ਫੇਸਬੁੱਕ ਦਾ ਨਾਂ ਪਿਛਲੇ ਸਾਲ ਅਕਤੂਬਰ ‘ਚ ਬਦਲਿਆ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੂੰ ‘ਮੇਟਾ’ ਦੇ ਨਾਂ ਨਾਲ ਜਾਣਿਆ ਜਾ ਰਿਹਾ ਹੈ। ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਦੁਨੀਆ ਉਨ੍ਹਾਂ ਦੀ ਕੰਪਨੀ ਨੂੰ ਫੇਸਬੁੱਕ ਦੇ ਤੌਰ ‘ਤੇ ਨਹੀਂ, ਸਗੋਂ ਇੱਕ ਮੇਟਾਵਰਸ ਵਜੋਂ ਜਾਣੇ, ਪਰ ਦੁਨੀਆ ਨੂੰ ਕੰਪਨੀ ਦਾ ਨਵਾਂ ਨਾਂ ਰਾਸ ਨਹੀਂ ਆ ਰਿਹਾ। ਨਵੇਂ ਨਾਂ ਤੋਂ ਬਾਅਦ ਵੀ ਵਿਵਾਦ ਕੰਪਨੀ ਦਾ ਪਿੱਛਾ ਨਹੀਂ ਛੱਡ ਰਹੇ।
ਮੇਟਾ ਨੇ ਇਕ ਬਿਆਨ ‘ਚ ਕਿਹਾ ਹੈ ਕਿ ਜੇ ਉਸ ਨੂੰ ਯੂਰਪੀਅਨ ਯੂਜ਼ਰਸ ਦਾ ਡਾਟਾ ਦੂਜੇ ਦੇਸ਼ਾਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। ਮੇਟਾ ਨੇ ਕਿਹਾ ਹੈ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਨਾ ਕੀਤੇ ਜਾਣ ਕਾਰਨ ਉਸ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਯੂਜ਼ਰ ਡਾਟਾ ਦੇ ਆਧਾਰ ‘ਤੇ ਕੰਪਨੀ ਯੂਜ਼ਰਸ ਨੂੰ ਇਸ਼ਤਿਹਾਰ ਦਿਖਾਉਂਦੀ ਹੈ।
ਮੇਟਾ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਉਹ 2022 ਦੀਆਂ ਨਵੀਆਂ ਸ਼ਰਤਾਂ ਨੂੰ ਸਵੀਕਾਰ ਕਰੇਗੀ, ਪਰ ਜੇ ਡਾਟਾ ਟ੍ਰਾਂਸਫਰ ਦੀ ਸਹੂਲਤ ਨਹੀਂ ਮਿਲਦੀ ਹੈ ਤਾਂ ਉਸ ਨੂੰ ਫੇਸਬੁੱਕ, ਇੰਸਟਾਗ੍ਰਾਮ ਸਣੇ ਆਪਣੀਆਂ ਕਈ ਸੇਵਾਵਾਂ ਨੂੰ ਬੰਦ ਕਰਨਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਮੇਟਾ ਅਮਰੀਕਾ ਦੇ ਸਰਵਰ ‘ਤੇ ਯੂਰਪ ਯੂਜ਼ਰਸ ਦਾ ਡਾਟਾ ਸਟੋਰ ਕਰ ਰਿਹਾ ਸੀ ਪਰ ਨਵੇਂ ਨਿਯਮਾਂ ‘ਚ ਡਾਟਾ ਸ਼ੇਅਰਿੰਗ ‘ਤੇ ਮਨਾਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”
ਮੇਟਾ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਹੈ ਕਿ ਜੇ ਜਲਦ ਤੋਂ ਜਲਦ ਸਰਵਿਸ ਨੂੰ ਲੈ ਕੇ ਨਵਾਂ ਫਰੇਮਵਰਕ ਤਿਆਰ ਨਹੀਂ ਕੀਤਾ ਗਿਆ ਤਾਂ ਯੂਰਪ ਦੇ ਯੂਜ਼ਰਸ ਲਈ ਉਸ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆਂ ਪੈਣਗੀਆਂ। EU ਕਾਨੂੰਨ ਮੁਤਾਬਕ ਯੂਜ਼ਰਸ ਦਾ ਡਾਟਾ ਯੂਰਪ ਵਿੱਚ ਨਹੀਂ ਰਹਿਣਾ ਚਾਹੀਦਾ ਹੈ, ਜਦੋਂ ਕਿ ਮੇਟਾ ਦੀ ਮੰਗ ਹੈ ਕਿ ਯੂਜ਼ਰਸ ਦਾ ਡਾਟਾ ਸ਼ੇਅਰ ਕਰਨ ਦੀ ਇਜਾਜ਼ਤ ਮਿਲੇ। ਜ਼ੁਕਰਬਰਗ ਚਾਹੁੰਦੇ ਹਨ ਕਿ ਯੂਰਪ ਦੇ ਯੂਜ਼ਰਸ ਦਾ ਡਾਟਾ ਅਮਰੀਕੀ ਸਰਵਰ ‘ਤੇ ਵੀ ਸਟੋਰ ਕੀਤਾ ਜਾਵੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪ੍ਰਾਈਵੇਸੀ ਸ਼ੀਲਡ ਐਕਟ ਦੇ ਤਹਿਤ ਯੂਰਪੀਅਨ ਡਾਟਾ ਨੂੰ ਯੂ.ਐੱਸ. ਸਰਵਰਾਂ ‘ਤੇ ਟਰਾਂਸਫਰ ਕੀਤਾ ਜਾਂਦਾ ਸੀ, ਪਰ ਇਸ ਕਾਨੂੰਨ ਨੂੰ ਯੂਰਪੀਅਨ ਅਦਾਲਤ ਨੇ ਜੁਲਾਈ 2020 ਵਿੱਚ ਖਤਮ ਕਰ ਦਿੱਤਾ। ਪ੍ਰਾਈਵੇਸੀ ਸ਼ੀਲਡ ਤੋਂ ਇਲਾਵਾ ਮੇਟ ਯੂ.ਐੱਸ. ਸਰਵਰਾਂ ‘ਤੇ ਯੂਰਪੀਅਨ ਯੂਜ਼ਰਸ ਦੇ ਡਾਟਾ ਨੂੰ ਸਟੋਰ ਕਰਨ ਲਈ ਸਟੈਂਡਰਡ ਕੰਟਰੈਕਟਲ ਕਲਾਜ਼ ਦੀ ਵਰਤੋਂ ਵੀ ਕਰ ਰਿਹਾ ਹੈ, ਪਰ ਇਹ ਵੀ ਯੂਰਪ ਸਣੇ ਕਈ ਦੇਸ਼ਾਂ ਵਿੱਚ ਜਾਂਚ ਅਧੀਨ ਹੈ।