ਕਿਸਾਨ ਸਿਰਫ ਲੋਕਾਂ ਦਾ ਢਿੱਡ ਭਰਨ ਵਾਲੇ ਅੰਨਦਾਤਾ ਹੀ ਨਹੀਂ, ਸਗੋਂ ਉਨ੍ਹਾਂ ਵਿੱਚ ਹੋਰ ਵੀ ਕਈ ਹੁਨਰ ਹਨ। ਇਸ ਦਾ ਪਤਾ ਸਿੰਘੂ ਬਾਰਡਰ ‘ਤੇ ਬਣਾਏ ਗਏ ਯਾਦਗਾਰੀ ਘਰਾਂ ਨੂੰ ਵੇਖ ਕੇ ਸਾਫ ਪਤਾ ਲੱਗਦਾ ਹੈ, ਜੋ ਆਰਕੀਟੈਕਟਾਂ ਨੂੰ ਵੀ ਮਾਤ ਪਾਉਂਦੇ ਹਨ।
ਤਸਵੀਰਾਂ ਵਿੱਚ ਕਿਸਾਨ ਘਾਹ-ਫੂਸ ਨਾਲ ਬਣਾਈਆਂ ਗਈਆਂ ਆਪਣੇ ਖੂਬਸੂਰਤ ਘਰ ਟਰਾਲੇ ‘ਤੇ ਲੱਦ ਰਹੇ ਹਨ, ਜੋ ਉਨ੍ਹਾਂ ਲਈ ਅੰਦੋਲਨ ਦੀ ਯਾਦਗਾਰ ਬਣ ਗਏ ਹਨ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸੰਘਰਸ਼ ਦਾ ਲੰਮਾ ਸਮਾਂ ਬਿਤਾਇਆ ਸੀ।
ਹੁਣ ਇਸ ਨੂੰ ਇਸੇ ਤਰ੍ਹਾਂ ਜੇਸੀਬੀ ਮਸ਼ੀਨ ਦੀ ਮਦਦ ਨਾਲ ਟਰੱਕ ਵਿੱਚ ਲੋਡ ਕਰਕੇ ਲਿਜਾਇਆ ਜਾ ਰਿਹਾ ਹੈ। ਇਸ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਕਿਸਾਨਾਂ ਵਿੱਚ ਕਿੰਨੇ ਕੁ ਹੁਨਰ ਹੋਣਗੇ, ਜੋ ਸ਼ਾਇਦ ਪੜ੍ਹ-ਲਿਖ ਕੇ ਬਣੇ ਕਿਸੇ ਆਰਕੀਟੈਕਟ ‘ਚ ਵੀ ਨਹੀਂ ਹੋਣਗੇ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣਾ ਇੱਕ ਸ਼ਹਿਰ ਹੀ ਵਸਾਇਆ ਹੋਇਆ ਸੀ, ਜਿਥੇ ਰਹਿਣ, ਖਾਣ-ਪੀਣ ਤੇ ਜ਼ਰੂਰਤ ਦੇ ਸਾਮਾਨ ਦੇ ਸਾਰੇ ਪ੍ਰਬੰਧ ਕੀਤੇ ਗਏ ਸਨ। ਇੱਕ ਸਾਲ ਤੋਂ ਵੱਧ ਦੇ ਲੰਮੇ ਸੰਘਰਸ਼ ਵਿੱਚ ਕਿਸਾਨਾਂ ਨੇ ਇਥੇ ਠੰਡ, ਗਰਮੀ, ਮੀਂਹ ਹਰ ਮੌਸਮ ਦਾ ਡਟ ਕੇ ਮੁਕਾਬਲਾ ਕੀਤਾ। ਅਖੀਰ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਦੇ ਨਾਲ ਉਨ੍ਹਾਂ ਦੀ ਘਰ ਵਾਪਸੀ ਹੋਈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਇਹ ਵੀ ਪੜ੍ਹੋ : ‘ਮੈਨੂੰ ਸਿਰਫ ਢਾਈ ਮਹੀਨੇ ਹੀ ਮਿਲੇ, ਨਹੀਂ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ’: ਸੁਖਜਿੰਦਰ ਰੰਧਾਵਾ