ਕਪੂਰਥਲਾ ਜ਼ਿਲ੍ਹੇ ਦੇ ਸ਼ਹਿਰ ਫਗਵਾੜਾ ਦੇ ਨੇੜੇ ਪਿੰਡ ਸੰਗਤਪੁਰਾ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਇੱਕ ਪਰਿਵਾਰ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ ਤਾਂ ਆਂਢ-ਗੁਆਂਢ ਅਤੇ ਰਿਸ਼ਤੇਦਾਰ ਉਸ ਨੂੰ ਸਿਵਲ ਹਸਪਤਾਲ ਫਗਵਾੜਾ ਲੈ ਗਏ। ਹਸਪਤਾਲ ਵਿੱਚ ਹਰਦੀਪ ਸਿੰਘ (41) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਦਕਿ ਹਰਦੀਪ ਦੀ ਮਾਂ ਕੁਲਦੀਪ ਕੌਰ (77), ਪਤਨੀ ਰੁਚੀ (38), ਬੇਟੀ ਰੁਬਾਨੀ (12) ਅਤੇ ਨਵ (9) ਦੀ ਹਾਲਤ ਵਿੱਚ ਸੁਧਾਰ ਹੈ। ਹਰਦੀਪ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ।
ਹਰਦੀਪ ਦੀ ਪਤਨੀ ਰੁਚੀ ਜਸਵਾਲ ਨੇ ਦੱਸਿਆ ਕਿ ਉਸ ਦਾ ਕੁਝ ਪੈਸਿਆਂ ਦਾ ਲੈਣ-ਦੇਣ ਹੋਇਆ ਸੀ, ਜਿਸ ਸਬੰਧੀ ਪੁਲਿਸ ਉਸ ਦੇ ਘਰ ਆਈ ਸੀ। ਇਸ ਤੋਂ ਬਾਅਦ ਰਾਤ ਕਰੀਬ 10.30 ਵਜੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ ਅਤੇ ਸਾਰਿਆਂ ਨੇ ਜ਼ਹਿਰ ਨਿਗਲ ਲਿਆ। ਹਰਦੀਪ ਦੀ ਮਾਤਾ ਕੁਲਦੀਪ ਕੌਰ ਨੇ ਦੱਸਿਆ ਕਿ ਬੇਟੇ ਨੇ ਕੁਝ ਦੋਸਤਾਂ ਤੋਂ ਪੈਸੇ ਲਏ ਸਨ ਜੋ ਕਿ ਉਸਨੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਸਨ। ਪਰ ਇਸ ਦੇ ਬਾਵਜੂਦ ਉਸ ਦੇ ਦੋਸਤ ਉਸ ਨਾਲ ਧੱਕੇਸ਼ਾਹੀ ਕਰਦੇ ਸਨ।
ਇਹ ਵੀ ਪੜ੍ਹੋ : ਬਾਈਕ ‘ਚ ਦੁਪੱਟਾ ਫੱਸਣ ਮਗਰੋਂ ਡਿੱਗੀ ਸੀ ਔਰਤ, ਇਲਾਜ ਦੌਰਾਨ ਮੌ.ਤ, 2 ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਬੀਤੀ ਰਾਤ ਦੋਸਤਾਂ ਨੇ ਉਨ੍ਹਾਂ ਦੇ ਘਰ ਪੁਲਿਸ ਭੇਜ ਦਿੱਤੀ। ਜਿਸ ਕਾਰਨ ਉਹ ਬੇਇੱਜ਼ਤੀ ਮਹਿਸੂਸ ਕਰਦਾ ਸੀ। ਇਸ ਤੋਂ ਬਾਅਦ ਬੇਟਾ ਜ਼ਹਿਰ ਲੈ ਕੇ ਆਇਆ ਅਤੇ ਸਾਰਿਆਂ ਨੇ ਮਰਜ਼ੀ ਨਾਲ ਜ਼ਹਿਰ ਨਿਗਲ ਲਿਆ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਹਰਦੀਪ ਦੀ ਪਤਨੀ ਕਿਤੇ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਉਹ ਖੁਦ ਟਰੈਵਲ ਏਜੰਟ ਵਜੋਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਉਸ ਨੇ ਲੋਕਾਂ ਤੋਂ ਪੈਸੇ ਜਿਹੜੇ ਪੈਸੇ ਲਏ ਸੀ ਉਹ ਕਿਤੇ ਫਸ ਗਏ। ਲੋਕ ਉਸ ‘ਤੇ ਵਾਰ-ਵਾਰ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੇ ਸਨ।
ਇਸ ਦੌਰਾਨ ਮਾਮਲਾ ਥਾਣੇ ਪਹੁੰਚ ਗਿਆ ਅਤੇ ਪਰਿਵਾਰ ਨੇ ਜ਼ਹਿਰ ਨਿਗਲ ਲਿਆ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਰਾਵਲ ਪਿੰਡੀ ਥਾਣੇ ਦੇ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਹੋਇਆ ਹੈ, ਜਿਸ ਦੇ ਤਣਾਅ ਵਿਚ ਪਰਿਵਾਰ ਨੇ ਜ਼ਹਿਰ ਨਿਗਲ ਲਿਆ।
ਵੀਡੀਓ ਲਈ ਕਲਿੱਕ ਕਰੋ -: