ਕਿਸਾਨਾਂ ‘ਤੇ ਪਹਿਲਾਂ ਹੀ ਕੁਦਰਤ ਦੀ ਮਾਰ ਪੈ ਚੁੱਕੀ ਹੈ। ਮੀਂਹ ਕਰਕੇ ਫਸਲਾਂ ਤਬਾਹ ਹੋਣ ਕਰਕੇ ਕਿਸਾਨ ਨਿਰਾਸ਼ ਹੋਏ ਪਏ ਹਨ, ਜਦਕਿ ਹੁਣ ਉਤਪਾਦਨ ਵੱਧ ਹੋਣ ਕਰਕੇ ਮੰਡੀਆਂ ਵਿੱਚ ਬੰਦ ਗੋਭੀ ਦਾ ਸਹੀ ਮੁੱਲ ਨਾ ਮਿਲਣ ਕਰਕੇ ਕਾਸ਼ਤਕਾਰਾਂ ਨੂੰ ਮਾਰ ਝੱਲਣੀ ਪੈ ਰਹੀ ਹੈ, ਜਿਸ ਕਰਕੇ ਨਿਰਾਸ਼ ਕਿਸਾਨ ਬੰਦ ਗੋਭੀ ਦੀ ਫਸਲ ਨੂੰ ਖੇਤਾਂ ‘ਚ ਹੀ ਨਸ਼ਟ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਕਲਾਨੌਰ ਵਿੱਚ ਕਾਸ਼ਤਕਾਰਾਂ ਬਲਵਿੰਦਰ ਸਿੰਘ, ਧਰਮਿੰਦਰ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਸੇਵਾ ਸਿੰਘ, ਸੋਨੂੰ ਆਦਿ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਪਾਣੀ ਵੱਲੋਂ ਪੱਧਰ ਨੂੰ ਬਚਾਉਣ ਲਈ ਕਿਸਾਨਾਂ ਨੂੰ ਕਣਕ-ਝੋਨੇ ਦੀ ਫ਼ਸਲ ਬੀਜਣ ਦੀ ਬਜਾਏ ਸਬਜ਼ੀਆਂ ਆਦਿ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਦੋਂਕਿ ਕਾਸ਼ਤ ਦੀ ਬੰਦ ਗੋਭੀ ਦਾ ਮੁੱਲ ਬਹੁਤ ਘੱਟ ਮਿਲਣ ਕਰਕੇ ਕਾਸ਼ਤਕਾਰਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋ ਪਾ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ : ਬੀਮਾ ਕਰਵਾਉਣ ਬਹਾਨੇ ਘਰ ਬੁਲਾ 52 ਸਾਲਾਂ ਬੰਦੇ ਨੇ ਕੁੜੀ ਨਾਲ ਕੀਤਾ ਸ਼ਰਮਨਾਕ ਕਾਰਾ
ਕਿਸਾਨਾਂ ਨੇ ਆਪਣਾ ਦੁੱਖ ਸੁਣਾਉਂਦਿਆਂ ਦੱਸਿਆ ਕਿ ਇਸ ਵਾਰ ਭਿਅੰਕਰ ਠੰਡ ਦੌਰਾਨ ਉਨ੍ਹਾਂ ਨੇ ਕਾਸ਼ਤ ਦੀ ਪਨੀਰੀ ਖਰਾਬ ਹੋਣ ਕਰਕੇ ਗੋਭੀ ਦੀ ਪਨੀਰੀ ਪ੍ਰਤੀ ਪੌਧਾ 50 ਪੈਸੇ ਖਰੀਦ ਕੇ ਪ੍ਰਤੀ ਏਕੜ ਜ਼ਮੀਨ 22 ਹਜ਼ਾਰ ਤੋਂ 25 ਹਜ਼ਾਰ ਦੇ ਕਰੀਬ ਪੌਧੇ ਲਾਏ ਸਨ, ਜਿਸ ਨੂੰ ਸਰਦੀ ਦੇ ਕਹਿਰ ਤੋਂ ਬਚਾਅ ਲਈ ਤਿਰਪਾਲ ਦੀ ਵੀ ਵਰਤੋਂ ਕੀਤੀ ਗਈ।
ਇਸ ਤੋਂ ਇਲਾਵਾ ਖਾਦ, ਸਪ੍ਰੇਅ, ਗੋਦਾਈ ਅਤੇ ਜੁਤਾਈ ਸਣੇ 20 ਹਜ਼ਾਰ ਰੁਪਏ ਖਰਚ ਕੀਤੇ ਹਨ, ਜਦਕਿ ਉਨ੍ਹਾਂ ਦੀ ਬੰਦ ਗੋਭੀ ਦਾ ਮੁੱਲ ਨਾਂਮਾਤਰ ਕੀਮਤ ਦੋ ਰੁਪਏ ਪ੍ਰਤੀ ਕਿਲੋ ਥੋਕ ਵਿੱਚ ਪਠਾਨਕੋਟ ਤੇ ਬਟਾਲਾ ਆਦਿ ਮੰਡੀਆਂ ਵਿੱਚ ਵਿੱਕ ਰਹੀ ਹੈ। ਪ੍ਰਤੀ ਕੁਇੰਟਲ ਗੋਭੀ ਦਾ ਕਿਰਾਇਆ, ਗੋਭੀ ਦੀ ਪੈਕਿੰਗ ਲਈ ਬੋਰੀ, ਕਟਾਈ ਤੇ ਲੋਡ ਦੀ ਖਰਚਾ ਕਾਸ਼ਤਕਾਰਾਂ ਨੂੰ ਖੁਦ ਦੇਣਾ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: