ਓਡੀਸ਼ਾ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਇੱਥੇ ਬਾਲਾਸੋਰ ਦੇ ਬਹਿਨਾਗਾ ਸਟੇਸ਼ਨ ਨੇੜੇ ਕੋਰੋਮੰਡਲ ਐਕਸਪ੍ਰੈਸ ਅਤੇ ਮਾਲ ਗੱਡੀ ਆਪਸ ਵਿੱਚ ਟਕਰਾ ਗਈ। ਖੋਜ ਅਤੇ ਬਚਾਅ ਕਾਰਜ ਲਈ ਟੀਮਾਂ ਮੌਕੇ ‘ਤੇ ਰਵਾਨਾ ਹੋ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਕੋਰੋਮੰਡਲ ਐਕਸਪ੍ਰੈਸ 12841 ਦੀਆਂ ਪੰਜ ਬੋਗੀਆਂ ਯਸ਼ਵੰਤਪੁਰ ਐਕਸਪ੍ਰੈਸ ਦੇ ਪਟੜੀ ਤੋਂ ਉਤਰ ਜਾਣ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਇਸ ਹਾਦਸੇ ‘ਚ ਹੁਣ ਤੱਕ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਵਿਸ਼ੇਸ਼ ਰਾਹਤ ਕਮਿਸ਼ਨਰ ਦੇ ਦਫ਼ਤਰ ਨੇ ਦੱਸਿਆ ਕਿ ਬਾਲਾਸੋਰ ਦੇ ਕੁਲੈਕਟਰ ਨੂੰ ਵੀ ਸਾਰੇ ਲੋੜੀਂਦੇ ਪ੍ਰਬੰਧ ਕਰਨ ਲਈ ਮੌਕੇ ‘ਤੇ ਪਹੁੰਚਣ ਅਤੇ ਰਾਜ ਪੱਧਰ ਤੋਂ ਕੋਈ ਵਾਧੂ ਮਦਦ ਦੀ ਲੋੜ ਪੈਣ ‘ਤੇ ਐਸਆਰਸੀ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। SRC ਨੇ ਐਮਰਜੈਂਸੀ ਕੰਟਰੋਲ ਰੂਮ ਨੰਬਰ: 0678 2262286 ਜਾਰੀ ਕੀਤਾ ਹੈ
ਫਿਲਹਾਲ ਇਸ ਹਾਦਸੇ ‘ਚ ਹੋਏ ਨੁਕਸਾਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਭਿਆਨਕ ਹਾਦਸਾ ਦੋਵੇਂ ਟਰੇਨਾਂ ਦੇ ਇੱਕੋ ਲਾਈਨ ‘ਤੇ ਆਉਣ ਕਾਰਨ ਵਾਪਰਿਆ ਹੈ। ਪਤਾ ਲੱਗਾ ਹੈ ਕਿ ਸਿਗਨਲ ਫੇਲ ਹੋਣ ਕਾਰਨ ਦੋਵੇਂ ਟਰੇਨਾਂ ਇੱਕੋ ਟ੍ਰੈਕ ‘ਤੇ ਆ ਗਈਆਂ ਅਤੇ ਟਕਰਾ ਗਈਆਂ।
ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ
ਇਸ ਟੱਕਰ ‘ਚ ਕੋਰੋਮੰਡਲ ਐਕਸਪ੍ਰੈਸ ਟਰੇਨ ਨੂੰ ਭਾਰੀ ਨੁਕਸਾਨ ਪਹੁੰਚਿਆ। ਲਗਭਗ ਪੂਰੀ ਟਰੇਨ ਪਟੜੀ ਤੋਂ ਉਤਰ ਗਈ। ਇਸ ‘ਚ ਕਈ ਲੋਕ ਫਸ ਗਏ ਹਨ, ਜਿਨ੍ਹਾਂ ਨੂੰ ਸਥਾਨਕ ਲੋਕ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਦੀ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੇਨ ਦਾ ਇੰਜਣ ਮਾਲ ਗੱਡੀ ‘ਤੇ ਚੜ੍ਹ ਗਿਆ।
ਵੀਡੀਓ ਲਈ ਕਲਿੱਕ ਕਰੋ -: