ਬੀਤੇ ਕੱਲ੍ਹ PGI ਚੰਡੀਗੜ੍ਹ ਤੋਂ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਬਾਅਦ ਦੁਪਹਿਰ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜੈਪਾਲ ਭੁੱਲਰ ਦੇ ਛੋਟੇ ਭਰਾ ਅੰਮ੍ਰਿਤ ਭੁੱਲਰ ਨੇ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਨਿਭਾਈਆਂ ਤੇ ਉਸ ਦੀ ਚਿਖਾ ਨੂੰ ਅਗਨੀ ਦਿੱਤੀ। ਅੰਮ੍ਰਿਤ ਭੁੱਲਰ ਨੂੰ ਕੱਲ੍ਹ ਬਠਿੰਡਾ ਜੇਲ੍ਹ ਤੋਂ ਸਖ਼ਤ ਸੁਰੱਖਿਆ ਹੇਠ ਭਰਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਪੁਲਿਸ ਨੇ ਅੰਮ੍ਰਿਤਪਾਲ ਦੀਆਂ ਹੱਥਕੜ੍ਹੀਆਂ ਨਹੀਂ ਖੋਲੀਆਂ। ਅੰਤਿਮ ਰਸਮਾਂ ਨਿਭਾਉਣ ਮੌਕੇ ਅੰਮ੍ਰਿਤਪਾਲ ਨੇ ਭਰਾ ਦਾ ਘੜਾ ਹੱਥਕੜ੍ਹੀਆਂ ਲੱਗੀਆਂ ਵਿਚ ਹੀ ਭੰਨਿਆ ਅਤੇ ਭਰਾ ਦੀ ਚਿਤਾ ਨੂੰ ਅੱਗ ਦੇਣ ਮੌਕੇ ਵੀ ਬੱਝੀਆਂ ਹੱਥਕੜੀਆਂ ਵਿਚ ਦੋ ਪੁਲਿਸ ਮੁਲਾਜ਼ਮ ਨਾਲ ਹੀ ਇਹ ਰਸਮ ਨਿਭਾਉਂਦੇ ਦੇਖੇ ਗਏ।
ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਭੁੱਲਰ ਦੀ ਮੌਤ ਬੁਲੇਟ ਗੋਲੀ ਲੱਗਣ ਨਾਲ ਹੀ ਹੋਈ ਹੈ। ਇਥੇ ਅਹਿਮ ਗੱਲ ਇਹ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਨੂੰ ਕੋਲਕਾਤਾ ਵਿੱਚ ਹੋਏ ਪੋਸਟਮਾਰਟਮ ਦੀ ਰਿਪੋਰਟ ਦੀ ਕਾਪੀ ਨਹੀਂ ਸੌਂਪੀ ਗਈ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪਹਿਲੀ ਰਿਪੋਰਟ ਕੀ ਲਿਖਿਆ ਹੈ।
ਰਿਪੋਰਟ ਵਿੱਚ ਸਾਫ ਕਿਹਾ ਗਿਆ ਹੈ ਕਿ ਗੋਲੀਆਂ ਲੱਗਣ ਨਾਲ ਹੀ ਹੋਈ ਹੈ। ਜ਼ਿਆਦਾ ਜ਼ਖਮ ਗੋਲੀਆਂ ਦੇ ਹੀ ਹਨ। ਉਸ ਦੇ ਸਰੀਰ ਵਿੱਚੋਂ ਮੈਟਲ ਵੀ ਮਿਲੇ ਹਨ। ਉਥੇ ਹੀ ਪਰਿਵਾਰ ਵੱਲੋਂ ਜਿਹੜੀ ਭੁੱਲਰ ਦੀ ਖੱਬੀ ਬਾਂਹ ਟੁੱਟਣ ਦੀ ਗੱਲ ਕਹੀ ਗਈ ਸੀ, ਉਸ ਬਾਰੇ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵੀ ਗੋਲੀ ਲੱਗਣ ਕਰਕੇ ਹੀ ਹੋਇਆ ਸੀ।
ਹਾਲਾਂਕਿ ਭੁੱਲਰ ਦਾ ਪਰਿਵਾਰ ਅਜੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਿਹਾ ਹੈ ਕਿ ਐਨਕਾਊਂਟਰ ਤੋ ਪਹਿਲਾਂ ਗੈਂਗਸਟਰ ਨਾਲ ਤਸ਼ੱਦਦ ਨਹੀਂ ਹੋਇਆ ਸੀ। ਕੱਲ੍ਹ ਰਾਤ ਹੀ ਇਹ ਰਿਪੋਰਟ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਉਥੇ ਹੀ ਅੱਜ ਗੈਂਗਸਟਰ ਭੁੱਲਰ ਦਾ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਪਰਿਵਾਰ ਦਾ ਕਹਿਣਾ ਸੀ ਕਿ ਐਨਕਾਊਂਟਰ ਤੋਂ ਪਹਿਲਾਂ ਭੁੱਲਰ ‘ਤੇ ਤਸ਼ੱਦਦ ਕੀਤਾ ਗਿਆ ਸੀ। ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਸੁਪਰੀਮ ਕੋਰਟ ਤੱਕ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦੀ ਇਜਾਜ਼ਤ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਮਾਪੇ ਬਣੇ ਹੈਵਾਨ: ਪਤੀ-ਪਤਨੀ ਨੇ ਆਪਣੀ 9 ਸਾਲ ਦੀ ਬੇਟੀ ਦੀ ਕੀਤੀ ਹੱਤਿਆ, ਬੀਮਾ ਪਾਲਿਸੀ ਦੀ ਰਕਮ ਲੈਣ ਲਈ ਰਚੀ ਸਾਜਿਸ਼