ਜਲੰਧਰ ‘ਚ ਦਿੱਲੀ-ਕਟੜਾ ਐਕਸਪ੍ਰੈਸ ਵੇਅ ‘ਤੇ ਫਲਾਈਓਵਰ ਲਈ ਬਣਾਏ ਜਾ ਰਹੇ 80 ਫੁੱਟ ਡੂੰਘੇ ਬੋਰਵੈੱਲ ‘ਚ ਇਕ ਇੰਜੀਨੀਅਰ 21 ਘੰਟਿਆਂ ਤੋਂ ਫਸਿਆ ਹੋਇਆ ਹੈ। ਐਤਵਾਰ ਸ਼ਾਮ ਤੱਕ NDRF ਦੀਆਂ ਟੀਮਾਂ ਬਚਾਅ ਮੁਹਿੰਮ ਚਲਾ ਕੇ ਉਸ ਦੀ ਭਾਲ ਕਰ ਰਹੀਆਂ ਹਨ। 5 ਜੇਸੀਬੀ ਮਸ਼ੀਨਾਂ ਨੇ ਕਰੀਬ 35 ਫੁੱਟ ਤੱਕ ਖੁਦਾਈ ਕੀਤੀ ਹੈ। ਇੰਜੀਨੀਅਰ ਦੀ ਪਛਾਣ ਸੁਦੇਸ਼ ਵਜੋਂ ਹੋਈ ਹੈ।
ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਸੁਦੇਸ਼ ਮਸ਼ੀਨ ਦੀ ਮੁਰੰਮਤ ਕਰਨ ਲਈ ਬੋਰਵੈੱਲ ‘ਚ ਉਤਰਿਆ ਸੀ। ਉਹ ਆਪਣੇ ਨਾਲ ਆਕਸੀਜਨ ਸਿਲੰਡਰ ਵੀ ਲੈ ਗਿਆ ਸੀ, ਜਦੋਂ ਉਹ ਉੱਪਰ ਆਉਣ ਲੱਗਾ ਤਾਂ ਮਿੱਟੀ ਉਸ ‘ਤੇ ਡਿੱਗ ਪਈ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਹੋਰ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਇੱਕ ਵਾਰ ਫਿਰ ਬੋਰਵੈੱਲ ਵਿੱਚ 40 ਫੁੱਟ ਤੋਂ ਜ਼ਿਆਦਾ ਮਿੱਟੀ ਡਿੱਗ ਗਈ।
ਦਿੱਲੀ-ਅੰਮ੍ਰਿਤਸਰ-ਜੰਮੂ-ਕਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਤਹਿਤ ਕਰਤਾਰਪੁਰ ਸ਼ਹਿਰ ਤੋਂ ਕਪੂਰਥਲਾ ਜਾਣ ਵਾਲੇ ਪਿੰਡ ਬਸ਼ਰਾਮਪੁਰ ਨੇੜੇ ਹਾਈਵੇਅ ਪ੍ਰਾਜੈਕਟ ਚੱਲ ਰਿਹਾ ਹੈ। ਸਾਰੀਆਂ ਸਥਾਨਕ ਸੜਕਾਂ ‘ਤੇ ਫਲਾਈਓਵਰ ਬਣਾਏ ਜਾ ਰਹੇ ਹਨ ਤਾਂ ਜੋ ਐਕਸਪ੍ਰੈਸ ਵੇਅ ਦੀ ਆਵਾਜਾਈ ਨਿਰੰਤਰ ਚੱਲਦੀ ਰਹੇ।
ਇਸ ਯੋਜਨਾ ਤਹਿਤ ਕਰਤਾਰਪੁਰ ਤੋਂ ਕਪੂਰਥਲਾ ਸੜਕ ’ਤੇ ਫਲਾਈਓਵਰ ਬਣਾਇਆ ਜਾ ਰਿਹਾ ਹੈ, ਜਿਸ ਲਈ ਆਰ-1500 ਮਸ਼ੀਨ ਨਾਲ ਜ਼ਮੀਨ ਵਿਚ ਬੋਰ ਕੀਤਾ ਜਾ ਰਿਹਾ ਹੈ। ਜ਼ਮੀਨ ਵਿੱਚ ਬੋਰ ਕਰਨ ਤੋਂ ਬਾਅਦ ਇਸ ਵਿੱਚ ਕੰਕਰੀਟ ਅਤੇ ਪਿੱਲਰ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਸ਼ਨੀਵਾਰ ਨੂੰ ਅਚਾਨਕ ਬੋਰਿੰਗ ਮਸ਼ੀਨ ਖਰਾਬ ਹੋ ਗਈ।
ਮਸ਼ੀਨ ਦੀ ਮੁਰੰਮਤ ਲਈ ਇੰਜੀਨੀਅਰ ਪਵਨ ਅਤੇ ਸੁਰੇਸ਼ ਨੂੰ ਦਿੱਲੀ ਤੋਂ ਬੁਲਾਇਆ ਗਿਆ। ਸ਼ਾਮ 7 ਵਜੇ ਦੋਵੇਂ ਸਿਲੰਡਰ ਅਤੇ ਜ਼ਰੂਰੀ ਸਾਮਾਨ ਲੈ ਕੇ ਬੋਰਵੈੱਲ ‘ਚ ਉਤਰੇ ਸਨ। ਅਚਾਨਕ ਮਿੱਟੀ ਡਿੱਗ ਗਈ ਅਤੇ ਸੁਰੇਸ਼ ਅੰਦਰ ਫਸ ਗਿਆ। ਜਦੋਂ ਪਵਨ ਉਸ ਨੂੰ ਬਚਾਉਣ ਲਈ ਹੇਠਾਂ ਉਤਰਨ ਲੱਗਾ ਤਾਂ ਉਸ ਦੀ ਬੈਲਟ ਟੁੱਟ ਗਈ, ਜਿਸ ਕਾਰਨ ਉਹ ਉੱਪਰ ਆ ਗਿਆ। ਇਸ ਤੋਂ ਬਾਅਦ ਮਿੱਟੀ ਫਿਰ ਬੋਰਵੈੱਲ ਵਿੱਚ ਡਿੱਗ ਗਈ। ਸੂਚਨਾ ਮਿਲਣ ‘ਤੇ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਹਿਮਾਚਲ : ਮੰਡੀ ‘ਚ ਬੱਦਲ ਫਟੇ, ਮਕਾਨ-ਗੱਡੀਆਂ ਰੁੜ੍ਹੀਆਂ, ਅਗਲੇ ਤਿੰਨ ਦਿਨ ਵੀ ਨਹੀਂ ਰੁਕੇਗਾ ਮੀਂਹ
ਜਦੋਂ ਕੋਈ ਸਫਲਤਾ ਨਾ ਮਿਲੀ ਤਾਂ ਐਨਡੀਆਰਐਫ ਟੀਮ ਨੂੰ ਸੂਚਿਤ ਕੀਤਾ ਗਿਆ। ਟੀਮ ਦੁਪਹਿਰ 2 ਵਜੇ ਦੇ ਕਰੀਬ ਪਹੁੰਚੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਘਟਨਾ ਦੀ ਪੂਰੀ ਜਾਣਕਾਰੀ ਲਈ। ਇਸ ਮਗਰੋਂ ਫਲਾਈਓਵਰ ਬਣਾਉਣ ਲਈ ਲੱਗੀਆਂ 5 ਜੇਸੀਬੀ ਮਸ਼ੀਨਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਉਦੋਂ ਤੋਂ ਬਚਾਅ ਮੁਹਿੰਮ ਚਲਾ ਕੇ ਮਿੱਟੀ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸੁਰੇਸ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: