ਲੁਧਿਆਣਾ ਵਿਚ ਬੀਤੇ ਦਿਨੀਂ ਦੇਰ ਰਾਤ ਬੈਗ ਦੀ ਦੁਕਾਨ ਵਿਚ ਮਿਲੇ ਇੰਪਰੂਵਾਈਜਡ ਐਕਸਪਲੋਸਿਵ ਡਿਵਾਈਸ ਮਾਮਲੇ ਵਿਚ ਕੁਝ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੂਲ ਤੌਰ ਤੋਂ ਯੂਪੀ ਦੇ ਹਰਦੋਈ ਦਾ ਰਹਿਣ ਵਾਲਾ ਮੁਲਜ਼ਮ ਗਿਆਨਚੰਦ ਉਰਫ ਸੋਨੂੰ ਤੇ ਸਹਾਰਨਪੁਰ ਦਾ ਆਮਿਰ IED ਤੋਂ ਬਲਾਸਟ ਕਰਕੇ ਦੁਕਾਨਦਾਰ ਚਾਚਾ ਅਜੇ ਨੂੰ ਬਰਬਾਦ ਕਰਨਾ ਚਾਹੁੰਦਾ ਸੀ।
ਉਸ ਨੇ ਯੂਟਿਊਬ ਚੈਨਲ ਤੋਂ ਬੰਬ ਬਣਾਉਣ ਦੀ ਟ੍ਰੇਨਿੰਗ ਲਈ ਸੀ। ਯੂਟਿਊਬ ‘ਤੇ ਇਹ ਹਾਊ ਟੂ ਮੇਕ ਬੰਬ ਸਰਚ ਕਰਦੇ ਸਨ। ਇਸ ਦੇ ਬਾਅਦ ਲਗਭਗ 15 ਦਿਨਾਂ ਵਿਚ ਉਨ੍ਹਾਂ ਨੇ IED ਤਿਆਰ ਕਰਨ ਲਈ। ਇਸ ਵਿਚ ਲਗਭਗ 10,000 ਰੁਪਏ ਖਰਚ ਹੋਏ। ਬੰਬ ਬਣਾਉਣ ਦਾ ਸਾਮਾਨ ਇਨ੍ਹਾਂ ਨੇ ਈ-ਕਾਮਰਲ ਕੰਪਨੀ ਫਲਿਪਕਾਰਟ ਤੇ ਖੁਦ ਬਾਜ਼ਾਰ ਜਾ ਕੇ ਖਰੀਦਿਆ ਸੀ। ਇਸ ਦੇ ਬਾਅਦ 20 ਸਤੰਬਰ ਨੂੰ ਮੁਲਜ਼ਮ ਆਮਿਰ ਬਸਤੀ ਜੋਧੇਵਾਲ ਇਲਾਕੇ ਦੀ ਦੁਕਾਨ ਅਜੇ ਬੈਗ ਇੰਟਰਪ੍ਰਾਈਜ਼ਿਜ਼ ਵਿਚ ਬੈਗ ਖਰੀਦਣ ਦੇ ਬਹਾਨੇ ਗਿਆ ਤੇ ਬੰਬ ਵਾਲਾ ਥੈਲਾ ਰੱਖ ਕੇ ਚਲਾ ਗਿਆ।
ਇਹ ਵੀ ਪੜ੍ਹੋ : ‘CM ਸਾਬ੍ਹ ਬੀਮਾਰ ਹੋ ਗਏ ਤਾਂ ਬਣਾ ਰਹੇ ਮਜ਼ਾਕ’-ਇਲਜ਼ਾਮ ਲਗਾਉਣ ਵਾਲੇ ਵਿਰੋਧੀਆਂ ਦੀ ਮੰਤਰੀ ਬੈਂਸ ਨੇ ਬਣਾ ‘ਤੀ ਰੇਲ
ਮੁਲਜ਼ਮਾਂ ਨੇ ਬੰਬ ਵਿਚ ਰਾਤ 1 ਵਜੇ ਦਾ ਟਾਈਮਰ ਲਗਾਇਆ ਸੀ ਪਰ ਵਾਈਰਿੰਗ ਵਿਚ ਗੜਬੜੀ ਕਾਰਨ ਉਸ ਵਿਚ ਬਲਾਸਟ ਨਹੀਂ ਹੋਇਆ। ਇਸ ਦੇ ਬਾਅਦ 24 ਸਤੰਬਰ ਨੂੰ ਇਹ ਥੈਲਾ ਬਰਾਮਦ ਹੋ ਗਿਆ ਤੇ 25 ਸਤੰਬਰ ਨੂੰ ਉਸ ਦੀ ਪੋਲ ਖੁੱਲ੍ਹ ਗਈ। ਦੋਵੇਂ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਅਪਰਾਧਿਕ ਰਿਕਾਰਡ ਖੰਗਾਲੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























