ਲੁਧਿਆਣਾ ਵਿੱਚ ਵੀਰਵਾਰ ਰਾਤ ਇੱਕ 5ਵੀਂ ਵਿੱਚ ਪੜ੍ਹਦੇ 11 ਸਾਲਾ ਲੜਕੇ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਅਨੁਸਾਰ ਉਸਨੂੰ ਉਸਦੇ ਮੋਬਾਈਲ ਫੋਨ ‘ਤੇ ਗੇਮ ਖੇਡਣ ਤੋਂ ਰੋਕਣਾ ‘ਚੇ ਉਹ ਘਰ ਦੇ ਬਾਥਰੂਮ ਵਿੱਚ ਗਿਆ ਅਤੇ ਫਾਹਾ ਲੈ ਲਿਆ। ਫਿਲਹਾਲ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਹੈ।
ਘਟਨਾ ਲੁਧਿਆਣਾ ਸ਼ਹਿਰ ਦੇ ਟਿੱਬਾ ਰੋਡ ਇਲਾਕੇ ਦੀ ਹੈ। ਇਸ ਦੀ ਜਾਂਚ ਕਰ ਰਹੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਨੇ ਦੱਸਿਆ ਕਿ ਰਾਇਲ ਕਲੋਨੀ ਦਾ ਰਹਿਣ ਵਾਲਾ ਕਿਸ਼ੋਰ ਸਿਲਾਈ ਦਾ ਕੰਮ ਕਰਦਾ ਹੈ। ਉਨ੍ਹਾਂ ਦਾ 11 ਸਾਲਾ ਪੁੱਤਰ ਹੇਮੰਤ ਹੁਣੇ ਹੁਣੇ 5ਵੀਂ ਜਮਾਤ ਵਿੱਚ ਹੋਇਆ ਸੀ। ਉਹ ਘਰ ਵਿੱਚ ਹੀ ਰਹਿੰਦਾ ਸੀ ਅਤੇ ਪੜ੍ਹਾਈ ਲਈ ਆਪਣੀ ਮਾਂ ਦੇ ਮੋਬਾਈਲ ਫ਼ੋਨ ਦੀ ਵਰਤੋਂ ਕਰਦਾ ਸੀ। ਜਦੋਂ ਸਕੂਲ ਸ਼ੁਰੂ ਹੋਏ ਤਾਂ ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ, ਪਰ ਮੋਬਾਈਲ ਫ਼ੋਨ ਅਤੇ ਇੰਟਰਨੈਟ ਦਾ ਇਸਤੇਮਾਲ ਕਰਦੇ ਰਹਿਣ ਕਰਕੇ ਹੇਮੰਤ ਨੂੰ ਮੋਬਾਈਲ ਗੇਮਾਂ ਦਾ ਚਸਕਾ ਪੈ ਗਿਆ।
ਬੁੱਧਵਾਰ ਨੂੰ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਜਦੋਂ ਉਸਨੂੰ ਰੋਕਿਆ ਗਿਆ ਤਾਂ ਉਹ ਆਪਣੀ ਮਾਂ ਨਾਲ ਗੁੱਸੇ ਹੋ ਗਿਆ ਅਤੇ ਫੋਨ ਰੱਖ ਦਿੱਤਾ ਅਤੇ ਕਮਰੇ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਉਸਦੀ ਲਾਸ਼ ਬਾਥਰੂਮ ਵਿੱਚ ਲਟਕਦੀ ਮਿਲੀ। ਉਸ ਨੇ ਕੱਪੜੇ ਨਾਲ ਫਾਹਾ ਲੈ ਲਿਆ ਸੀ।
ਇਹ ਵੀ ਪੜ੍ਹੋ : ਪਠਾਨਕੋਟ ‘ਚ ਤਕਨੀਕੀ ਖਰਾਬੀ ਕਾਰਨ ਫੌਜ ਦੇ ਹੈਲੀਕਾਪਟਰ ਦੀ ਖੇਤਾਂ ‘ਚ ਕਰਨੀ ਪਈ ਐਮਰਜੈਂਸੀ ਲੈਂਡਿੰਗ, ਚਾਲਕ ਦਲ ਸੁਰੱਖਿਅਤ
ਪਰਿਵਾਰਕ ਮੈਂਬਰਾਂ ਵੱਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਮੁਰਦਾਘਰ ਵਿੱਚ ਭੇਜ ਦਿੱਤਾ ਹੈ।