਿੱਚ 10.08 ਮਿੰਟ ‘ਤੇ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਝਟਕਾ ਮਹਿਸੂਸ ਹੁੰਦੇ ਹੀ ਸਾਰੇ ਆਪਣੇ ਘਰਾਂ ਤੋਂ ਬਾਹਰ ਆਏ। ਹਾਲਾਂਕਿ, ਭੂਚਾਲ ਤੋਂ ਕੋਈ ਨੁਕਸਾਨ ਦੀ ਸੂਚਨਾ ਨਹੀਂ ਹੈ। ਪਰ ਭੂਚਾਲ ਦੇ ਝਟਕਿਆਂ ਨਾਲ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆ ਗਏ ਸਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦੋ ਮਹੀਨੇ ਵਿੱਚ ਉਤਰਾਖੰਡ ਵਿੱਚ ਭੂਚਾਲ ਦੇ 14 ਅਜਿਹੇ ਭੂਚਾਲ ਆ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਮਹਿਸੂਸ ਕੀਤਾ ਹੈ। ਇਸ ਤੋਂ ਪਹਿਲਾਂ ਪੰਜ ਮਾਰਚ ਨੂੰ ਉਤਰਕਾਸ਼ੀ ਵਿੱਚ 2.5, 1.8 ਤੀਬਰਤਾ ਦਾ ਭੂਚਾਲ ਮਹਸਿਸੂ ਕੀਤਾ ਗਿਆ। 13 ਜਨਵਰੀ ਨੂੰ ਉਤਰਕਾਸ਼ੀ ਵਿੱਚ 2.9 ਤੀਬਰਤਾ ਦਾ ਭੂਚਾਲ ਆਇਆ ਹੈ। 20 ਜਨਵਰੀ ਨੂੰ ਦੇਹਰਾਦੂਨ ਵਿੱਚ 2.8 ਤੀਬਰਤਾ ਦਾ ਭੂਚਾਲ ਆਇਆ। 22 ਜਨਵਰੀ ਨੂੰ ਪਿਥੌਰਾਗੜ੍ਹ ਵਿੱਚ 3.8 ਤੀਬਰਤਾ, 25 ਜਨਵਰੀ ਨੂੰ ਪਿਥੌਰਾਗੜ੍ਹ ਵਿੱਚ 2.1 ਤੀਬਰਤਾ, 29 ਜਨਵਰੀ ਨੂੰ ਚਮੋਲੀ ਵਿੱਚ 2.0 ਤੀਬਰਤਾ, 10 ਫਰਵਰੀ ਨੂੰ ਰੁਦਰਪ੍ਰਯਾਗ ਵਿੱਚ 2.5 ਤੀਬਰਤਾ ਵਾਲਾ ਭੂਚਾਲ ਆਇਆ।
ਇਹ ਵੀ ਪੜ੍ਹੋ : ਕੇਜਰੀਵਾਲ ਨੇ ਨਹੀਂ ਮਨਾਈ ਹੋਲੀ, ਰਾਜਘਾਟ ਪਹੁੰਚ ਕੀਤੀ ਪ੍ਰਾਰਥਨਾ, ਦੇਸ਼ ਲਈ ਬੈਠੇ ਧਿਆਨ ‘ਤੇ
20 ਫਰਵਰੀ ਨੂੰ ਬਾਗੇਸ਼ਵਰ ਵਿੱਚ 2.5 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਇਸ ਤੋਂ ਇਲਾਵਾ 24 ਫਰਵਰੀ ਨੂੰ ਪਿਥੌਰਾਗੜ੍ਹ ਵਿੱਚ 2.5, ਦੋ ਮਾਰਚ ਨੂੰ ਪੌੜੀ ਵਿੱਚ 2.4, ਦੋ ਮਾਰਚ ਨੂੰ ਹੀ ਬਾਗੇਸ਼ਵਰ ਵਿੱਚ 2.6, ਭੂਚਾਲ ਦੇ ਇਨ੍ਹਾਂ ਝਟਕਿਆਂ ਨੂੰ ਨੈਸ਼ਨਲ ਸੈਂਟਰ ਫਾਰ ਸੇਸਮੋਲਾਜੀ ਤੇ ਦੂਨ ਦੇ ਵਾਡੀਆ ਹਿਮਾਲਿਆ ਭੂ ਵਿਗਿਆਨ ਸੰਸਥਾ ਵਿੱਚ ਵੀ ਦਰਜ ਕੀਤਾ ਗਿਆ। ਵਾਡੀਆ ਦੇ ਭੂ ਵਿਗਿਆਨੀ ਨਰੇਸ਼ ਕੁਮਾਰ ਮੁਤਾਬਕ ਧਰਤੀ ਦੀ ਆਮ ਭੂਗਰਭੀ ਹਲਚਲ ਹੈ, ਜੋ ਲਗਾਤਾਰ ਹੁੰਦੀ ਰਹਿੰਦੀ ਹੈ। ਇੱਕ ਤੀਬਰਤਾ ਤੋਂ ਘੱਟ ਦੇ ਭੂਚਾਲ ਬਹੁਤ ਵੱਧ ਆਉਂਦੇ ਹਨ। ਪਰ ਉਹ ਪੂਰੀ ਤਰ੍ਹਾਂ ਅਸਰਹੀਣ ਹਨ। ਇਸ ਲਈ ਉਨ੍ਹਾਂ ਨੂੰ ਸਟੱਡੀ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: