ਰੂਸ ਤੇ ਯੂਕਰੇਨ ਵਿਚਾਲੇ ਲਗਾਤਾਰ ਜੰਗ ਜਾਰੀ ਹੈ। ਇਸ ਦਰਮਿਆਨ ਯੂਰਪੀਅਨ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ‘ਤੇ ਹੋਰ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਹੈ। ਇਸ ਵਾਰ ਯੂਰਪੀ ਯੂਨੀਅਨ ਪੁਤਿਨ ਦੀ ਗਰਲਫ੍ਰੈਂਡ ਏਲੀਨਾ ਕਬਾਏਵਾ ‘ਤੇ ਪ੍ਰਤੀਬੰਧ ਲਗਾਏਗਾ।
ਯੂਰਪੀ ਸੰਘ ਦੇ ਪ੍ਰਤੀਬੰਧਾਂ ਦੇ ਛੇਵੇਂ ਪਰਸਤਾਵਿਤ ਪੈਕੇਜ ਵਿਚ ਪੁਤਿਨ ਦੀ ਪ੍ਰੇਮਿਕਾ ਦਾ ਨਾਂ ਸ਼ਾਮਲ ਹੈ। ਦੋ ਯੂਰਪੀ ਰਾਜਨੀਤਕ ਸਰੋਤਾਂ ਮੁਤਾਬਕ ਪੁਤਿਨ ਨਾਲ ਰੋਮਾਂਟਿਕ ਤੌਰ ‘ਤੇ ਜੁੜੀ ਏਲੀਨਾ ਕਬਾਏਵਾ ਨੂੰ ਪ੍ਰਸਤਾਵਿਤ ਯੂਰਪੀ ਸੰਘ ਪ੍ਰਤੀਬੰਧਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ।
ਯੂਰਪੀ ਜੂਨੀਅਨ ਨੇ ਡਰਾਫਟ ਪ੍ਰਸਤਾਵ ‘ਤੇ ਅਜੇ ਅਧਿਕਾਰਤ ਤੌਰ ‘ਤੇ ਹਸਤਾਖਰ ਨਹੀਂ ਕੀਤੇ ਹਨ। ਸੂਤਰਾਂ ਮੁਤਾਬਕ ਇਸ ਮਾਮਲੇ ‘ਤੇ ਚਰਚਾ ਚੱਲ ਰਹੀ ਹੈ। ਸਾਨੂੰ ਉਡੀਕ ਕਰਨ ਦੀ ਲੋੜ ਹੈ। ਪੁਤਿਨ ਦੀ ਪ੍ਰੇਮਿਕਾ ਏਲੀਨਾ ਕਾਬਾਏਵਾ ਦਾ ਜਨਮ 1983 ਵਿੱਚ ਹੋਇਆ ਸੀ। ਉਹ ਇਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੁਤਿਨ ਨਾਲ ਜੁੜੀ ਸੀ। ਉਹ ਇੱਕ ਮੈਡਲ ਜੇਤੂ ਜਿਮਨਾਸਟ ਸੀ। ਹਾਲਾਂਕਿ ਤਲਾਕਸ਼ੁਦਾ ਪੁਤਿਨ ਨੇ ਉਸ ਨਾਲ ਕਿਸੇ ਸਬੰਧ ਤੋਂ ਇਨਕਾਰ ਕੀਤਾ ਹੈ। ਪੁਤਿਨ ਉਨ੍ਹਾਂ ਨੂੰ ਉਦੋਂ ਮਿਲੇ ਸਨ ਜਦੋਂ ਉਹ ਇਕ ਯੁਵਾ ਜਿਮਨਾਸਟ ਸੀ ਜਿਨ੍ਹਾਂ ਨੇ ਯੂਰਪੀ ਪ੍ਰਤੀਯੋਗਤਾਵਾਂ ਤੇ ਓਲੰਪਿਕ ਖੇਡਾਂ ਵਿਚ ਘਰੇਲੂ ਪੱਧਰ ‘ਤੇ ਕਈ ਤਮਗੇ ਜਿੱਤੇ ਸੀ।
ਵਾਲ ਸਟਰੀਟ ਜਰਨਲ ਨੇ ਦੱਸਿਆ ਕਿ ਅਮਰੀਕੀ ਅਧਿਕਾਰੀ ਕਾਬਾਏਵਾ ‘ਤੇ ਪਾਬੰਦੀ ਲਗਾਉਣ ਬਾਰੇ ਬਹਿਸ ਕਰ ਰਹੇ ਸਨ। ਇਹ ਚਰਚਾ ਕੀਤੀ ਜਾ ਰਹੀ ਸੀ ਕਿ ਅਜਿਹੇ ਕਦਮ ਨਾਲ ਤਣਾਅ ਵਧ ਸਕਦਾ ਹੈ ਕਿਉਂਕਿ ਇਹ ਪੁਤਿਨ ਲਈ ਬਹੁਤ ਜ਼ਿਆਦਾ ਨਿੱਜੀ ਝਟਕਾ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: