ਲੁਧਿਆਣਾ ਸ਼ਹਿਰ ‘ਚ ਮੰਗਲਵਾਰ ਦੇਰ ਰਾਤ ਰਾਹੋਂ ਰੋਡ ‘ਤੇ ਗੋਲੀਆਂ ਚੱਲੀਆਂ। ਗੋਲੀਬਾਰੀ ‘ਚ ਦੋ ਨੌਜਵਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਮੌਕੇ ‘ਤੇ 4 ਗੋਲੀਆਂ ਚਲਾਈਆਂ। ਪੁਲਿਸ ਨੇ ਦੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। 4 ਗੋਲੀਆਂ ਵਿੱਚੋਂ 2 ਗੋਲੀਆਂ ਇੱਕ ਨੌਜਵਾਨ ਦੇ ਪੇਟ ਵਿੱਚ ਲੱਗੀਆਂ ਅਤੇ ਤੀਜੀ ਗੋਲੀ ਇੱਕ ਹੋਰ ਨੌਜਵਾਨ ਨੂੰ ਲੱਗੀ। ਜ਼ਖ਼ਮੀਆਂ ਦੀ ਪਛਾਣ ਰਾਕੇਸ਼ ਅਤੇ ਰਾਣਾ ਵਜੋਂ ਹੋਈ ਹੈ।
ਰਾਕੇਸ਼ ਆਟੋ ਚਾਲਕ ਹੈ, ਜੋ ਆਪਣੇ ਸਾਥੀ ਰਾਣਾ ਨਾਲ ਕੰਮ ਤੋਂ ਵਾਪਸ ਆ ਰਿਹਾ ਸੀ। ਰਸਤੇ ‘ਚ ਰਾਹੋ ਰੋਡ ‘ਤੇ ਮੁਰਗੀ ਵਾਲੀ ਗਲੀ ਕੋਲ ਰੁਕਿਆ। ਉਸ ਦੀ ਚਿਕਨ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਸਾਹਮਣੇ ਗਲੀ ਰੇਹੜੀ ਵਾਲੇ ਦਾ ਮੁੰਡਾ ਗਗਨਦੀਪ ਮੋੜ ਸਾਥੀਆਂ ਸਮੇਤ ਬੈਠਾ ਸੀ। ਜਦੋਂ ਉਸ ਨੇ ਦੇਖਿਆ ਕਿ ਕੋਈ ਉਸ ਦੇ ਪਿਤਾ ਨਾਲ ਲੜ ਰਿਹਾ ਹੈ ਤਾਂ ਉਸ ਨੇ ਆ ਕੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਗਗਨਦੀਪ ਅਤੇ ਉਸਦੇ ਸਾਥੀ ਲੜਾਈ ਵਿੱਚ ਆਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਰਾਕੇਸ਼ ਅਤੇ ਰਾਣਾ ਨੇ ਗੋਲੀਆਂ ਤੋਂ ਆਪਣੇ ਬਚਾਅ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਗੋਲੀ ਲੱਗ ਗਈ। ਲੋਕਾਂ ਨੇ ਗੋਲੀਬਾਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਕਮਿਸ਼ਨਰ ਕੌਸਤੁਭ ਸ਼ਰਮਾ ਰਾਤ ਕਰੀਬ 11 ਵਜੇ ਪੁਲਿਸ ਫੋਰਸ ਸਣੇ ਮੌਕੇ ’ਤੇ ਪੁੱਜੇ। ਪੁਲਿਸ ਨੇ ਜ਼ਖਮੀਆਂ ਨੂੰ ਸੀ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜ਼ਖਮੀ ਰਮੇਸ਼ ਦੇ ਪਿਤਾ ਰਮੇਸ਼ ਨੇ ਦੱਸਿਆ ਕਿ ਉਹ ਬਾਬਾ ਨਾਮ ਦੇਵ ਕਾਲੋਨੀ ਪ੍ਰੇਮ ਵਿਹਾਰ ਟਿੱਬਾ ਰੋਡ ਦਾ ਰਹਿਣ ਵਾਲਾ ਹੈ। ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਅੱਜ ਪਤਾ ਨਹੀਂ ਕਿਵੇਂ ਹਮਲਾਵਰ ਨੇ ਉਸ ਨੂੰ ਰਾਹੋ ਰੋਡ ‘ਤੇ ਬੁਲਾ ਲਿਆ ਤੇ ਗੋਲੀ ਮਾਰ ਦਿੱਤੀ। ਗੋਲੀਆਂ ਮਾਰਨ ਵਾਲਾ ਮੁਲਜ਼ਮ ਕਤਲ ਕੇਸ ਦਾ ਮੁਲਜ਼ਮ ਹੈ ਅਤੇ 5 ਮਹੀਨੇ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਹੈ।
ਇਹ ਵੀ ਪੜ੍ਹੋ : ਜਲੰਧਰ ਥਾਣੇ ‘ਚ ਹੰਗਾਮਾ, ਪਿਆਰ ‘ਚ ‘ਸ਼ੁਭਮ’ ਤੋਂ ਬਣਿਆ ‘ਜੀਆ’, ਕਰਾਇਆ ਵਿਆਹ, ਹੁਣ ਮੁਕਰ ਗਿਆ ਪਤੀ
ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਰਾਕੇਸ਼ ਅਤੇ ਰਾਣਾ ਆਪਣੇ ਆਟੋ ਵਿੱਚ ਗਹਿਲੇਵਾਲ ਚੌਕ ਵੱਲ ਆ ਰਹੇ ਸਨ। ਉਸ ਦਾ ਚਿਕਨ ਵਾਲੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਉਸ ਰੇਹੜੀ ਵਾਲੇ ਦਾ ਲੜਕਾ ਗਗਨਦੀਪ ਮੋੜ ਆਪਣੇ ਸਾਥੀਆਂ ਸਮੇਤ ਸਾਹਮਣੇ ਬੈਠਾ ਸੀ। ਮਾਮਲਾ ਵਿਗੜਦਾ ਦੇਖ ਗਗਨਦੀਪ ਨੇ ਰਾਕੇਸ਼ ਅਤੇ ਰਾਣਾ ਨੂੰ ਨਿਸ਼ਾਨਾ ਬਣਾਉਂਦੇ ਹੋਏ 4 ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ। ਰਾਕੇਸ਼-ਰਾਣਾ ਨੂੰ 3 ਗੋਲੀਆਂ ਲੱਗੀਆਂ।
ਕਮਿਸ਼ਨਰ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਕਤਲ ਦੇ ਦੋਸ਼ ਵਿੱਚ ਜੇਲ੍ਹ ਵਿੱਚ ਸੀ। ਉਸ ਨੂੰ 4-5 ਮਹੀਨੇ ਪਹਿਲਾਂ ਹੀ ਜ਼ਮਾਨਤ ਮਿਲੀ ਸੀ। ਟਿੱਬਾ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦੇਰ ਰਾਤ ਤੱਕ ਇਲਾਕੇ ਦੀ ਤਲਾਸ਼ੀ ਲਈ ਅਤੇ ਸੀਸੀਟੀਵੀ ਕੈਮਰੇ ਵੀ ਦੇਖੇ। ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ‘ਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: