ਬਿਹਾਰ ਦੇ ਛਪਰਾ ਜ਼ਿਲੇ ‘ਚ ਅੱਜਕਲ੍ਹ ਇੱਕ ਵਿਆਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਆਹ ਕਰਨ ਗਏ ਨੌਜਵਾਨ ਨਾਲ ਕਥਿਤ ਤੌਰ ‘ਤੇ ਸਾਲੀ ਨੇ ਜ਼ਬਰਦਸਤੀ ਵਿਆਹ ਕਰ ਲਿਆ ਅਤੇ ਭੈਣ ਦੀ ਥਾਂ ਖੁਦ ਹੀ ਵਿਦਾ ਹੋ ਗਈ। ਹੁਣ ਛਪਰਾ ਦੇ ਮਾਂਝੀ ਵਿੱਚ ਸਾਲੀ ਦੇ ਨਾਲ ਵਿਆਹ ਕਰਨ ਵਾਲੇ ਮੁੰਡੇ ਨੇ ਖੁਲਾਸਾ ਕੀਤਾ ਹੈ ਕਿ ਸਾਲੀ ਦਿਵਿਆਂਗ ਹੈ ਇਸ ਲਈ ਸਹੁਰੇ ਵਾਲਿਆਂ ਨੇ ਪਲਾਨ ਤਹਿਤ ਜ਼ਬਰਦਸਤੀ ਵਿਆਹ ਕਰਵਾਇਆ ਹੈ। ਇਸ ਵਿਚਾਲੇ ਹੁਣ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਨਵੇਂ ਵਿਆਹੇ ਜੋੜੇ ਨੂੰ ਘਰੋਂ ਕੱਢ ਦਿੱਤਾ ਹੈ ਕਿਉਂਕਿ ਵਿਆਹ ਵਿੱਚ ਤੋਹਫੇ ਵਿੱਚ ਮਿਲੇ ਸਾਰੇ ਸਾਮਾਨ ਨੂੰ ਕੁੜੀ ਵਾਲਿਆਂ ਨੇ ਰੱਖ ਲਿਆ ਹੈ।
ਵਿਆਹ ਦੀ ਪਹਿਲੀ ਰਾਤ ਨਵੇਂ ਵਿਆਹੇ ਜੋੜੇ ਨੂੰ ਸੜਕ ਕੰਢੇ ਝੌਂਪੜੀ ਵਿਚ ਬਿਤਾਉਣੀ ਪਈ। ਲਾੜਾ ਰਾਜੇਸ਼ ਨੇ ਦੱਸਿਆ ਕਿ ਭੁੱਖੇ ਪਿਆਸੇ ਪਤੀ-ਪਤਨੀ ਭਟਕ ਰਹੇ ਹਾਂ ਅਤੇ ਕਿਤੋਂ ਕੋਈ ਮਦਦ ਨਹੀਂ ਮਿਲ ਰਹੀ। ਰਾਜੇਸ਼ ਨੇ ਹੁਣ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਵਿੱਚ ਉਦਾਸੀਨ ਦਿਸ ਰਹੀ ਹੈ। ਲਾੜੀ ਬਣੀ ਪੁਤੁਲ ਨੇ ਆਪਣੇ ਪਿਤਾ ‘ਤੇ ਦੋਸ਼ ਲਗਾਇਆ ਹੈ ਕਿ ਦਿਵਿਆਂਗਤਾ ਕਾਰਨ ਉਸ ਦਾ ਵਿਆਹ ਹੋਣ ਵਿੱਚ ਮੁਸ਼ਕਲ ਹੋ ਰਹੀ ਸੀ, ਲਿਹਾਜ਼ਾ ਉਸ ਦੇ ਪਿਤਾ ਨੇ ਇਸ ਵਿਆਹ ਦੀ ਸਾਜ਼ਿਸ਼ ਰਚੀ ਅਤੇ ਰਾਜੇਸ਼ ਨੂੰ ਵੱਡੀ ਧੀ ਰਿੰਕੂ ਤੋਂ ਵਿਆਹ ਲਈ ਬਾਰਾਤ ਲੈ ਕੇ ਬੁਲਾਇਆ ਅਤੇ ਐਨ ਮੌਕੇ ‘ਤੇ ਰਾਜੇਸ਼ ਨਾਲ ਉਸ ਦਾ ਵਿਆਹ ਕਰਾ ਦਿੱਤਾ।
ਇਹ ਮਾਮਲਾ 2 ਮਈ ਨੂੰ ਛਪਰਾ ‘ਚ ਉਸ ਸਮੇਂ ਸਾਹਮਣੇ ਆਇਆ, ਜਦੋਂ ਮਾਂਝੀ ਦੇ ਭਭੌਲੀ ‘ਚ ਆਪਣੀ ਭੈਣ ਦੇ ਵਿਆਹ ਦੀ ਬਰਾਤ ਲੈ ਕੇ ਪਹੁੰਚੇ ਲਾੜੇ ਨੇ ਸ਼ਾਲੀ ਨਾਲ ਵਿਆਹ ਕਰਵਾ ਲਿਆ। ਮਾਂਝੀ ਵੱਲੋਂ ਭਭੋਲੀ ‘ਚ ਕੁੜੀ ਵੇਖਣ ਤੋਂ ਬਾਅਦ ਵੱਡੀ ਭੈਣ ਨਾਲ ਵਿਆਹ ਤੋਂ ਇਨਕਾਰ ਕਰਨ ਤੋਂ ਬਾਅਦ ਵਰ ਪੱਖ ਅਤੇ ਕੰਨਿਆ ਪੱਖ ਵਿੱਚ ਖੂਬ ਗੁੱਥਮ-ਗੁੱਥੀ ਹੋਈ ਅਤੇ ਬਾਅਦ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਦੀ ਨਿਗਰਾਨੀ ਵਿੱਚ ਚਟ ਮੰਗਨੀ ਪਟ ਵਿਆਹ ਦੀ ਤਰਜ ‘ਤੇ ਪੰਚਾਇਤ ਨੇ ਛੋਟੀ ਭੈਣ ਪੁਤੁਲ ਨਾਲ ਲਾੜੇ ਦਾ ਵਿਆਹ ਕਰਵਾ ਕੇ ਬਰਾਤੀਆਂ ਨੂੰ ਵਿਦਾ ਕਰ ਦਿੱਤਾ।
ਸਥਾਨਕ ਹੈੱਡਮੈਨ ਸ਼ੈਲੇਸ਼ਵਰ ਮਿਸ਼ਰਾ ਨੇ ਇਹ ਵਿਆਹ ਕਰਵਾਇਆ ਪਰ ਹੁਣ ਨਵੇਂ ਵਿਆਹੇ ਜੋੜੇ ਨੇ ਇਸ ਵਿਆਹ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਹ ਵਿਆਹ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੋਇਆ ਸੀ। ਪੁਤੁਲ, ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਰਾਜੇਸ਼ ਨਾਲ ਵਿਆਹ ਕਰਨ ਲਈ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਨੇ ਇਸ ਘਟਨਾ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਇਹ ਸਭ ਉਸਦੇ ਪਿਤਾ ਦੀ ਸਾਜਿਸ਼ ਸੀ। ਫਿਲਹਾਲ ਵਿਆਹ ਤੋਂ ਬਾਅਦ ਨਵ-ਵਿਆਹੀ ਜੋੜਾ ਸੜਕ ‘ਤੇ ਭਟਕ ਰਿਹਾ ਹੈ ਕਿਉਂਕਿ ਲਾੜੀ ਦੇ ਸਹੁਰਿਆਂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ : Meesho ‘ਚ ਛਾਂਟੀ, ਕੱਢੇ ਗਏ ਮੁਲਾਜ਼ਮਾਂ ਨੂੰ ਕੰਪਨੀ ਦੇਵੇਗੀ 9 ਮਹੀਨੇ ਦੀ ਸੈਲਰੀ ਤੇ ਕਈ ਫਾਇਦੇ
ਪੁਤੁਲ ਨੇ ਕਿਹਾ ਹੈ ਕਿ ਹੁਣ ਜਦੋਂ ਉਸ ਦਾ ਵਿਆਹ ਹੋ ਗਿਆ ਹੈ ਤਾਂ ਉਹ ਆਪਣੇ ਪਤੀ ਨਾਲ ਹੀ ਰਹੇਗੀ ਪਰ ਵਿਆਹ ਵਿੱਚ ਮਿਲੇ ਸਾਮਾਨ ਉਸ ਨੂੰ ਵਾਪਸ ਚਾਹੀਦਾ ਹੈ ਜਿਸ ਦੇ ਲਈ ਉਹ ਲੜਾਈ ਲੜ ਰਹੀ ਹੈ। ਮਾਂਝੀ ਥਾਣਾ ਵਿੱਚ ਪੰਚਾਇਤ ਵੀ ਹੋਈ ਜਿਸ ਵਿੱਚ ਕੁੜੀ ਵਾਲਿਆਂ ਵੱਲੋਂ 1 ਹਫਤੇ ਦਾ ਸਮਾਂ ਮੰਗਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸਮੱਸਿਆ ਦਾ ਹੱਲ ਮਿਲ ਕੇ ਬੈਠ ਕੇ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: