ਅਜਨਾਲਾ : ਅੰਮ੍ਰਿਤਸਰ ਵਿੱਚ ਝਾਂਡੇਰ ਥਾਣੇ ਅਧੀਨ ਪੈਂਦੇ ਪਿੰਡ ਲਸ਼ਕਰੀ ਨੰਗਲ ਵਿੱਚ ਘਰ ਦੇ ਬਾਹਰ ਟਰੈਕਟਰ ਲਾਉਣ ਨੂੰ ਲੈ ਕੇ ਝਗੜੇ ਵਿੱਚ ਇੱਕ ਨੌਜਵਾਨ ਨੇ ਕਿਸਾਨ ’ਤੇ ਹਮਲਾ ਕਰਕੇ ਉਸ ਨੂੰ ਕਤਲ ਕਰ ਦਿੱਤਾ।
ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਾਪਰੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਕਰਵਾ ਦਿੱਤਾ। ਦੂਜੇ ਪਾਸੇ ਡੀਐਸਪੀ ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਹਰਮਨ ਸਿੰਘ ਖ਼ਿਲਾਫ਼ ਬਲਕਾਰ ਸਿੰਘ ਦੇ ਕਤਲ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੈਪਟਨ ਨੇ ਦੁਹਰਾਈ ਕੌਮੀ ਡਰੱਗ ਨੀਤੀ ਦੀ ਮੰਗ, ਕਿਹਾ- STF, ਪੁਲਿਸ ਤੇ ਇੰਟੈਲੀਜੈਂਸ ਵਿੰਗ ਵਿੱਚ ਹੋਣਾ ਚਾਹੀਦੈ ਤਾਲਮੇਲ
ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਬਲਕਾਰ ਸਿੰਘ ਲਸ਼ਕਰੀ ਨੰਗਲ ਪਿੰਡ ਵਿੱਚ ਰਹਿੰਦਾ ਹੈ। ਗੁਆਂਢ ਵਿਚ ਰਹਿਣ ਵਾਲਾ ਹਰਮਨ ਸਿੰਘ ਉਸ ਦੇ ਭਰਾ ਨਾਲ ਪੁਰਾਣੀ ਰੰਜਿਸ਼ ਰੱਖਦਾ ਹੈ। ਪਿਛਲੇ ਦਿਨੀਂ ਵੀ ਦੋਵਾਂ ਵਿਚਾਲੇ ਲੜਾਈ ਹੁੰਦੀ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਹਰਮਨ ਸਿੰਘ ਨੇ ਆਪਣਾ ਟਰੈਕਟਰ ਘਰ ਵਿਚੋਂ ਬਾਹਰ ਕੱਢਿਆ ਅਤੇ ਬਲਕਾਰ ਸਿੰਘ ਦੇ ਘਰ ਬਾਹਰ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਮੌਕਾ ਮਿਲਦੇ ਹੀ ਹਰਮਨ ਸਿੰਘ ਨੇ ਬਲਕਾਰ ‘ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਅਤੇ ਫਰਾਰ ਹੋ ਗਿਆ।