ਪੰਜਾਬ ਵਿੱਚ ਨਸ਼ੇ ਕਰਕੇ ਇੱਕ ਹੋਰ ਪਰਿਵਾਰ ਉੱਜੜ ਗਿਆ, ਜਿਥੇ ਪੰਜ ਬੱਚਿਆਂ ਦੇ ਪਿਓ ਦੀ ਨਸ਼ਏ ਕਰਕੇ ਮੌਤ ਹੋ ਗਈ। ਮਾਮਲਾ ਫਰੀਦਕੋਟ ਦੇ ਸੁਸਾਇਟੀ ਨਗਰ ਦਾ ਹੈ। ਇਥੇ ਰਹਿਣ ਵਾਲੇ ਇਕ ਸਖਸ ਦੀ ਕਥਿਤ ਨਸ਼ਿਆ ਕਰਕੇ ਲੀਵਰ ਖਰਾਬ ਹੋ ਜਾਣ ਦੇ ਚਲਦੇ ਮੌਤ ਹੋ ਗਈ।
ਮ੍ਰਿਤਕ ਦੀ ਗੋਰਾ ਸਿੰਘ ਆਪਣੇ ਪਿੱਛੇ 4 ਧੀਆਂ, ਇੱਕ ਅਪਾਹਜ ਪੁੱਤਰ, ਪਤਨੀ ਅਤੇ ਬਿਰਧ ਮਾਤਾ ਨੂੰ ਛੱਡ ਗਿਆ। ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਮੁੰਡੇ ਹਨ ਜੋਕਿ ਜੌੜੇ ਪੈਦਾ ਹੋਏ ਸਨ। ਉਨ੍ਹਾਂ ਦੱਸਿਆ ਕਿ ਸੁਰੂ ਵਿਚ ਤਾਂ ਬਹੁਤ ਵਧੀਆ ਸੀ। ਉਹ ਸਹਿਰ ਵਿਚ ਸਾਇਕਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦੇ ਸਨ, ਉਥੋਂ ਹੀ ਉਹ ਨਸ਼ੇ-ਪੱਤੇ ਕਰਨ ਲੱਗ ਗਏ।
ਇਸ ਤੋਂ ਬਾਅਦ ਗੋਰਾ ਸਿੰਘ ਜੀਭ ਵਾਲੀ ਦਵਾਈ ਖਾਣ ਲੱਗ ਗਿਆ, ਜਿਸ ਕਾਰਨ ਉਸ ਦਾ ਲੀਵਰ ਖਰਾਬ ਹੋ ਗਿਆ ਅਤੇ ਉਸ ਦੀ ਅੱਜ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਉਸ ਦਾ ਦੂਜਾ ਮੁੰਡਾ ਨਸ਼ਿਆਂ ਕਰਕੇ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨਣਾਂ ਪੈਂਦਾ ਹੈ ਨਹੀਂ ਤਾਂ ਉਹ ਘਰਦਿਆਂ ਨੂੰ ਮਾਰਦਾ-ਕੁੱਟਦਾ ਹੈ ਅਤੇ ਸਾਰਾ ਦਿਨ ਗਾਲੀ-ਗਲੋਚ ਕਰਦਾ ਰੌਲਾ ਪਾਉਂਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਤਾਨੀਆ ਭਾਟੀਆ ਦਾ ਲੰਦਨ ਹੋਟਲ ‘ਚੋਂ ਸਾਮਾਨ ਚੋਰੀ, ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਗਿਆ ਚੋਰ
ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਜਿਸ ਲੜਕੇ ਦੀ ਅੱਜ ਮੌਤ ਹੋਈ ਹੈ ਉਹ ਕਾਫੀ ਸਮੇਂ ਤੋਂ ਮੰਜੇ ‘ਤੇ ਪਿਆ ਸੀ ਅਤੇ ਉਹ ਆਪਣੀਆਂ ਨੂੰਹਾਂ ਅਤੇ ਪੋਤੀਆਂ ਨਾਲ ਮਿਲ ਕੇ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਘਰ ਦਾ ਗੁਜਾਰਾ ਚਲਾ ਰਹੀ ਸੀ। ਉਸ ਨੇ ਕਿਹਾ ਕਿ ਮ੍ਰਿਤਕ ਦਾ ਇਕ ਲੜਕਾ ਹੈ ਜੋ ਜਨਮ ਤੋਂ ਹੀ ਅਪਾਹਜ ਹੈ ਅਤੇ ਕੋਈ ਕੰਮ ਨਹੀਂ ਕਰ ਸਕਦਾ। ਉਸ ਦਾ ਇਲਾਜ ਅਤੇ ਦੇਖਭਾਲ ਲਈ ਹਮੇਸ਼ਾ ਕੋਈ ਨਾ ਕੋਈ ਉਸ ਕੋਲ ਛੱਡਣਾਂ ਪੈਂਦਾ ਹੈ। ਘਰ ਦੇ ਹਾਲਤ ਇੰਨੇ ਮਾੜੇ ਹਨ ਕਿ ਕਿਸੇ ਵੇਲੇ ਛੱਤਾਂ ਡਿੱਗ ਸਕਦੀਆ ਸਨ। ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: