ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਦੂਜੇ ਪਾਸੇ ਉਸਦੀ ਮੌਤ ਨੂੰ ਇੱਕ ਸਾਲ ਅਤੇ ਦੋ ਹਫ਼ਤੇ ਹੋ ਗਏ ਹਨ। ਅੱਜ ਪਿੰਡ ਮੂਸੇ ਪੁੱਜ ਕੇ ਸਿੱਧੂ ਨੂੰ ਕਈ ਲੋਕ ਯਾਦ ਕਰਨਗੇ ਪਰ ਉਸ ਦੀ ਮਾਂ ਦਾ ਦਰਦ ਹੰਝੂਆਂ ਅਤੇ ਸ਼ਬਦਾਂ ਰਾਹੀਂ ਹੀ ਬਿਆਨ ਹੋ ਰਿਹਾ ਹੈ। ਜਨਮ ਦਿਨ ‘ਤੇ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪੁੱਤ ਸਿੱਧੂ ਲਈ ਇਕ ਭਾਵੁਕ ਪੋਸਟ ਪਾਈ ਹੈ।
ਚਰਨ ਕੌਰ ਨੇ ਲਿਖਿਆ ਕਿ ਜਨਮ ਦਿਨ ਮੁਬਾਰਕ ਬੇਟਾ। ਅੱਜ ਦੇ ਦਿਨ ਮੇਰੀਆਂ ਮੁਰਾਦਾਂ ਤੇ ਦੁਆਵਾਂ ਪੂਰੀਆਂ ਹੋਈਆਂ ਸਨ। ਜਦੋਂ ਮੈਂ ਤੈਨੂੰ ਪਹਿਲੀ ਵਾਰ ਆਪਣੀ ਬੁੱਕਲ ਦੇ ਨਿੱਘ ਵਿੱਚ ਮਹਿਸੂਸ ਕੀਤਾ ਸੀ। ਮੈਨੂੰ ਪਤਾ ਲੱਗਾ ਸੀ ਕਿ ਮੈਨੂੰ ਅਕਾਲ ਪੁਰਖ ਨੇ ਪੁੱਤ ਦੀ ਦਾਤ ਬਖਸ਼ੀ ਹੈ। ਸ਼ੁਭ ਤੈਨੂੰ ਪਤਾ ਹੈ, ਤੇਰੇ ਛੋਟੇ-ਚੋਟੇ ਪੈਰਾਂ ਦੇ ਉਪਰ ਹਲਕੀ-ਹਲਕੀ ਲਾਲੀ ਸੀ,ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਨ੍ਹਾਂ ਨੰਨ੍ਹੇ ਕਦਮਾਂ ਨੇ ਪਿੰਡ ਵਿੱਚ ਬੈਠੇ ਹੀ ਪੂਰੀ ਦੁਨੀਆ ਦਾ ਸਫਰ ਕਰ ਲੈਣਾ ਹੈ।
ਮੋਟੀਆਂ-ਮੋਟੀਆਂ ਅੱਖਾਂ ਸਨ, ਜੋ ਅੰਦਰੋਂ ਸੱਚ ਨੂੰ ਦੇਦੇ ਹੀ ਪਛਾਣਨ ਦਾ ਹੁਨਰ ਲੈ ਕੇ ਆਈ ਸੀ। ਉਹ ਇਹ ਨਹੀਂ ਜਾਣਦੀ ਸੀ ਕਿ ਉਹ ਪੰਜਾਬ ਦੀ ਪੀੜ੍ਹੀ ਨੂੰ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਦੇ ਕੇ ਦੁਨੀਆ ਤੋਂ ਚਲੀਆਂ ਜਾਣਗੀਆਂ।
ਇਨ੍ਹਾਂ ਖੂਬੀਆਂ ਦੀ ਪਛਾਣ ਬਣਨ ਵਾਲੀ ਤੁਹਾਡੀ ਉਹ ਕਲਮ, ਜਿਸ ਨੂੰ ਫੜਣ ਵਾਲੇ ਛੋਟੇ-ਛੋਟੇ ਹੱਥ ਸਨ। ਜਿਨ੍ਹਾਂ ਨੂੰ ਵੇਖ ਕੇ ਮੈਨੂੰ ਇਹ ਪਤਾ ਨਹੀਂ ਲੱਗਾ ਸੀ ਕਿ ਇਹ ਹੱਥ ਯੁੱਗ ਨੂੰ ਪਲਟਣ ਦੀ ਸਮਰਥਤਾ ਰਖਦੇ ਹਨ। ਦਸਤਾਰ ਵਰਗੇ ਅਨਮੋਲ ਤਾਜ ਨੂੰ ਸੰਭਾਲ ਕਰ ਰਖਣ ਵਾਲੇ ਸਿਰ ‘ਤੇ ਭਰੇ ਹੋਏ ਵਾਲ ਸਨ। ਜਿਨ੍ਹਾਂ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਉਨ੍ਹਾਂ ਨੂੰ ਕਿਸ ਵੇਲੇ ਆਖਰੀ ਵਾਰ ਬੰਨ੍ਹਣਾ ਏ।
ਜੇ ਉਸ ਸਮੇਂ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣਨ ਆਈ ਹਾਂ, ਉਸ ਦਾ ਜਨਮ ਹੀ ਦੁਨੀਆ ਨੂੰ ਸੱਚ ਦਾ ਰਸਤਾ ਵਿਖਾਉਣ ਲਈ ਹੋਇਆ ਹੈ ਤਾਂ ਮੈਂ ਤੁਹਾਨੂੰ ਲੇਖਾਂ ਵਿੱਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਵਿੱਚ ਲਿਖ ਲੈਂਦੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ‘ਚ ਸਕੈਨ ਮਸ਼ੀਨਾਂ ਦਾ ਟਰਾਇਲ ਸ਼ੁਰੂ, ਬੰਬ ਧਮਾਕਿਆਂ ਮਗਰੋਂ ਲਿਆ ਫੈਸਲਾ
ਪੁੱਤਰਾ ਬੇਸ਼ਕ ਤੂੰ ਮੈਨੂੰ ਤੁਰਦੇ-ਫਿਰਦੇ ਨਹੀਂ ਵੇਖਦਾ, ਪਰ ਮੈਂ ਤੈਨੂੰ ਆਪਣੇ ਆਲੇ-ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ। ਪੁੱਤਰਾ ਤੁਸੀਂ ਜਿਥੇ ਵੀ ਹੋ, ਇਹੀ ਤੁਹਾਡੇ ਜਨਮ ਦਿਨ ‘ਤੇ ਅਰਦਾਸ ਕਰਦੀ ਹਾਂ। ਤੁਹਾਡੀ ਬਹੁਤ ਯਾਦ ਆ ਰਹੀ ਏ ਅੱਜ।
ਦੱਸ ਦੀਏ ਕਿ ਕਰੀਬ 12 ਦਿਨ ਪਹਿਲਾਂ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਪੂਰਾ ਹੋ ਗਿਆ ਸੀ। ਸਿੱਧੂ ਮੂਸੇਵਾਲਾ ਦੀ ਆਤਮਿਕ ਸ਼ਾਂਤੀ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ-ਨਾਲ ਇੰਗਲੈਂਡ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਪਾਠ ਕਰਵਾਏ ਗਏ।
ਵੀਡੀਓ ਲਈ ਕਲਿੱਕ ਕਰੋ -: