ਅੰਮ੍ਰਿਤਸਰ ਦੇ ਅਲਫਾ ਮਾਲ ਕੋਲ ਅੱਜ ਸਵੇਰੇ ਇਕ ਫਾਰਚੂਨਰ ਗੱਡੀ ਦੀ ਗੈਸ ਸਿਲੰਡਰਾਂ ਨਾਲ ਭਰੇ ਆਟੋ ਨਾਲ ਟੱਕਰ ਹੋ ਗਈ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਅਨੁਮਾਨ ਹੈ ਕਿ ਗੱਡੀ ਨੂੰ ਲਗਭਗ 1 ਤੋਂ ਲੱਖ ਦਾ ਨੁਕਾਸਨ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ ਤੇ ਪਹੁੰਚੀ ਤੇ ਤੁਰੰਤ ਆਟੋ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਟੋ ਵਿਚ ਘਰੇਲੂ ਗੈਸ ਸਿਲੰਡਰ ਭਰੇ ਹੋਏ ਸਨ ਪਰ ਟੱਕਰ ਸਮੇਂ ਸਿਲੰਡਰ ਫਟ ਜਾਂਦੇ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਹ ਹਾਦਸਾ ਆਟੋ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਇਆ। ਆਟੋ ਗਲਤ ਦਿਸ਼ਾ ਤੋਂ ਆ ਰਿਹਾ ਸੀ ਤੇ ਅਚਾਨਕ ਫਾਰਚੂਨਰ ਦੇ ਸਾਹਮਣੇ ਆ ਗਿਆ ਜਿਸ ਨਾਲ ਟੱਕਰ ਹੋ ਗਈ। ਫਰਚੂਨਰ ਦੇ ਮਾਲਕ ਨੇ ਵੀ ਆਟੋ ਡਰਾਈਵਰ ‘ਤੇ ਨਿਯਮਾਂ ਨਾ ਪਾਲਣ ਕਰਨ ਦਾ ਦੋਸ਼ ਲਗਾਇਆ। ਮਾਮਲੇ ਦੀ ਸੱਚਾਈ ਪੁਲਿਸ ਜਾਂਚ ਵਿਚ ਸਾਹਮਣੇ ਆਏਗੀ।
ਇਹ ਵੀ ਪੜ੍ਹੋ : ਸਿੱਖ ਸਰਧਾਲੂਆਂ ਲਈ ਖੁਸ਼ਖਬਰੀ, ਗੁਰਪੁਰਬ ਮੌਕੇ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ
ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਬਾਅਦ ਹਾਦਸੇ ਲਈ ਜ਼ਿੰਮੇਵਾਰ ਵਿਅਕਤੀ ਦਾ ਪਤਾ ਲੱਗਾ ਸਕੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿਚ ਆਟੋ ਡਰਾਈਵਰ ਅਕਸਤ ਗਲਤ ਸਾਈਡ ਚੱਲ ਕੇ ਤੇਜ਼ ਰਫਤਾਰ ਤੇ ਓਵਰਲੋਡਿੰਗ ਨਾਲ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹਨ ਜਿਸ ਨਾਲ ਸੜਕ ਹਾਦਸੇ ਹੁੰਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























