ਲੁਧਿਆਣਾ ਦੀ ਬਸਤੀ ਜੋਧੇਵਾਲ ਵਿੱਚ ਰਹਿੰਦੇ ਇੱਕ ਪਿਓ ਦੀ ਦਰਿੰਦਗੀ ਸਾਹਮਣੇ ਆਈ, ਜਿਸ ਨੇ ਆਪਣੀ ਹ ਆਪਣੀ ਹੀ ਇੱਕ ਸਾਲ ਅਤੇ ਨੌਂ ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕੀਤਾ। ਹੈਰਾਨੀ ਦੀ ਗੱਲ ਹੈ ਕਿ ਉਹ ਲਗਾਤਾਰ ਦੂਜੇ ਦਿਨ ਇਹ ਕਾਰਾ ਕਰ ਰਿਹਾ ਸੀ।
ਜਦੋਂ ਲੜਕੀ ਦੀ ਮਾਂ ਨੇ ਬੱਚ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਹ ਇਹ ਕਰਤੂਤ ਵੇਖ ਕੇ ਹੈਰਾਨ ਰਹਿ ਗਈ। ਉਹ ਬੱਚੀ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਗਈ। ਜਿੱਥੋਂ ਇਸ ਦੀ ਜਾਣਕਾਰੀ ਬਸਤੀ ਜੋਧੇਵਾਲ ਥਾਣੇ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਲੜਕੀ ਦਾ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਲੜਕੀ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਉਸਦਾ ਵਿਆਹ ਮੁਲਜ਼ਮ ਨਾਲ ਦਸੰਬਰ 2018 ਵਿੱਚ ਹੋਇਆ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਹੀ ਸਹੁਰਿਆਂ ਨਾਲ ਝਗੜਾ ਹੋ ਗਿਆ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਲਾਲਾਬਾਦ ਗਈ। 13 ਜੂਨ ਨੂੰ ਉਸ ਦਾ ਪਤੀ ਪੰਚਾਇਤ ਨਾਲ ਉਸ ਦੇ ਘਰ ਆਇਆ ਸੀ ਅਤੇ ਰਾਜੀਨਾਮਾ ਕਰਨ ਤੋਂ ਬਾਅਦ ਉਹ ਆਪਣੇ ਸਹੁਰਿਆਂ ਨਾਲ ਆ ਗਈ।
ਇਹ ਵੀ ਪੜ੍ਹੋ : ਪੰਜਾਬ ‘ਤੇ ਹੁਣ Green Fungus ਦਾ ਵੀ ਮੰਡਰਾਇਆ ਖਤਰਾ- ਜਲੰਧਰ ‘ਚ 3 ਦਿਨਾਂ ਦੌਰਾਨ ਮਿਲਿਆ ਦੂਜਾ ਮਾਮਲਾ
15 ਜੂਨ ਨੂੰ ਜਦੋਂ ਉਸਦੀ ਇਕ ਸਾਲ ਅਤੇ ਨੌਂ ਮਹੀਨਿਆਂ ਦੀ ਧੀ ਦੀ ਸਿਹਤ ਖਰਾਬ ਹੋਈ ਤਾਂ ਪਤਾ ਲੱਗਾ ਕਿ ਉਸਦੇ ਗੁਪਤਅੰਗ ’ਤੇ ਸੋਜਿਸ਼ ਹੈ, ਜਿਸ ਨਾਲ ਉਸ ਨੂੰ ਸ਼ੱਕ ਹੋਇਆ ਅਗਲੇ ਦਿਨ ਦੇਰ ਰਾਤ ਨੂੰ ਉਸ ਦੀ ਧੀ ਚਕਣ ਲੱਗੀ। ਜਦੋ ਨੀਂਦ ਤੋਂ ਜਾਗੀ ਤਾਂ ਉਸ ਦਾ ਪਤ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ। ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਛੱਡ ਕੇ ਉਸੇ ਵੇਲੇ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੀ ਗਈ। ਜਿਥੋਂ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਫਰਾਰ ਹੈ, ਉਸ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।