ਲੁਧਿਆਣਾ ਦੇ ਮਾਛੀਵਾੜਾ ਦੇ ਰਾਹੋਂ ਰੋਡ ਸਥਿਤ ਇੱਕ ਕਾਲੋਨੀ ਵਿੱਚ ਇੱਕ ਸਾਬਕਾ ਫੌਜੀ ਦੀ ਲਾਸ਼ ਇੱਕ ਖਾਲੀ ਪਲਾਟ ਵਿੱਚੋਂ ਮਿਲੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਸ ਦੀ ਮੌਤ ਔਰਤ ਦੇ ਘਰ ਹੀ ਹੋਈ ਹੈ। ਸੈਕਸ ਕਰਨ ਤੋਂ ਪਹਿਲਾਂ ਉਸ ਨੇ ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਲਾਸ਼ ਨੂੰ ਸੁੱਟ ਦਿੱਤਾ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਦੋਵਾਂ ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਛਾਣ ਗਰੀਬ ਦਾਸ ਵਾਸੀ ਬਾਲੀਆਂਵਾਲ ਵਜੋਂ ਹੋਈ ਹੈ। ਉਸ ਦੇ ਪੁੱਤਰ ਨੇ ਦੱਸਿਆ ਕਿ ਪਿਤਾ 2016 ਵਿੱਚ ਫੌਜ ਵਿੱਚੋਂ ਸੇਵਾਮੁਕਤ ਹੋਇਆ ਸੀ, ਜਿਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦਾ ਸੀ। ਹੁਣ ਪਿਛਲੇ 3-4 ਸਾਲਾਂ ਤੋਂ ਉਹ ਘਰ ਹੀ ਸੀ। ਉਸ ਨੂੰ ਕਿਸੇ ਨੇ ਦੱਸਿਆ ਕਿ ਗਰੀਬ ਦਾਸ ਮਾਛੀਵਾੜਾ ਦੇ ਰਾਹੋਂ ਰੋਡ ‘ਤੇ ਸਥਿਤ ਇਕ ਕਾਲੋਨੀ ਦੀ ਔਰਤ ਸੀਮਾ ਕੋਲ ਆਉਂਦਾ ਸੀ। ਔਰਤ ਦੇਹ ਵਪਾਰ ਦਾ ਕੰਮ ਕਰਦੀ ਹੈ।
ਇੱਕ ਵਾਰ ਉਸ ਨੇ ਆਪਣੇ ਪਿਤਾ ਨੂੰ ਔਰਤ ਸੀਮਾ ਦੇ ਘਰੋਂ ਫੜਿਆ ਵੀ ਸੀ। ਉਸ ਨੇ ਪਿਤਾ ਨੂੰ ਸੀਮਾ ਦੇ ਘਰ ਨਾ ਜਾਣ ਦੀ ਚਿਤਾਵਨੀ ਦਿੱਤੀ ਸੀ ਪਰ ਉਕਤ ਔਰਤ ਉਸ ਦੇ ਪਿਤਾ ਨੂੰ ਆਪਣੇ ਘਰ ਬੁਲਾਉਣ ਤੋਂ ਨਹੀਂ ਹਟੀ। 1 ਜੁਲਾਈ ਨੂੰ ਵੀ ਪਿਤਾ ਪਰਿਵਾਰ ਨੂੰ ਬਿਨਾਂ ਦੱਸੇ ਮਾਛੀਵਾੜਾ ਸਥਿਤ ਸੀਮਾ ਦੇ ਘਰ ਚਲਾ ਗਿਆ।
ਔਰਤ ਨੇ ਆਪਣੀ ਸੈਕਸ ਦੀ ਪੂਰੀ ਲਈ ਸ਼ਰਾਬ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਗਰੀਬ ਦਾਸ ਨੂੰ ਪਿਲਾ ਦਿੱਤਾ। ਘਰ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੀਮਾ ਨੇ ਆਪਣੀ ਗੁਆਂਢਣ ਉਰਮਿਲਾ ਦੇਵੀ ਨਾਲ ਮਿਲ ਕੇ ਲਾਸ਼ ਨੂੰ ਘਰੋਂ ਬਾਹਰ ਕੱਢ ਕੇ ਬਾਹਰ ਖਾਲੀ ਪਲਾਟ ‘ਚ ਸੁੱਟ ਦਿੱਤਾ। ਇਸ ਬਾਰੇ ਪਤਾ ਲੱਗਣ ’ਤੇ ਉਹ ਪਰਿਵਾਰ ਸਣੇ ਮੌਕੇ ’ਤੇ ਪੁੱਜ ਗਏ ਸਨ।
ਇਹ ਵੀ ਪੜ੍ਹੋ : ਵਧਦੀ ਮਹਿੰਗਾਈ ਖਿਲਾਫ਼ ਅਨੋਖਾ ਪ੍ਰਦਰਸ਼ਨ, ਟਮਾਟਰਾਂ ਨਾਲ ਕਾਰ ਸਜਾ ਬੈਂਡ-ਬਾਜੇ ਨਾਲ ਨਿਕਲੀ ਯੂਥ ਕਾਂਗਰਸ
ਜਾਂਚ ਅਧਿਕਾਰੀ ਸੰਤੋਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਲੜਕੇ ਦੇ ਬਿਆਨਾਂ ਦੇ ਆਧਾਰ ‘ਤੇ ਸੀਮਾ ਅਤੇ ਉਰਮਿਲਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਥੇ ਸਾਬਕਾ ਫੌਜੀ ਦੀ ਮੌਤ ਹੋਈ ਉਸ ਕਾਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਗਲਤ ਕੰਮ ਹੁੰਦੇ ਹਨ ਅਤੇ ਇੱਥੇ 1-2 ਘਰ ਅਜਿਹੇ ਹਨ ਜਿੱਥੇ ਸ਼ੱਕੀ ਲੋਕ ਬਹੁਤ ਆਉਂਦੇ-ਜਾਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: