ਪੰਜਾਬ ਦਾ ਆਬਕਾਰੀ ਤੇ ਕਰ ਵਿਭਾਗ ਹੁਣ ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਇਸੇ ਕਾਰਵਾਈ ਅਧੀਨ ਹੁਣ ਆਬਕਾਰੀ ਤੇ ਕਰ ਵਿਭਾਗ ਵੱਲੋਂ ਸੋਮਵਾਰ ਦੇਰ ਰਾਤ ਅੰਮ੍ਰਿਤਸਰ ਸ਼ਹਿਰ ਵਿੱਚ ਮਸ਼ਹੂਰ ਨਾਵਲਟੀ ਸਵੀਟਸ ‘ਤੇ ਛਾਪੇਮਾਰੀ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਸ਼ੁਰੂ ਹੋਈ ਛਾਪੇਮਾਰੀ ਕਰੀਬ 1 ਵਜੇ ਤੱਕ ਚੱਲੀ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੂੰ ਨਾਵਲਟੀ ਸਵੀਟਸ ਦੇ ਖਿਲਾਫ ਜੀਐਸਟੀ ਵਿੱਚ ਹੇਰਾਫੇਰੀ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਦੇਰ ਰਾਤ ਆਬਕਾਰੀ ਤੇ ਕਰ ਵਿਭਾਗ ਦੀਆਂ ਟੀਮਾਂ ਸਰਵੇ ਲਈ ਨੋਵਲਟੀ ਚੌਕ ਸਥਿਤ ਨਾਵਲਟੀ ਸਵੀਟਸ ਵਿਖੇ ਪਹੁੰਚੀਆਂ। ਵਿਭਾਗ ਨੂੰ ਸ਼ੱਕ ਹੈ ਕਿ ਨਾਵਲਟੀ ਸਵੀਟਸ ‘ਤੇ ਜੀ.ਐੱਸ.ਟੀ. ਦੀ ਚੋਰੀ ਕੀਤੀ ਜਾ ਰਹੀ ਹੈ। ਫਿਲਹਾਲ ਟੀਮਾਂ ਨੇ ਨਾਵਲਟੀ ਸਵੀਟਸ ਦਾ ਰਿਕਾਰਡ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕਾਰਵਾਈ ਜਾਰੀ ਰਹੇਗੀ। ਜਿਵੇਂ ਹੀ ਕੁਝ ਸਪੱਸ਼ਟ ਹੋਵੇਗਾ, ਇਸ ਦੀ ਜਾਣਕਾਰੀ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਗੈਂਗਸਟਰ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਜਲੰਧਰ ਦੀ ਮਸ਼ਹੂਰ ਮਠਆਈਆਂ ਦੀ ਦੁਕਾਨ ਕ੍ਰੀਮਿਕਾ ਸਵੀਟਸ ‘ਤੇ ਵੀ ਜੀ.ਐੱਸ.ਟੀ. ਮੋਬਾਈਲ ਵਿੰਗ ਵੱਲੋਂ ਰੇਡ ਕੀਤੀ ਗਈ ਸੀ। ਜਿਸ ’ਚ ਅਕਾਊਂਟ, ਰਿਕਾਰਡ ਤੇ ਸਟਾਕ ਚੈੱਕ ਕੀਤੇ ਗਏ।
ਵੀਡੀਓ ਲਈ ਕਲਿੱਕ ਕਰੋ -: