ਅੱਜ ਚੰਡੀਗੜ੍ਹ ਦੇ ਬਰਡ ਪਾਰਕ ਵਿੱਚ ਲੋਕ ਪਿੰਜਰਿਆਂ ਵਿੱਚ ਵਿਦੇਸ਼ੀ ਪੰਛੀਆਂ ਨੂੰ ਬਿਲਕੁਲ ਮੁਫ਼ਤ ਦੇਖ ਸਕਣਗੇ। ਸੁਖਨਾ ਝੀਲ ਅਤੇ ਰੌਕ ਗਾਰਡਨ ਵਿਚਕਾਰ ਨਗਰ ਵੈਨ ਵਿੱਚ ਬਣੇ ਇਸ ਬਰਡ ਪਾਰਕ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਜਿਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਬਰਡ ਪਾਰਕ ਵਿੱਚ ਐਂਟਰੀ ਫਰੀ ਰੱਖੀ ਹੈ।
ਬਰਡ ਪਾਰਕ ਵਿੱਚ ਪਿਛਲੇ 1 ਸਾਲ ਵਿੱਚ 4.5 ਲੱਖ ਸੈਲਾਨੀ ਆ ਚੁੱਕੇ ਹਨ। ਆਮ ਦਿਨਾਂ ਵਿੱਚ ਇਥੇ ਬਾਲਗਾਂ ਲਈ ਟਿਕਟ 50 ਰੁਪਏ ਰਖੀ ਗਈ ਹੈ। ਦੂਜੇ ਪਾਸੇ ਵਿਦੇਸ਼ੀ ਸੈਲਾਨੀਆਂ ਲਈ ਟਿਕਟ ਦਾ ਰੇਟ 100 ਰੁਪਏ ਤੈਅ ਹੈ। 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਲਈ ਟਿਕਟ 30 ਰੁਪਏ ਹੈ। ਪਾਲਤੂ ਪੰਛੀਆਂ ਦੇ ਸੈਕਸ਼ਨ ਵਿੱਚ ਜਾਣ ਦੀ ਟਿਕਟ ਦਾ ਰੇਟ ਬੱਚਿਆਂ ਅਤੇ ਵੱਡਿਆਂ ਲਈ 100 ਰੁਪਏ ਤੇ ਵਿਦੇਸ਼ੀਆਂ ਲਈ 500 ਰੁਪਏ ਹੈ।
ਪਿਛਲੇ ਸਾਲ 16 ਨਵੰਬਰ ਨੂੰ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪਤਨੀ ਸਵਿਤਾ ਕੋਵਿੰਦ ਨੇ ਇਸ ਬਰਡ ਪਾਰਕ ਦਾ ਉਦਘਾਟਨ ਕੀਤਾ ਸੀ। ਨਗਰ ਵਨ ਵਿੱਚ ਬਣੇ ਇਸ ਬਰਡ ਪਾਰਕ ਵਿੱਚ 90 ਤੋਂ ਵੱਧ ਵਿਦੇਸ਼ੀ ਪੰਛੀ ਰੱਖੇ ਗਏ ਹਨ। ਬੀਤੇ ਮੰਗਲਵਾਰ ਇਥੇ 15 ਨਵੇਂ ਬਜਰੀਗਰ ਬਰਡਸ ਵੀ ਬਰਡ ਪਾਰਕ ਵਿੱਚ ਸ਼ਾਮਲ ਕੀਤੇ ਗਏ ਸਨ। ਦੂਜੇ ਪਾਸੇ ਸੈਲਾਨੀਆਂ ਦੀ ਸਹੂਲਤ ਲਈ ਇਥੇ ਨਗਰ ਵਨ ਦੇ ਐਂਟਰੀ ਗੇਟ ‘ਤੇ ਟਿਕਟ ਕਾਊਂਟਰ ਖੋਲ੍ਹਿਆ ਗਿਆ ਹੈ। ਪਹਿਲਾਂ ਇਹ 200 ਮੀਟਰ ਅੰਦਰ ਵੱਲ ਸੀ। ਬਰਡ ਪਾਰਕ 6.5 ਏਕੜ ਵਿੱਚ ਫੈਲਿਆ ਹੋਇਆ ਹੈ।
ਸੈਲਾਨੀ ਨਗਰ ਵਨ ਵਿੱਚ ਦਾਖਲ ਹੋ ਕੇ ਬਰਡ ਪਾਰਕ ਵੱਲ ਜਾਂਦੇ ਹਨ। ਦੂਜੇ ਪਾਸੇ ਨਗਰ ਵਨ ਵਿੱਚ ਵੀ ਸ਼ਹਿਰ ਦੇ ਹੋਰਨਾਂ ਗਾਰਡਨਸ ਵਾਂਗ ਐਂਟਰੀ ਬਿਲਕੁਲ ਮੁਫ਼ਤ ਹੈ। 100 ਏਕੜ ਵਿੱਚ ਫੈਲੇ ਇਸ ਸ਼ਹਿਰ ਦੇ ਜੰਗਲ ਵਿੱਚ ਬੱਚਿਆਂ ਲਈ ਝੂਲੇ ਅਤੇ ਹੋਰ ਕਈ ਆਕਰਸ਼ਣ ਮੌਜੂਦ ਹਨ।
ਚੰਡੀਗੜ੍ਹ ਪ੍ਰਸ਼ਾਸਨ ਦਾ ਜੰਗਲਾਤ ਵਿਭਾਗ 70 ਲੱਖ ਦੀ ਲਾਗਤ ਨਾਲ 70 ਵਿਦੇਸ਼ੀ ਪੰਛੀਆਂ ਨੂੰ ਖਰੀਦਣ ਜਾ ਰਿਹਾ ਹੈ। ਸ਼ੁਤਰਮੁਰਗ ਅਫਰੀਕਾ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਪੰਛੀ ਹੈ, ਜੋ ਉੱਡ ਨਹੀਂ ਸਕਦਾ। ਦੂਜੇ ਪਾਸੇ ਈਮੂ ਆਸਟ੍ਰੇਲੀਆ ਵਿਚ ਪਾਇਆ ਜਾਣ ਵਾਲਾ ਸਭ ਤੋਂ ਵੱਡਾ ਪੰਛੀ ਹੈ। ਇਹ ਦੋਵੇਂ ਵਿਸ਼ਾਲ ਪੰਛੀ ਹੁਣ ਬਰਡ ਪਾਰਕ ਦਾ ਹਿੱਸਾ ਬਣਨ ਜਾ ਰਹੇ ਹਨ।
ਇਹ ਵੀ ਪੜ੍ਹੋ : ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, ਪੰਜਾਬ ‘ਚ ਇਨ੍ਹਾਂ ਰੂਟਾਂ ‘ਤੇ ਹੋਵੇਗਾ ਕਿਸਾਨਾਂ ਦਾ ਚੱਕਾ ਜਾਮ
ਜੰਗਲਾਤ ਵਿਭਾਗ 6 ਸ਼ੁਤਰਮੁਰਗ, 6 ਈਮੂ, 4 ਕਰੈਸਟਿਡ ਕਰੇਨ, 6 ਸਿਲਵਰ ਫੀਜ਼ੈਂਟ (ਤਿੱਤਰ), 6 ਗੁਨੀਆ ਫਾਲ (ਮੁਰਗੀ), 2 ਬਲੈਕ ਨੇਕ ਵ੍ਹਾਈਟ ਹੰਸ, 2 ਅੰਬ੍ਰੇਲਾ ਕਾਕਟੂ, 20 ਰੇਨਬੋ ਲੋਰੀ ਕੀਟ ਅਤੇ 6 ਡੂਕੋਰਪਸ ਕੋਕੀ ਖਰੀਦੇਗਾ। ਅਮਰੀਕੀ ਬੱਤਖਾਂ ਨੂੰ ਰੱਖਣ ਦੀ ਵੀ ਯੋਜਨਾ ਹੈ। ਵਿਭਾਗ ਨੇ 6 ਸ਼ੁਤਰਮੁਰਗਾਂ ਅਤੇ 6 ਈਮੂ ਲਈ ਸਾਈਡ ਬਾਈ ਪਿੰਜਰੇ ਵੀ ਬਣਾਏ ਹਨ।
ਵੀਡੀਓ ਲਈ ਕਲਿੱਕ ਕਰੋ -: