ਏਲਨ ਮਸਕ ਨੇ ਕਿਹਾ ਕਿ ਨਿਊਰਾਲਿੰਕ ਨੂੰ ਮਨੁੱਖਾਂ ਵਿੱਚ ਦਿਮਾਗ ਦੇ ਇੰਪਲਾਂਟ ਦੀ ਜਾਂਚ ਕਰਨ ਲਈ ਯੂਐਸ ਰੈਗੂਲੇਟਰਾਂ ਤੋਂ ਮਨਜ਼ੂਰੀ ਮਿਲ ਗਈ ਹੈ। ਨਿਊਰਾਲਿੰਕ ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ, ਏਲੋਨ ਮਸਕ ਦਾ ਸਟਾਰਟ-ਅੱਪ ਹੈ।
ਸਟਾਰਟ-ਅੱਪ ਨੇ ਕਿਹਾ ਕਿ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਤੋਂ ਪਹਿਲੀ ਇਨ-ਮਨੁੱਖੀ ਕਲੀਨਿਕਲ ਸਟੱਡੀ ਮਨਜ਼ੂਰੀ ਇਸਦੀ ਤਕਨਾਲੋਜੀ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ, ਜਿਸਦਾ ਉਦੇਸ਼ ਦਿਮਾਗ ਨੂੰ ਕੰਪਿਊਟਰ ਨਾਲ ਸਿੱਧਾ ਇੰਟਰਫੇਸ ਕਰਨ ਦੀ ਇਜਾਜ਼ਤ ਦੇਣਾ ਹੈ।
ਇਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਪੋਸਟ ਵਿਚ ਕਿਹਾ ਕਿ ਅਸੀਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਉਤਸ਼ਾਹਿਤ ਹਾਂ ਕਿ ਸਾਨੂੰ ਆਪਣੇ ਪਹਿਲੇ ਇਨ ਹਿਊਮਨ ਕਲੀਨਿਕ ਸਟੱਡੀ ਨੂੰ ਲਾਂਚ ਕਰਨ ਲਈ ਐੱਫਡੀਏ ਦੀ ਮਨਜ਼ੂਰੀ ਮਿਲ ਗਈ ਹੈ। ਵੀਡੀਓ ਪਲੇਅਰ ਲੋਡ ਹੋ ਰਿਹਾ ਹੈ। ਇਹ FDA ਦੇ ਨੇੜੇ ਸਹਿਯੋਗ ਵਿਚ ਨਿਊਰਾਲਿੰਕ ਟੀਮ ਵੱਲੋਂ ਬਭਰੋਸੇਯੋਗ ਕੰਮ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਨੌਜਵਾਨ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
ਨਿਊਰਾਲਿੰਕ ਮੁਤਾਬਕ ਕਲੀਨਿਕਲ ਟ੍ਰਾਇਲ ਲਈ ਭਰਤੀ ਅਜੇ ਤੱਕ ਖੁੱਲ੍ਹੀ ਨਹੀਂ ਹੈ। ਮਸਕ ਨੇ ਦਸੰਬਰ ਵਿਚ ਸਟਾਰਟਅੱਪ ਦੇ ਇਕ ਪ੍ਰੈਜੈਂਟੇਸ਼ਨ ਵਿਚ ਕਿਹਾ ਸੀ ਕਿ ਨਿਊਰਾਲਿੰਕ ਦਾ ਉਦੇਸ਼ ਇਨਸਾਨ ਦੇ ਦਿਮਾਗ ਨੂੰ ਕੰਪਿਊਟਰ ਨਾਲ ਸਿੱਧੇ ਗੱਲਬਾਤ ਕਰਨ ਵਿਚ ਸਮਰੱਥ ਬਣਾਉਣਾ ਹੈ। ਉਦੋਂ ਉਨ੍ਹਾਂ ਕਿਹਾ ਸੀਕਿ ਅਸੀਂ ਪਹਿਲਾਂ ਹਿਊਮਨ ਇੰਪਲਾਂਟ ਲਈ ਤਿਆਰ ਹੋਣ ਲਈ ਸਖਤ ਮਿਹਨਤ ਕਰ ਰਹੇ ਹਨ ਅਤੇ ਸਾਨੂੰ ਭਰੋਸਾ ਹੈ ਕਿ ਇਨਸਾਨ ਵਿਚ ਡਿਵਾਈਸ ਲਗਾਉਣ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਤੋਂ ਕੰਮ ਕਰੇਗਾ।
ਮਸਕ ਟਵਿੱਟਰ, ਸਪੇਸਐਕਸ, ਟੇਸਲਾ ਤੇ ਕਈ ਹੋਰ ਕੰਪਨੀਆਂ ਦੇ ਮਾਲਕਵੀ ਹਨ। ਉਹ ਆਪਣੀਆਂ ਕੰਪਨੀਆਂ ਬਾਰੇ ਇੱਛਾਵਾਦੀ ਭਵਿੱਖ ਬਾਣੀਆਂ ਕਰਨ ਲਈ ਜਾਣੇ ਜਾਂਦੇ ਹਨ। ਜੁਲਾਈ 2019 ਵਿਚ ਉਨ੍ਹਾਂ ਨੇ ਸੰਕਲਪ ਲਿਆ ਸੀ ਕਿ ਨਿਊਰਾਲਿੰਕ 2020 ਵਿਚ ਹਿਊਮਨ ‘ਤੇ ਆਪਣਾ ਪਹਿਲਾ ਟ੍ਰਾਇਲ ਕਰਨ ਵਿਚ ਸਮਰੱਥ ਹੋਵੇਗਾ।ਹਾਲਾਂਕਿ ਉਦੋਂ ਉਹ ਇਸ ਵਿਚ ਅਸਫਲ ਰਹੇ।
ਵੀਡੀਓ ਲਈ ਕਲਿੱਕ ਕਰੋ -: