ਦਿੱਲੀ ਵਾਲਿਆਂ ਨੂੰ ਅੱਜ ਤੋਂ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ। ਅਰਵਿੰਦ ਕੇਜਰੀਵਾਲ ਸਰਕਾਰ ‘ਚ ਊਰਜਾ ਮੰਤਰੀ ਆਤਿਸ਼ੀ ਨੇ ਕਿਹਾ ਕਿ ਅੱਜ ਯਾਨੀ ਸ਼ੁੱਕਰਵਾਰ ਤੋਂ ਦਿੱਲੀ ਦੇ 46 ਲੱਖ ਪਰਿਵਾਰਾਂ ਦੀ ਬਿਜਲੀ ਸਬਸਿਡੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਐਲਜੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਜਲੀ ਸਬਸਿਡੀ ਵਧਾਉਣ ਦਾ ਮੰਤਰੀ ਮੰਡਲ ਦਾ ਫੈਸਲਾ ਉਪ ਰਾਜਪਾਲ ਦੇ ਸਾਹਮਣੇ ਵਿਚਾਰ ਅਧੀਨ ਹੈ। ਦੱਸ ਦੇਈਏ ਕਿ ਦਿੱਲੀ ਵਿੱਚ ਕਰੀਬ 48 ਲੱਖ ਪਰਿਵਾਰਾਂ ਨੇ ਬਿਜਲੀ ਸਬਸਿਡੀ ਲਈ ਅਪਲਾਈ ਕੀਤਾ ਹੈ।
ਰਿਪੋਰਟ ਮੁਤਾਬਕ ਦਿੱਲੀ ਦੇ ਊਰਜਾ ਮੰਤਰੀ ਆਤਿਸ਼ੀ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਸ਼ਹਿਰ ਦੇ ਕਰੀਬ 46 ਲੱਖ ਲੋਕਾਂ ਦੀ ਬਿਜਲੀ ਸਬਸਿਡੀ ਖਤਮ ਹੋ ਜਾਵੇਗੀ ਕਿਉਂਕਿ ਉਪ ਰਾਜਪਾਲ ਵੀਕੇ ਸਕਸੈਨਾ ਨੇ ਖਪਤਕਾਰਾਂ ਨੂੰ ਸਬਸਿਡੀ ਦੇਣ ਦੀ ਫਾਈਲ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਮੁੱਦੇ ‘ਤੇ ਦਿੱਲੀ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਵਿਵਾਦ ਹੋ ਸਕਦਾ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ‘ਤੇ ਸਕਸੈਨਾ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਐਲਜੀ ਦੇ ਦਫ਼ਤਰ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ : ਵਿਸਾਖੀ ਮੇਲੇ ਦੌਰਾਨ ਊਧਮਪੁਰ ‘ਚ ਹਾਦਸਾ, ਨਦੀ ‘ਤੇ ਬਣਿਆ ਫੁਟਬ੍ਰਿਜ ਟੁੱਟਿਆ, ਕਈ ਫੱਟੜ
ਮੰਤਰੀ ਆਤਿਸ਼ੀ ਨੇ ਕਿਹਾ ਕਿ ‘ਅਸੀਂ 46 ਲੱਖ ਲੋਕਾਂ ਨੂੰ ਜੋ ਬਿਜਲੀ ਸਬਸਿਡੀ ਦਿੰਦੇ ਹਾਂ ਉਹ ਅੱਜ ਤੋਂ ਬੰਦ ਹੋ ਜਾਵੇਗੀ। ਸੋਮਵਾਰ ਤੋਂ ਲੋਕਾਂ ਨੂੰ ਬਿਨਾਂ ਸਬਸਿਡੀ ਦੇ ਵਧੇ ਹੋਏ ਬਿੱਲ ਮਿਲਣਗੇ।’ ਮੰਤਰੀ ਨੇ ਕਿਹਾ ਕਿ ‘ਦਿੱਲੀ ਕੈਬਨਿਟ ਨੇ ਸਾਲ 2023-24 ਲਈ ਬਿਜਲੀ ਸਬਸਿਡੀ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਫਾਈਲ ਅਜੇ ਵੀ LG ਦਫਤਰ ਵਿੱਚ ਪੈਂਡਿੰਗ ਹੈ। ਜਦੋਂ ਤੱਕ ਫਾਈਲ ਮਨਜ਼ੂਰ ਨਹੀਂ ਹੁੰਦੀ, ਅਸੀਂ ਸਬਸਿਡੀ ਨਹੀਂ ਦੇ ਸਕਦੇ। ਮੈਂ ਇਸ ਮਾਮਲੇ ‘ਤੇ ਚਰਚਾ ਕਰਨ ਲਈ LG ਦਫਤਰ ਤੋਂ ਸਮਾਂ ਵੀ ਮੰਗਿਆ ਸੀ ਪਰ 24 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਮੈਨੂੰ ਸਮਾਂ ਨਹੀਂ ਦਿੱਤਾ ਗਿਆ। ਫਾਈਲ ਵੀ ਅਜੇ ਤੱਕ ਵਾਪਸ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: