ਦੇਸ਼ ਵਿੱਚ ਓਮੀਕਰੋਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਨਾਲ ਕੇਂਦਰ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ, ਇਸੇ ਦੇ ਚੱਲਦਿਆਂ ਸਰਕਾਰ ਨੇ ਸਾਰੇ ਰਾਜਾਂ ਲਈ ਹੁਕਮ ਜਾਰੀ ਕੀਤੇ ਹਨ ਕਿ ਬੁਖਾਰ, ਸਿਰ ਦਰਦ ਤੇ ਗਲ਼ਾ ਖਰਾਬ ਵਾਲੇ ਵਿਅਕਤੀਆਂ ਨੂੰ ਕੋਵਿਡ ਦੇ ਸ਼ੱਕੀ ਮਰੀਜ਼ ਸਮਝਿਆ ਜਾਵੇ ਤੇ ਉਨ੍ਹਾਂ ਦਾ ਕੋਰੋਨਾ ਟੈਸਟ ਲਾਜ਼ਮੀ ਤੌਰ ‘ਤੇ ਕਰਵਾਇਆ ਜਾਵੇ।
ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਵਿੱਚ ਖੰਘ ਜਾਂ ਬਿਨਾਂ ਖੰਘ ਨਾਲ ਬੁਖ਼ਾਰ, ਸਿਰ ਦਰਦ, ਗਲਾ ਖ਼ਰਾਬ, ਸਾਹ ਲੈਣ ਵਿੱਚ ਤਕਲੀਫ਼, ਸਰੀਰ ‘ਚ ਦਰਦ, ਸਵਾਦ ਜਾਂ ਸੁੰਘਣ ਦੀ ਸਮਰੱਥਾ ਵਿੱਚ ਕਮੀ, ਥਕਾਵਟ ਅਤੇ ਦਸਤ ਵਰਗੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਉਦੋਂ ਤੱਕ ਕੋਵਿਡ ਸ਼ੱਕੀ ਕੇਸ ਮੰਨਿਆ ਜਾਣਾ ਚਾਹੀਦਾ ਹੈ, ਜਦ ਤੱਕ ਕੋਰੋਨਾ ਟੈਸਟ ਵਿੱਚ ਉਹ ਨੈਗੇਟਿਵ ਨਹੀਂ ਪਾਇਆ ਜਾਂਦਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 309 ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 1,270 ਹੋ ਗਈ ਹੈ।
ਜਿੱਥੇ ਪੁਰਾਣੇ ਵੇਰੀਐਂਟ ਕਾਰਨ ਕੇਸਾਂ ਦੀ ਗਿਣਤੀ 8 ਤੋਂ 9 ਦਿਨਾਂ ਵਿੱਚ ਦੁੱਗਣੀ ਹੋ ਰਹੀ ਸੀ, ਓਮੀਕਰੋਨ ਦੇ ਕੇਸ 2 ਤੋਂ 3 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਓਮੀਕਰੋਨ ਵੇਰੀਐਂਟ ਕੋਰੋਨਾ ਦੇ ਡੈਲਟਾ ਰੂਪ ਨਾਲੋਂ ਲਗਭਗ ਚਾਰ ਗੁਣਾ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਹੈ। ਵੈਕਸੀਨ ਲਗਵਾਉਣ ਵਾਲੇ ਲੋਕ ਵੀ ਕੋਰੋਨਾ ਦੇ ਇਸ ਰੂਪ ਦੀ ਲਪੇਟ ਵਿੱਚ ਆ ਰਹੇ ਹਨ, ਹਾਲਾਂਕਿ ਵੈਕਸੀਨ ਕਰਕੇ ਉਨ੍ਹਾਂ ਵਿੱਚ ਗੰਭੀਰ ਲੱਛਣ ਨਹੀਂ ਪਾਏ ਗਏ ਹਨ।