ਦੇਸ਼ ਦੀ ਇਕ ਯੂਨੀਵਰਸਿਟੀ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਪੀਰੀਅਡਸ (ਮਾਹਵਾਰੀ) ਦੌਰਾਨ ਛੁੱਟੀ ਦੇਣ ਦਾ ਨਿਯਮ ਲਾਗੂ ਕੀਤਾ ਹੈ। ਵਿਦਿਆਰਥਣਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਸੀ, ਜਿਸ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ।
ਕੇਰਲ ਵਿੱਚ ਕੋਚੀਨ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ (CUSAT) ਨੇ ਹਰੇਕ ਸਮੈਸਟਰ ਵਿੱਚ ਵਿਦਿਆਰਥਣਾਂ ਦੀ ਹਾਜ਼ਰੀ ਵਿੱਚ ਕਮੀ ਲਈ ਵਾਧੂ 2 ਫੀਸਦੀ ਛੋਟ ਨੂੰ ਮਨਜ਼ੂਰੀ ਦਿੱਤੀ ਹੈ। CUSAT ਦੀਆਂ ਵਿਦਿਆਰਥਣਾਂ ਹੁਣ ਹਾਜ਼ਰੀ ਦੀ ਘਾਟ ਲਈ ਵਾਧੂ ਛੋਟ ਵਜੋਂ ‘ਮਾਹਵਾਰੀ ਰਾਹਤ’ ਦਾ ਲਾਭ ਲੈ ਸਕਦੀਆਂ ਹਨ।
CUSAT ਦੇ ਵੱਖ-ਵੱਖ ਵਿਭਾਗਾਂ ਵਿੱਚ 8,000 ਤੋਂ ਵੱਧ ਵਿਦਿਆਰਥੀ ਹਨ ਅਤੇ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਕੁੜੀਆਂ ਹਨ। ਸੰਯੁਕਤ ਰਜਿਸਟਰਾਰ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ, ‘ਮਹਿਲਾ ਵਿਦਿਆਰਥੀਆਂ ਨੂੰ ਮਾਹਵਾਰੀ ਦੇ ਲਾਭ ਨਾਲ ਸਬੰਧਤ ਅਪੀਲ ‘ਤੇ ਵਿਚਾਰ ਕੀਤਾ ਗਿਆ ਹੈ। ਵਾਈਸ-ਚਾਂਸਲਰ ਨੇ ਅਕਾਦਮਿਕ ਕੌਂਸਲ ਨੂੰ ਰਿਪੋਰਟ ਕਰਨ ਦੇ ਅਧੀਨ ਹਰ ਸਮੈਸਟਰ ਵਿੱਚ ਵਿਦਿਆਰਥਣਾਂ ਦੀ ਹਾਜ਼ਰੀ ਵਿੱਚ 2 ਫੀਸਦੀ ਦੀ ਵਾਧੂ ਛੋਟ ਨੂੰ ਮਨਜ਼ੂਰੀ ਦਿੱਤੀ ਹੈ।
ਯੂਨੀਵਰਸਿਟੀ ਦੇ ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਵੱਲੋਂ ਵਿਦਿਆਰਥਣਾਂ ਨੂੰ ਮਾਹਵਾਰੀ ਦਾ ‘ਲਾਭ’ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਪ੍ਰਸਤਾਵ ਰਸਮੀ ਤੌਰ ‘ਤੇ ਹਾਲ ਹੀ ਵਿੱਚ ਉਪ ਕੁਲਪਤੀ ਨੂੰ ਸੌਂਪਿਆ ਗਿਆ ਸੀ। ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੀਨ ਬੱਚੇ ਪੈਦਾ ਕਰਨ ਲਈ ਦੇ ਰਿਹੈ ਪੈਸੇ, ਦੂਜੇ ਤੇ ਤੀਜੇ ਨਿਆਣੇ ‘ਤੇ 2 ਲੱਖ ਦੀ ਆਫ਼ਰ!
ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਇਸ ਫੈਸਲੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਉਨ੍ਹਾਂ ਦੇ ਹਿੱਤ ਵਿੱਚ ਹੈ ਅਤੇ ਇਹ ਇੱਕ ਤਰ੍ਹਾਂ ਦਾ ਕ੍ਰਾਂਤੀਕਾਰੀ ਕਦਮ ਵੀ ਹੈ।
ਸੰਪਰਕ ਕਰਨ ‘ਤੇ CUSAT ਅਧਿਕਾਰੀ ਨੇ ਕਿਹਾ ਕਿ ਇਹ ਛੋਟ ਹਰ ਵਿਦਿਆਰਥਣ ਲਈ ਵੱਖਰੀ ਹੋਵੇਗੀ ਕਿਉਂਕਿ ਇਹ ਉਨ੍ਹਾਂ ਦੀ ਹਾਜ਼ਰੀ ‘ਤੇ ਨਿਰਭਰ ਕਰੇਗੀ। ਅਧਿਕਾਰੀ ਨੇ ਕਿਹਾ, “ਇਹ ਹਰੇਕ ਵਿਦਿਆਰਥਣ ਲਈ ਵੱਖਰਾ ਹੋਵੇਗਾ।” ਹਰ ਵਿਦਿਆਰਥਣ ਮਾਹਵਾਰੀ ਲਾਭ ਵਜੋਂ ਆਪਣੀ ਕੁੱਲ ਹਾਜ਼ਰੀ ਦੇ 2 ਫੀਸਦੀ ਦਾ ਦਾਅਵਾ ਕਰ ਸਕਦੀ ਹੈ। ਜੇ ਨਿਯਮ ਨੂੰ ਲੈ ਕੇ ਕੋਈ ਭੰਬਲਭੂਸਾ ਹੈ ਤਾਂ ਸਪੱਸ਼ਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: