ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਚਮੋਲੀ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੀ ਸਹੂਲਤ ਲਈ ਰੋਪਵੇਅ ਦੀ ਸੌਗਾਤ ਦਿੱਤੀ ਹੈ, ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੋਵਿੰਦਘਾਟ ਅਤੇ ਹੇਮਕੁੰਟ ਸਾਹਿਬ ਨੂੰ ਜੋੜਨ ਵਾਲੇ ਇਸ ਰੋਪਵੇਅ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਲਈ ਇਤਿਹਾਸਕ ਪਲ ਹੈ ਅਤੇ ਇਸ ਨਾਲ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰੇ ਦੇ ਦਰਸ਼ਨ ਕਰ ਸਕਣਗੇ।
ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਪਰੰਪਰਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਸਤਿਕਾਰ ਪ੍ਰਗਟ ਕੀਤਾ ਹੈ। ਇਸ ਸਿਲਸਿਲੇ ਵਿੱਚ ਆਪ ਨੇ ਗੁਰੂ ਪਰਬ ਲਾਲ ਕਿਲ੍ਹੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਣੇ ਕਈ ਕਦਮ ਚੁੱਕੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਅਕਾਲ ਤਖ਼ਤ ‘ਤੇ ਆਏ ਤਾਂ ਸਿੱਖਾਂ ਨਾਲ ਜੁੜੇ ਕਈ ਭਖਦੇ ਮਸਲਿਆਂ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਨਿੱਜੀ ਤੌਰ ‘ਤੇ ਉਨ੍ਹਾਂ ਨਾਲ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਨਗੇ ਅਤੇ ਅਸੀਂ ਸਾਰੇ ਮਿਲ ਕੇ ਇਸ ਤੋਂ ਉਭਰਾਂਗੇ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਹੁਣ ਇਸ ਦੇ ਹਾਂ-ਪੱਖੀ ਨਤੀਜਿਆਂ ਵੱਲ ਦੇਖ ਰਹੇ ਹਨ, ਜਿਸ ਸਦਕਾ ਸਿੱਖ ਸਮਾਜ ਦਾ ਭਵਿੱਖ ਉੱਜਵਲ ਹੋਵੇਗਾ। ਇਸ ਤੋਂ ਇਲਾਵਾ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (ਡੀਐਸਜੀਐਮਸੀ) ਨੇ ਵੀ ਕਿਹਾ ਹੈ ਕਿ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਵੱਲੋਂ ਬਣਾਏ ਜਾ ਰਹੇ ਇਸ 12.4 ਕਿਲੋਮੀਟਰ ਰੋਪਵੇਅ ਲਈ ਸਿੱਖ ਸੰਗਤ ਮੋਦੀ ਸਰਕਾਰ ਦਾ ਧੰਨਵਾਦ ਕਰਦੀ ਹੈ। ਸੰਸਥਾ ਨੇ ਕਿਹਾ ਕਿ ਬਜ਼ੁਰਗ ਸਿੱਖ ਵੀ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣਗੇ ਅਤੇ ਯਾਤਰਾ ਦਾ ਸਮਾਂ ਵੀ ਘੱਟ ਜਾਵੇਗਾ।
ਦੱਸ ਦੇਈਏ ਕਿ ਸ਼ੁੱਕਰਵਾਰ 21 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮਾਨਾ ਵਿੱਚ 3400 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਸੜਕ ਅਤੇ ਰੋਪਵੇਅ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। 2 ਰੋਪਵੇਅ – ਕੇਦਾਰਨਾਥ ਤੋਂ ਗੌਰੀਕੁੰਡ ਅਤੇ ਹੇਮਕੁੰਟ ਰੋਪਵੇਅ ਬਾਰੇ ਚਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਬਾਬਾ ਕੇਦਾਰਨਾਥ, ਬਦਰੀ ਵਿਸ਼ਾਲ ਅਤੇ ਸਿੱਖ ਗੁਰੂਆਂ ਦੇ ਅਸ਼ੀਰਵਾਦ ਨੂੰ ਇਸ ਦੀ ਪ੍ਰੇਰਣਾ ਤੇ ਪ੍ਰਗਤੀ ਦਾ ਸਿਹਰਾ ਦਿੱਤਾ। ਉਨ੍ਹਾਂ ਕਾਮਿਆਂ ਤੇ ਇੰਜੀਨੀਅਰਾਂ ਨਾਲ ਵੀ ਗੱਲ ਕੀਤੀ ਅਤੇ ਲੋਕਾਂ ਨੂੰ ਉਨ੍ਹਾਂ ਦਾ ਖਿਆਲ ਰਖਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਭਗਵਾਨ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਸੁਕੇਸ਼ ਕੇਸ ‘ਚ ਜੈਕਲੀਨ ਫਰਨਾਡੀਜ਼ ਨੂੰ ਰਾਹਤ, 10 ਨਵੰਬਰ ਤੱਕ ਵਧੀ ਅੰਤਰਿਮ ਜ਼ਮਾਨਤ
ਇਹ ਦੁਨੀਆ ਦਾ ਸਭ ਤੋਂ ਉੱਚਾ ਅਤੇ ਸਭ ਤੋਂ ਲੰਬਾ ਰੋਪਵੇਅ ਹੋਵੇਗਾ। ਹੁਣ ਹੇਮਕੁੰਟ ਸਾਹਿਬ ਦੇ ਔਖੇ ਰਸਤਿਆਂ ‘ਤੇ ਪੈਦਲ ਚੱਲਣ ਦੀ ਕੋਈ ਸਮੱਸਿਆ ਨਹੀਂ ਹੋਵੇਗੀ। ਹੇਮਕੁੰਟ ਸਾਹਿਬ 15200 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਹ ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਸਥਿਤ ਗੁਰਦੁਆਰਾ ਹੈ ਜਿਥੇ ਸਿੱਖ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ।
ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਤੱਕ ਰੋਪਵੇਅ ਬਣਨ ਨਾਲ ਇਹ ਯਾਤਰਾ ਸਿਰਫ਼ 45 ਮਿੰਟਾਂ ਵਿੱਚ ਪੂਰੀ ਹੋ ਜਾਵੇਗੀ। ਇਸ ਸਮੇਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਲਗਭਗ 19 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਜਿਸ ਲਈ ਯਾਤਰੀਆਂ ਨੂੰ ਪਹਿਲੇ ਦਿਨ ਘੰਗੜੀਆ ਵਿਖੇ ਰੁਕਣਾ ਪੈਂਦਾ ਹੈ ਅਤੇ ਫਿਰ ਅਗਲੇ ਦਿਨ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਕੇ ਰਾਤ ਵਿਸ਼ਰਾਮ ਕਰਨ ਲਈ ਘੰਗੜੀਆ ਆਉਣਾ ਪੈਂਦਾ ਹੈ। ਅਗਲੇ ਦਿਨ ਗੋਵਿੰਦਘਾਟ ਪਰਤਣਾ। ਰੋਪਵੇਅ ਬਣਨ ਕਾਰਨ ਸ਼ਰਧਾਲੂ ਗੋਵਿੰਦਘਾਟ ਤੋਂ ਸਿਰਫ਼ 45 ਮਿੰਟਾਂ ਵਿੱਚ ਹੇਮਕੁੰਟ ਸਾਹਿਬ ਪਹੁੰਚ ਸਕਣਗੇ ਜਦੋਂਕਿ ਇਸ ਦੀ ਕੀਮਤ 1100 ਰੁਪਏ ਦੇ ਕਰੀਬ ਹੋਵੇਗੀ। ਇਸ ਦੇ ਨਿਰਮਾਣ ਕਾਰਨ ਬਜ਼ੁਰਗਾਂ ਅਤੇ ਅਪੰਗ ਸ਼ਰਧਾਲੂਆਂ ਨੂੰ ਸਹੂਲਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: