ਤੁਸੀਂ ਡਕੈਤੀ ਕਰਨ ਵਾਲੇ ਮਰਦ ਗੈਂਗ ਦੇ ਡਕੈਤੀਆਂ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ ਪਰ ਅੱਜ ਤੁਹਾਨੂੰ ਔਰਤਾਂ ਦੇ ਡਕੈਤੀ ਗੈਂਗ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿਚ ਇਹ 6 ਔਰਤਾਂ ਦਾ ਗੈਂਗ ਪੂਰੇ ਪੰਜਾਬ ਵਿੱਚ ਅਨੋਖੇ ਤਰੀਕੇ ਨਾਲ ਡਕੈਤੀ ਕਰਦਾ ਸੀ ਅਤੇ ਵੱਖ-ਵੱਖ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਸਨ।
ਦਰਅਸਲ ਦਸੂਹਾ ਵਿਖੇ ਅਮਲੋਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਰੀਹਪੁਰ ਥਾਣਾ ਦਸੂਹਾ ਨੇ PNB ਬੈਂਕ ਦਸੂਹਾ ਵਿੱਚੋਂ 60,000/- ਰੁਪਏ ਕਢਵਾਏ ਸਨ। ਉਸ ਨੇ 10,000/- ਰੁਪਏ ਆਪਣੇ ਪਜਾਮੇ ਦੀ ਖੱਬੀ ਜੇਬ ਵਿੱਚ ਅਤੇ ਬਾਕੀ 50,000/- ਰੁਪਏ ਕੁੜਤੇ ਦੀ ਸੱਜੀ ਜੇਬ ਵਿੱਚ ਪਾ ਲਏ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀ ਅਤੇ ਔਰਤਾਂ ਨੇ ਉਸ ਦੀ ਜੇਬ ਖਿੱਚ ਕੇ ਪਾੜ ਲਈ ਅਤੇ 50,000/- ਰੁਪਏ ਲੈ ਕੇ ਆਟੋ ਵਿੱਚ ਬੈਠ ਕੇ ਜਲੰਧਰ ਵੱਲ ਨੂੰ ਭੱਜ ਗਏ।
ਡੀ.ਐਸ.ਪੀ. ਦਸੂਹਾ ਬਲਬੀਰ ਸਿੰਘ ਨੇ ਦੱਸਿਆ ਕੇ ਦਸੂਹਾ ਪੁਲਿਸ ਪਾਰਟੀ ਨੇ ਭਾਰੀ ਮਿਹਨਤ ਕਰਕੇ ਇਹਨਾਂ ਸਾਰੇ ਦੋਸ਼ੀਆਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਅਤੇ ਪਤਾ ਲੱਗਾ ਹੈ ਕੇ ਇਹਨਾਂ ਨਾਲ ਹੋਰ ਵੀ ਕਾਫ਼ੀ ਵੱਡਾ ਗਰੁੱਪ ਹੈ ਅਤੇ ਇਹ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਨੋਖੇ ਤਰੀਕੇ ਨਾਲ ਡਕੈਤੀਆਂ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਇਹਨਾਂ ਨੂੰ ਮਾਣਯੋਗ ਅਦਾਲਤ ਦਸੂਹਾ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: