ਕੇਂਦਰ ਸਰਕਾਰ ਨੇ ਘੱਟ ਚਮਕ ਵਾਲੀ ਅਤੇ ਟੁੱਟੀ ਹੋਈ ਕਣਕ ਦੀ ਖਰੀਦ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ 18 ਫੀਸਦੀ ਤੱਕ ਸੁੰਗੜੇ ਅਤੇ ਟੁੱਟੀ ਕਣਕ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸ ਦੇ ਲਈ ਕੁੱਲ 7 ਸ਼੍ਰੇਣੀਆਂ ਬਣਾਈਆਂ ਗਈਆਂ ਹਨ। 6 ਫੀਸਦੀ ਤੱਕ ਸੁੰਗੜੀ-ਟੁੱਟੀ ਕਣਕ ‘ਤੇ ਕੋਈ ਰਕਮ ਨਹੀਂ ਕੱਟੀ ਜਾਵੇਗੀ।
ਇਸ ਤੋਂ ਬਾਅਦ 5.31 ਰੁਪਏ ਤੋਂ ਲੈ ਕੇ 31.87 ਰੁਪਏ ਪ੍ਰਤੀ ਕੁਇੰਟਲ ਤੱਕ ਸੁੰਗੜੀ ਹੋਈ ਕਣਕ ‘ਤੇ 18 ਫੀਸਦੀ ਦੀ ਕਟੌਤੀ ਹੋਵੇਗੀ। ਇਸ ਦੇ ਨਾਲ ਹੀ 80 ਫੀਸਦੀ ਤੱਕ ਚਮਕ ਦੇ ਘਾਟੇ ਵਾਲੀ ਕਣਕ ਦੀ ਖਰੀਦ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ‘ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਦੇਰ ਸ਼ਾਮ ਪੰਜਾਬ ਸਰਕਾਰ ਦੇ ਬੁਲਾਰੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਨੇ ਕੇਂਦਰ ਤੋਂ ਕਣਕ ‘ਤੇ ਕੋਈ ਕਟੌਤੀ ਨਾ ਕਰਨ ਦੀ ਮੰਗ ਵੀ ਕੀਤੀ ਹੈ।
ਸਰਕਾਰ ਵੀ ਇਸ ਐਲਾਨ ਤੋਂ ਹੈਰਾਨ ਹੈ। ਉਹ ਇਹ ਮਾਮਲਾ ਕੇਂਦਰ ਕੋਲ ਉਠਾਉਣਗੇ। ਹਰਿਆਣਾ ਸਰਕਾਰ ਦੇ ਬੁਲਾਰੇ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਕਿ ਕੇਂਦਰ ਨੂੰ ਵੈਲਿਊ ਕੱਟ ਵਾਪਸ ਲੈਣ ਦੀ ਅਪੀਲ ਕੀਤੀ ਜਾ ਰਹੀ ਹੈ। ਜਦੋਂ ਤੱਕ ਕੇਂਦਰ ਕੋਈ ਫੈਸਲਾ ਨਹੀਂ ਲੈਂਦਾ, ਉਦੋਂ ਤੱਕ ਵੈਲਿਊ ਕੱਟ ਦੀ ਰਕਮ ਰਾਜ ਸਰਕਾਰ ਖੁਦ ਸਹਿਣ ਕਰੇਗੀ।
ਕਣਕ ਜਿਸ ਵਿੱਚ ਚਮਕ ਦਾ ਨੁਕਸਾਨ 10 ਫੀਸਦੀ ਤੱਕ ਹੁੰਦਾ ਹੈ। ਭਾਵ ਜੇ ਚਮਕ 10 ਫੀਸਦੀ ਤੋਂ ਘੱਟ ਹੈ, ਤਾਂ ਕੋਈ ਵੈਲਿਊ ਕੱਟ ਨਹੀਂ ਹੋਵੇਗਾ। 10 ਤੋਂ 80 ਫੀਸਦੀ ਤੱਕ ਚਮਕ ਦੇ ਨੁਕਸਾਨ ਦੇ ਨਾਲ ਕਣਕ ‘ਤੇ 5.31 ਰੁ. ਪ੍ਰਤੀ ਕੁਇੰਟਲ ਦੀ ਕਟੌਤੀ ਹੋਵੇਗੀ। ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੇ ਦਾਣਿਆਂ ਦੀ ਚਮਕ ਘੱਟ ਗਈ ਹੈ। ਅਨਾਜ ਸੁੰਗੜ ਗਿਆ ਹੈ। ਨਮੀ ਕਾਰਨ ਦਾਣਾ ਟੁੱਟ ਵੀ ਰਿਹਾ ਹੈ।
ਇਹ ਵੀ ਪੜ੍ਹੋ : ਕੋਰਟ ਪਹੁੰਚਿਆ ਚੂਹੇ ਦੀ ਹੱਤਿਆ ਦਾ ਮਾਮਲਾ, ਹੋ ਸਕਦੀ ਹੈ 5 ਸਾਲ ਦੀ ਸਜ਼ਾ
ਪੰਜਾਬ ਦੀਆਂ ਦਾਣਾ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਵਧ ਗਈ ਹੈ। ਹੁਣ ਤੱਕ ਸੂਬੇ ਦੀਆਂ 752 ਅਨਾਜ ਮੰਡੀਆਂ ਵਿੱਚ 1.61 ਲੱਖ ਮੀਟ੍ਰਿਕ ਟਨ ਕਣਕ ਪਹੁੰਚ ਚੁੱਕੀ ਹੈ। ਇਸ ਵਿੱਚੋਂ 0.68 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਸਰਕਾਰੀ ਏਜੰਸੀਆਂ ਨੇ ਹੁਣ ਤੱਕ 0.61 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਜਦਕਿ ਪ੍ਰਾਈਵੇਟ ਕੰਪਨੀ ਨੇ 0.07 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਆਮਦ ਅਤੇ ਖਰੀਦ ਦੇ ਮਾਮਲੇ ਵਿੱਚ ਪਟਿਆਲਾ ਜ਼ਿਲ੍ਹਾ ਮੋਹਰੀ ਹੈ। ਜਿੱਥੇ 77 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਭਾਕਿਯੂ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਕਣਕ ਦੀ ਫ਼ਸਲ ਨੂੰ ਕਾਟ ਲਾਉਣਾ ਕੇਂਦਰ ਸਰਕਾਰ ਦਾ ਕਿਸਾਨਾਂ ਖ਼ਿਲਾਫ਼ ਤੁਗਲਕੀ ਫ਼ਰਮਾਨ ਹੈ। ਜੇ ਕਣਕ ਦਾ ਦਾਣਾ ਕਾਲਾ ਜਾਂ ਛੋਟਾ ਹੋ ਜਾਂਦਾ ਹੈ ਤਾਂ ਕਿਸਾਨ ਤੋਂ 31 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕੀਤੀ ਜਾਵੇਗੀ। ਚਢੂਨੀ ਨੇ ਚੇਤਾਵਨੀ ਦਿੱਤੀ ਕਿ ਸਰਕਾਰ 12 ਅਪ੍ਰੈਲ ਤੱਕ ਇਹ ਹੁਕਮ ਵਾਪਸ ਲਵੇ। ਨਹੀਂ ਤਾਂ 13 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਵਿੱਚ ਸੜਕ ਜਾਮ ਕੀਤਾ ਜਾਵੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ 1.61 ਲੱਖ ਮੀਟ੍ਰਿਕ ਟਨ ਕਣਕ ਪਹੁੰਚੀ ਪੰਜਾਬ ਮੰਡੀ ਬੋਰਡ ਵੱਲੋਂ ਕੁੱਲ 2462 ਖਰੀਦ ਕੇਂਦਰ ਬਣਾਏ ਗਏ ਹਨ। ਸਭ ਤੋਂ ਵੱਧ 77 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਆਮਦ ਪਟਿਆਲਾ ਮੰਡੀ ਵਿੱਚ ਦਰਜ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: