ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਦੇ ਮੰਡ ਇਲਾਕੇ ‘ਚ ਬੁੱਧਵਾਰ ਨੂੰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਦੋਵਾਂ ਵਿਭਾਗਾਂ ਦੀਆਂ ਛਾਪੇਮਾਰੀ ਕਰਨ ਵਾਲੀਆਂ ਟੀਮਾਂ ਵਿੱਚ ਵਿਭਾਗ ਦੇ 100 ਅਧਿਕਾਰੀ ਅਤੇ ਹੋਰ ਕਰਮਚਾਰੀ ਸ਼ਾਮਲ ਸਨ। ਟੀਮਾਂ ਨੇ ਸਾਂਝਾ ਆਪ੍ਰੇਸ਼ਨ ਚਲਾ ਕੇ ਬਿਆਸ ਦਰਿਆ ਅਤੇ ਕਠਾਣਾ ਜੰਗਲ ਦੇ ਕਰੀਬ 7 ਕਿਲੋਮੀਟਰ ਦੇ ਖੇਤਰ ਦੀ ਤਲਾਸ਼ੀ ਲਈ। ਅਧਿਕਾਰੀਆਂ ਨੇ ਹਜ਼ਾਰਾਂ ਲੀਟਰ ਸ਼ਰਾਬ-ਲਾਹਣ ਨਸ਼ਟ ਕੀਤਾ ਹੈ।
ਆਬਕਾਰੀ ਵਿਭਾਗ ਪੰਜਾਬ ਦੇ ਕਮਿਸ਼ਨਰ ਵਰੁਣ ਰੂਜ਼ਮ ਦੇ ਹੁਕਮਾਂ ‘ਤੇ ਵਧੀਕ ਕਮਿਸ਼ਨਰ ਆਬਕਾਰੀ ਨਰੇਸ਼ ਦੂਬੇ, ਪਟਿਆਲਾ ਤੋਂ ਈਟੀਓ ਨਵਜੋਤ ਸਿੰਘ, ਇੰਸਪੈਕਟਰ ਹਰਸਿਮਰਤ ਮੋਹਾਲੀ ਤੋਂ ਡੌਗ ਸਕੁਐਡ ਟੀਮ ਸਮੇਤ ਬੁੱਧਵਾਰ ਨੂੰ ਦਸੂਹਾ ਦੇ ਮੰਡ ਖੇਤਰ ਵਿੱਚ ਪਹੁੰਚੀ। ਬਾਅਦ ਦੁਪਹਿਰ ਐਕਸਾਈਜ਼ ਵਿਭਾਗ ਹੁਸ਼ਿਆਰਪੁਰ ਤੋਂ ਈਟੀਓ ਸ਼ੇਖਰ ਗਰਗ, ਇਲਾਕੇ ਦੀ ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ, ਗੁਰਦਾਸਪੁਰ ਤੋਂ ਰਜਿੰਦਰ ਤੰਵਰ, ਇੰਸਪੈਕਟਰ ਅਜੇ ਕੁਮਾਰ ਨੇ ਟੀਮ ਸਮੇਤ ਮੰਡ ਖੇਤਰ ਵਿੱਚ ਚੱਲ ਰਹੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਤੇ ਛਾਪਾ ਮਾਰਿਆ।
ਪਟਿਆਲਾ ਤੋਂ ਆਏ ਈਟੀਓ ਨਵਜੋਤ ਸਿੰਘ ਨੇ ਦੱਸਿਆ ਕਿ ਹੁਕਮਾਂ ਅਨੁਸਾਰ ਇਸ ਇਲਾਕੇ ਵਿੱਚ ਨਿਰਧਾਰਤ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇੱਥੋਂ ਬਰਾਮਦ ਹੋਈਆਂ 44 ਤਰਪਾਲਾਂ ਵਿੱਚ ਭਰੀ ਕੁੱਲ 19200 ਕਿਲੋ ਲਾਹਣ ਮੌਕੇ ’ਤੇ ਹੀ ਨਸ਼ਟ ਕਰ ਦਿੱਤੀ ਗਈ। ਇਸ ਦੇ ਨਾਲ ਹੀ ਸ਼ਰਾਬ ਦੀਆਂ ਕਈ ਭੱਟੀਆਂ ਬੰਦ ਕਰਵਾਈਆਂ ਗਈਆਂ। ਹੁਸ਼ਿਆਰਪੁਰ ਦੀ ਆਬਕਾਰੀ ਟੀਮ ਨੇ 33 ਤਰਪਾਲਾਂ ‘ਚੋਂ 1700 ਕਿਲੋ ਲਾਹਣ, 320 ਲੀਟਰ ਸ਼ਰਾਬ, 4 ਡਰੰਮ ਇੱਕ ਕਿੱਕਰ ਸਮੇਤ ਬਰਾਮਦ ਕੀਤੇ।
ਇਹ ਵੀ ਪੜ੍ਹੋ : ਮੁੰਬਈ ‘ਚ ਸ਼ਰਧਾ ਕ.ਤਲ ਕਾਂਡ ਵਰਗਾ ਕੇਸ: 56 ਸਾਲਾ ਲਿਵ-ਇਨ ਪਾਰਟਨਰ ਨੇ ਪ੍ਰੇਮਿਕਾ ਦੀ ਕੀਤੀ ਹੱਤਿਆ
ਗੁਰਦਾਸਪੁਰ ਦੀ ਟੀਮ ਨੇ 2200 ਕਿਲੋ ਲਾਹਣ ਨੂੰ 11 ਤਰਪਾਲਾਂ ਸਮੇਤ ਨਸ਼ਟ ਕਰਕੇ 350 ਲੀਟਰ ਤਿਆਰ ਸ਼ਰਾਬ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਜਿਵੇਂ ਹੀ ਟੀਮ ਤਲਾਸ਼ੀ ਮੁਹਿੰਮ ਲਈ ਕਿਸ਼ਤੀਆਂ ਲੈ ਕੇ ਨਦੀ ਦੇ ਨੇੜੇ ਪਹੁੰਚੀ ਤਾਂ ਸ਼ਰਾਬ ਤਸਕਰ ਉਨ੍ਹਾਂ ਨਾਲ ਗਾਲੀ-ਗਲੋਚ ਕਰਦੇ ਹੋਏ ਉਥੋਂ ਭੱਜ ਗਏ। ਨਵਜੋਤ ਸਿੰਘ ਅਨੁਸਾਰ ਵਿਭਾਗ ਲਈ ਨਾਜਾਇਜ਼ ਸ਼ਰਾਬ ਬਣਾਉਣ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਜਿਸ ਤਰ੍ਹਾਂ ਸ਼ਰਾਬ ਮਾਫੀਆ ਨੇ ਕਈ ਕਿਲੋਮੀਟਰ ਤੱਕ ਜੰਗਲਾਂ ‘ਚ ਆਪਣੇ ਡੇਰੇ ਬਣਾਏ ਹੋਏ ਹਨ। ਅਜਿਹੇ ‘ਚ ਵਿਭਾਗ ਲਈ ਉਨ੍ਹਾਂ ‘ਤੇ ਆਪਣੀ ਪਕੜ ਕੱਸਣੀ ਮੁਸ਼ਕਿਲ ਜਾਪਦੀ ਹੈ।
ਵੀਡੀਓ ਲਈ ਕਲਿੱਕ ਕਰੋ -: