ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਮ ਆਦਮੀ ਪਾਰਟੀ’ ਲਗਾਤਾਰ ਵੱਡੇ ਫੈਸਲੇ ਲੈ ਰਹੀ ਹੈ। ਲੋਕਾਂ ਦੇ ਹਿੱਤ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇੱਕ ਹੋਰ ਇਤਿਹਾਸਕ ਫੈਸਲੇ ਦਾ ਐਲਾਨ ਕੀਤਾ ਗਿਆ ਹੈ।
ਭਗਵੰਤ ਮਾਨ ਸਰਕਾਰ ਵੱਲੋਂ ਵੱਡਾ ਐਲਾਨ ਕਰਦੇ ਹੋਏ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਲੋਕ ਹੁਣ ਆਪਣਾ ਬਜਟ ਆਪ ਬਣਾਉਣਗੇ। ਕਿਹੜੇ ਵਿਭਾਗ ਵਿਚ ਕਿੰਨਾ ਪੈਸਾ ਦਿੱਤਾ ਜਾਵੇ, ਇਸ ਲਈ ਸੁਝਾਅ ਦਿੱਤਾ ਜਾ ਸਕਦਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇਹ ਇਤਿਹਾਸਕ ਫੈਸਲਾ ਲਿਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ‘ਜਨਤਾ ਦਾ ਬਜਟ’ ਪੋਰਟਲ ਲਾਂਚ ਕੀਤਾ ਜਾ ਰਿਹਾ ਹੈ। ਇਸ ਪੋਰਟਲ ‘ਤੇ ਪੰਜਾਬ ਦੇ ਲੋਕ ਬਜਟ ਸਬੰਧੀ ਸੁਝਾਅ ਦੇ ਸਕਦੇ ਹਨ ਤੇ ਜੋ ਸੁਝਾਅ ਚੰਗੇ ਹਨ, ਉਨ੍ਹਾਂ ਨੂੰ ਬਜਟ ‘ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਿਹਤ, ਸਿੱਖਿਆ ਜਾਂ ਜ਼ਰੂਰੀ ਖੇਤਰਾਂ ਵਿਚ ਕਿੰਨਾ-ਕਿੰਨਾ ਬਜਟ ਰੱਖਿਆ ਜਾਵੇ ਜਾਂ ਸਕੂਲਾਂ, ਹਸਪਤਾਲਾਂ, ਸੜਕਾਂ ਲਈ ਬਜਟ ਉਹ ਕਿਵੇਂ ਦਾ ਹੋਵੇ, ਇਸ ਲਈ ਆਮ ਲੋਕ ਸੁਝਾਅ ਦੇ ਸਕਦੇ ਹਨ ਤੇ ਉਸ ਤੋਂ ਬਾਅਦ ਹੀ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਭਗਵੰਤ ਮਾਨ ਦੀ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ, ਉਦੋਂ ਤੋਂ ਕਈ ਵੱਖ ਤਰ੍ਹਾਂ ਦੇ ਫੈਸਲੇ ਸੂਬਾ ਸਰਕਾਰ ਵੱਲੋਂ ਲਏ ਗਏ ਹਨ। ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਵਨ-ਵਿਧਾਇਕ-ਵਨ ਪੈਨਸ਼ਨ ਦਾ ਫੈਸਲਾ ਲੋਕਾਂ ਦੇ ਹਿੱਤ ਲਈ ਲਿਆ ਗਿਆ ਤੇ ਹੁਣ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਬਜਟ ਵਿਚ ਆਮ ਲੋਕਾਂ ਦੀ ਵੀ ਰਾਏ ਲਈ ਜਾ ਰਹੇ ਹੈ ਤੇ ਸੁਝਾਅ ਤੋਂ ਬਾਅਦ ਉਸ ਮੁਤਾਬਕ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ।