ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਜਾਸੂਸੀ ਤੇ ਐਡਵੈਂਚਰ ਫਿਲਮ ਪਠਾਨ ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ 25 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਦੱਸ ਦੇਈਏ ਫਿਲਮ ਪਠਾਨ ਰਾਹੀਂ ਕਿੰਗ ਖਾਨ ਸ਼ਾਹਰੁਖ 4 ਸਾਲ ਬਾਅਦ ਵੱਡੇ ਪਰਦੇ ‘ਤੇ ਨਜ਼ਰ ਆਏ ਹਨ। ਫਿਲਮ ਪਠਾਨ ‘ਤੇ ਮੇਕਰਸ ਨੇ ਕਰੋੜਾਂ ਰੁਪਏ ਖਰਚ ਕੀਤੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਦਾ ਕਾਰੋਬਾਰ ਸ਼ਾਨਦਾਰ ਹੋਵੇਗਾ, ਪਰ ਹੁਣ ਇਸ ਵਿਚਾਲੇ ਖਬਰਾਂ ਆ ਰਹੀਆਂ ਹਨ ਕਿ ਫਿਲਮ ਪਠਾਨ ਆਨਲਾਈਨ ਲੀਕ ਹੋ ਚੁਕੀ ਹੈ।
ਜਾਣਕਾਰੀ ਅਨੁਸਾਰ ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਐਡਵਾਂਸ ਬੁਕਿੰਗ ਦੇ ਮਾਮਲੇ ‘ਚ ਰਿਕਾਰਡ ਬਣਾਇਆ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਦਿਨ ਹੀ ਪਠਾਨ ਦੀ ਕਰੀਬ 5 ਲੱਖ 56 ਹਜ਼ਾਰ ਟਿਕਟਾਂ ਦੀ ਵਿਕਰੀ ਹੋਈ ਹੈ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਪਠਾਨ ਪਹਿਲੇ ਦਿਨ 50 ਤੋਂ 60 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਪਰ ਫਿਲਮ ਦੇ ਲੀਕ ਹੋਣ ਦੀ ਖਬਰ ਨੇ ਮੇਕਰਸ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਨਹੀਂ ਘੱਟ ਰਹੀ ਗੋਲੀਬਾਰੀ ਹਿੰਸਾ, ਹੁਣ ਦੋ ਭਾਰਤੀ ਵਿਦਿਆਰਥੀ ਨੂੰ ਬਣਾਇਆ ਨਿਸ਼ਾਨਾ, ਇੱਕ ਦੀ ਮੌਤ
ਪਠਾਨ ਦੇ ਆਨਲਾਈਨ ਲੀਕ ਹੋਣ ਦੀ ਖਬਰ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਇਸ ਦੇ ਨਿਰਮਾਤਾਵਾਂ ‘ਚ ਵੀ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਪਠਾਨ ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਜਾਰੀ ਕਰਕੇ ਬੇਨਤੀ ਕੀਤੀ ਸੀ ਕਿ ਫਿਲਮ ਨੂੰ ਲੀਕ ਨਾ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਜਿਸ ਵਿਚ ਹਰ ਕਿਸੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਿਸੇ ਵੀ ਵੀਡੀਓ ਨੂੰ ਰਿਕਾਰਡ ਨਾ ਕਰਨ ਅਤੇ ਔਨਲਾਈਨ ਸਾਂਝਾ ਨਾ ਕਰਨ। ਪਠਾਨ ਨੂੰ ਸਿਰਫ ਸਿਨੇਮਾਘਰਾਂ ਵਿੱਚ ਅਨੁਭਵ ਕਰੋ। ਇਸ ਤੋਂ ਇਲਾਵਾ ਮੇਕਰਸ ਨੇ ਟਵੀਟ ‘ਚ ਇਕ ਈਮੇਲ ਆਈਡੀ ਵੀ ਸ਼ੇਅਰ ਕੀਤੀ ਹੈ, ਜਿਸ ‘ਤੇ ਪਾਇਰੇਸੀ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।