ਭਾਰਤੀਆਂ ਲਈ ਅਮਰੀਕਾ ਦੇ ਵੀਜ਼ੇ ਦਾ ਵੇਟਿੰਗ ਪੀਰੀਅਡ ਘੱਟ ਨਹੀਂ ਹੋ ਰਿਹਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ 500 ਤੋਂ ਵੱਧ ਦਿਨ ਹਨ। ਇਸ ਦੇ ਮੱਦੇਨਜ਼ਰ ਅਮਰੀਕੀ ਦੂਤਘਰ ਨੇ ਇਕ ਅਹਿਮ ਕਦਮ ਚੁੱਕਿਆ ਹੈ। ਇਸ ਤਹਿਤ ਕਿਸੇ ਵੀ ਹੋਰ ਦੇਸ਼ ਦੀ ਯਾਤਰਾ ਕਰਨ ਵਾਲੇ ਭਾਰਤੀ ਉੱਥੇ ਸਥਿਤ ਅਮਰੀਕੀ ਦੂਤਾਵਾਸ ਜਾ ਕੇ ਅਮਰੀਕਾ ਦੇ ਵੀਜ਼ੇ ਲਈ ਅਪਾਇੰਟਮੈਂਟ ਲੈ ਸਕਦੇ ਹਨ।
ਅਮਰੀਕੀ ਅੰਬੈਸੀ ਇੰਡੀਆ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਟਵੀਟ ਵੀ ਕੀਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਅਮਰੀਕਾ ਪਹਿਲਾਂ ਹੀ ਭਾਰਤੀਆਂ ਦੇ ਵੀਜ਼ਿਆਂ ਦੇ ਬੈਕਲਾਗ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਯੂ.ਐੱਸ. ਅੰਬੈਸੀ ਇੰਡੀਆ ਨੇ ਇਸ ਟਵੀਟ ਵਿੱਚ ਕਿਹਾ ਹੈ ਕਿ ਕੀ ਤੁਸੀਂ ਕੋਈ ਅੰਤਰਰਾਸ਼ਟਰੀ ਯਾਤਰਾ ਕਰਨ ਜਾ ਰਹੇ ਹੋ? ਜੇ ਅਜਿਹਾ ਹੈ, ਤਾਂ ਤੁਸੀਂ ਉਸ ਦੇਸ਼ ਵਿੱਚ ਅਮਰੀਕੀ ਦੂਤਾਵਾਸ ਵਿੱਚ ਵੀਜ਼ਾ ਲਈ ਮੁਲਾਕਾਤ ਕਰ ਸਕਦੇ ਹੋ ਜਿਥੇ ਤੁਸੀਂ ਯਾਤਰਾ ਕਰ ਰਹੇ ਹੋ। ਇਸ ਟਵੀਟ ‘ਚ ਇਕ ਮਿਸਾਲ ਦੇ ਕੇ ਇਸ ਨੂੰ ਡਿਟੇਲ ਵਿੱਚ ਸਮਝਾਇਆ ਗਿਆ ਹੈ। ਇਸ ਮੁਤਾਬਕ ਬੈਂਕਾਕ ਵਿੱਚ ਅਮਰੀਕੀ ਦੂਤਾਵਾਸ ਨੇ ਆਉਣ ਵਾਲੇ ਮਹੀਨਿਆਂ ਵਿੱਚ ਥਾਈਲੈਂਡ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ B1/B2 ਵੀਜ਼ਾ ਮੁਲਾਕਾਤਾਂ ਦੀ ਸਹੂਲਤ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਜ਼ਾ ਪ੍ਰੋਸੈਸਿੰਗ ‘ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਅਮਰੀਕਾ ਨੇ ਵੀ ਵਿਸ਼ੇਸ਼ ਕਦਮ ਚੁੱਕੇ ਹਨ। ਇਸ ਤਹਿਤ ਪਹਿਲੀ ਵਾਰ ਬਿਨੈਕਾਰਾਂ ਦੀ ਵਿਸ਼ੇਸ਼ ਇੰਟਰਵਿਊ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਦੂਤਾਵਾਸਾਂ ਵਿੱਚ ਸਟਾਫ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ 21 ਜਨਵਰੀ ਨੂੰ ਮੁੰਬਈ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਦੇ ਵਣਜ ਦੂਤਾਵਾਸਾਂ ‘ਚ ਸ਼ਨੀਵਾਰ ਨੂੰ ਵਿਸ਼ੇਸ਼ ਇੰਟਰਵਿਊ ਵੀ ਕਰਵਾਏ ਗਏ। ਇੰਨਾ ਹੀ ਨਹੀਂ ਪਿਛਲੇ ਸਮੇਂ ਵਿੱਚ ਅਮਰੀਕਾ ਦਾ ਵੀਜ਼ਾ ਰੱਖਣ ਵਾਲਿਆਂ ਨੂੰ ਇੰਟਰਵਿਊ ਤੋਂ ਛੋਟ ਦੇਣ ਦਾ ਵੀ ਪ੍ਰਬੰਧ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਨੇ ਇੱਕ ਹੋਰ ਗਾਰੰਟੀ ਕੀਤੀ ਪੂਰੀ, ਸੂਬੇ ‘ਚ ਹੁਣ ਤੋਂ ਮਿਲੇਗੀ ਸਸਤੀ ਰੇਤਾ
ਦੋ ਹਫ਼ਤੇ ਪਹਿਲਾਂ ਭਾਰਤ ਵਿੱਚ ਅਮਰੀਕੀ ਮਿਸ਼ਨ ਨੇ 2,50,000 ਵਾਧੂ B1/B2 ਨਿਯੁਕਤੀਆਂ ਜਾਰੀ ਕੀਤੀਆਂ ਸਨ। ਇਕ ਸੀਨੀਅਰ ਅਮਰੀਕੀ ਵੀਜ਼ਾ ਅਧਿਕਾਰੀ ਮੁਤਾਬਕ ਅਮਰੀਕਾ ਭਾਰਤ ‘ਚ ਵੀਜ਼ਾ ਦੀ ਉਡੀਕ ਮਿਆਦ ਨੂੰ ਘੱਟ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰਨ ‘ਚ ਲੱਗਾ ਹੋਇਆ ਹੈ। ਇਸ ਤਹਿਤ ਵਪਾਰਕ ਦੂਤਾਵਾਸਾਂ ਵਿੱਚ ਸਟਾਫ਼ ਵਧਾਉਣ ਦੇ ਨਾਲ-ਨਾਲ ਜਰਮਨੀ ਅਤੇ ਥਾਈਲੈਂਡ ਦੇ ਦੂਤਾਵਾਸ ਵੀਜ਼ਾ ਅਰਜ਼ੀਆਂ ਲਈ ਖੋਲ੍ਹੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਟ੍ਰੈਵਲ ਬੈਨ ਹਟਾਏ ਜਾਣ ਦੇ ਬਾਅਦ ਤੋਂ ਭਾਰਤ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਅਮਰੀਕਾ ਲਈ ਵੀਜ਼ਾ ਦੀ ਉਡੀਕ ਕਾਫੀ ਵੱਧ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: