ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਅਸਰ ਨਜ਼ਰ ਆਉਣ ਲੱਗੇ ਹਨ। ਚੋਣ ਵਿਚ ਆਪ ਨੂੰ ਵੋਟ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਦੀ ਬਿਨਾਂ ਰਿਸ਼ਵਤ ਦੇ ਰਜਸਿਟਰੀ ਹੋਈ। ਇਸ ਵਾਰ ਤਹਿਸੀਲਦਾਰ ਦਾ ਰਵੱਈਆ ਵੀ ਨਰਮ ਸੀ। ਉਥੇ ਮੋਗਾ ਵਿਚ ਇੱਕ ਪਟਵਾਰੀ ਨੇ ਨੋਟਿਵ ਹੀ ਲਗਾ ਦਿੱਤਾ ਕਿ ਰਿਸ਼ਵਤ ਦੇਣਾ ਸਖਤ ਮਨ੍ਹਾ ਹੈ।ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਜ਼ਰੀਏ ਇਸ ਨੂੰ CM ਭਗਵੰਤ ਮਾਨ ਸਰਕਾਰ ਦਾ ਡਰ ਦੱਸ ਰਹੀ ਹੈ।
ਆਮ ਆਦਮੀ ਪਾਰਟੀ ਨੇ ਇੱਕ ਆਡੀਓ ਰਿਕਾਰਡਿੰਗ ਜਾਰੀ ਕੀਤੀ ਹੈ ਜਿਸ ਵਿਚ ਸਵਰਣ ਗਿੱਲ ਨਾਂ ਦੇ ਵਿਅਕਤੀ ਨੇ ਕਿਹਾ ਕਿ ਅੱਜ ਆਪ ਦੀ ਸਪੋਰਟ ਕਰਕੇ ਤੇ ਵੋਟ ਦੇ ਕੇ ਮਨ ਬਹੁਤ ਖੁਸ਼ ਹੈ। ਅੱਜ ਰਜਿਸਟਰੀ ਕਰਵਾ ਕੇ ਆਇਆ ਹਾਂ। ਜੋ ਤਹਿਸੀਲਦਾਰ ਪਹਿਲਾਂ ਰਜਿਸਟਰੀ ਲਈ 5 ਤੋਂ 7 ਹਜ਼ਾਰ ਤੋਂ ਘੱਟ ਰਿਸ਼ਵਤ ਨਹੀਂ ਲੈਂਦਾ ਸੀ। ਇਹੀ ਨਹੀਂ ਪੈਸੇ ਲੈ ਕੇ ਵੀ ਲੋਕਾਂ ਨੂੰ ਅੱਖਾਂ ਦਿਖਾਉਂਦਾ ਸੀ। ਅੱਜ ਉਹੀ ਨਰਮ ਬੈਠਾ ਸੀ। ਬਿਨਾਂ ਪੈਸੇ ਦੇ ਰਜਿਸਟਰੀ ਕੀਤੀ। ਗਿੱਲ ਨੇ ਕਿਹਾ ਕਿ ਈਮਾਨਦਾਰੀ ਦੇ ਅੱਗੇ ਸਾਰੇ ਸਿੱਧੇ ਹੋ ਗਏ ਹਨ। ਇਹ ਲੋਕ ਪੈਸੇ ਲੈ ਕੇ ਵੀ ਆਦਮੀ ਨੂੰ ਆਦਮੀ ਨਹੀਂ ਸਮਝਦੇ ਸੀ।
ਮੋਗਾ ਵਿਚ ਪਟਵਾਰੀ ਨਿਰਵੈਰ ਸਿੰਘ ਨੇ ਨੋਟਿਸ ਲਗਾਇਆ ਕਿ ਇਸ ਦਫਤਰ ਵਿਚ ਰਿਸ਼ਵਤ ਲੈਣਾ ਸਖਤ ਮਨ੍ਹਾ ਹੈ। ਜੇਕਰ ਕੋਈ ਰਿਸ਼ਵਤ ਮੰਗੇ ਤਾਂ ਮੇਰੇ ਨਾਲ ਸੰਪਰਕ ਕਰੋ। ਇਹੀ ਨਹੀਂ ਪਟਵਾਰੀ ਨੇ ਸਰਕਾਰੀ ਫੀਸ ਵੀ ਡਿਸਪਲੇਅ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫੀਸ ਦੇਣ ਦੇ ਬਾਅਦ ਰਸੀਦ ਜ਼ਰੂਰ ਲਓ। ਪਟਵਾਰੀ ਨਿਰਵੈਰ ਸਿੰਘ ਨੇ ਕਿਹਾ ਕਿ ਲੋਕ ਗਲਤ ਕੰਮ ਕਰਨ ਦਾ ਦਬਾਅ ਪਾਉਂਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਰਿਸ਼ਵਤਖੋਰੀ ਨੂੰ ਲੈ ਕੇ ਇਨ੍ਹਾਂ ਮਾਮਲਿਆਂ ਤੋਂ ਭਾਵੇਂ ਹੀ ਆਪ ਖੁਸ਼ ਹੋਵੇ ਪਰ ਸਰਕਾਰ ਦੇ ਬਦਲਾਅ ਵਿਚ ਇਹ ਟ੍ਰੈਂਡ ਪਹਿਲਾਂ ਵੀ ਰਿਹਾ ਹੈ। ਜਦੋਂ ਵੀ ਨਹੀਂ ਸਰਕਾਰ ਆਉਂਦੀ ਹੈ ਤਾਂ ਕੁਝ ਸਮੇਂ ਲਈ ਰਿਸ਼ਵਤ ਲੈਣ ਵਾਲੇ ਅਫਸਰ ਤੇ ਮੁਲਾਜ਼ਮ ‘ਵੇਟ ਐਂਡ ਵਾਚ’ ਦੀ ਸਥਿਤੀ ‘ਚ ਆ ਜਾਂਦੇ ਹਨ। ਜੇਕਰ ਨਵੀਂ ਸਰਕਾਰ ‘ਚ ਵੀ ਭ੍ਰਿਸ਼ਟਾਚਾਰ ‘ਤੇ ਸਖਤੀ ਨਾ ਹੋਈ ਤਾਂ ਇਹ ਕੰਮ ਫਿਰ ਤੋਂ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਅੱਜ ਚੰਡੀਗੜ੍ਹ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਨਵੇਂ ਮੰਤਰੀਆਂ ਨਾਲ ਕਰਨਗੇ ਮੁਲਾਕਾਤ
CM ਭਗਵੰਤ ਮਾਨ 23 ਮਾਰਚ ਨੂੰ ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕਰਨ ਵਾਲੇ ਹਨ। ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਬਰਸੀ ‘ਤੇ ਇਸ ਦਾ ਐਲਾਨ ਹੋਵੇਗਾ। ਇਸ ਤੋਂ ਬਾਅਦ ਕੋਈ ਰਿਸ਼ਵਤ ਮੰਗੇ ਤਾਂ ਉਸ ਨੂੰ ਮਨ੍ਹਾ ਨਹੀਂ ਕਰਨਾ। ਉਸ ਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਕਰਕੇ ਭੇਜ ਦੇਣਾ। ਉਨ੍ਹਾਂ ਦੀ ਸਰਕਾਰ ਸਖਤ ਕਾਰਵਾਈ ਕਰੇਗੀ। ਮਾਨ ਵ੍ਹਟਸਐਪ ਨੰਬਰ ਜਾਰੀ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨੰਬਰ ਮੇਰਾ ਹੋਵੇਗਾ ਜਿਸ ‘ਤੇ ਆਉਣ ਵਾਲੀ ਸ਼ਿਕਾਇਤ ਦੀ ਉਹ ਖੁਦ ਨਿਗਰਾਨੀ ਕਰਨਗੇ।