ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਿਕਲਾਂਗਾਂ ਦੇ ਕਲਿਆਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅੰਮ੍ਰਿਤਸਰ, ਜਲੰਧਰ, ਫਗਵਾੜਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ ਤੇ ਮੋਹਾਲੀ ਜ਼ਿਲ੍ਹਿਆਂ ਵਿਚ 193 ਭਵਨਾਂ ਦੇ ਇਲਾਵਾ ਚੰਡੀਗੜ੍ਹ ਸ਼ਹਿਰ ਵਿਚ ਪੰਜਾਬ ਸਰਕਾਰ ਦੇ 9 ਭਵਨਾਂ ਨੂੰ ਵਿਕਲਾਂਗਾਂ ਦੇ ਅਨੁਕੂਲ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ‘ਤੇ 50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਭਵਨਾਂ ਨੂੰ ਵਿਕਲਾਂਗਾਂ ਦੀ ਆਸਾਨ ਪਹੁੰਚ ਲਈ ਸਹੀ ਬਣਾਉਣ ਦੇ ਲਈ ਲਿਫਟ, ਰੈਂਪ, ਟੁਆਇਲਟ, ਰੇਲਿੰਗ ਆਦਿ ਦੀ ਵਿਵਸਥਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਜਰਾਤ ਪੁਲਿਸ ਨਾਲ ਬਹਿਸ ਤੋਂ ਬਾਅਦ ਹੁਣ ਸੀਐਮ ਕੇਜਰੀਵਾਲ ਨੇ ਦੇਖੋ ਕੀ ਕਿਹਾ
ਮੰਤਰੀ ਨੇ ਅੱਗੇ ਕਿਹਾ ਕਿ ਭਵਨਾਂ ਵਿਚ ਨਵੀਆਂ ਸਹੂਲਤਾਂ ਜਿਵੇਂ ਪੌੜੀਆਂ ਤੇ ਰੈਂਪ, ਗਲਿਆਰੇ, ਪ੍ਰਵੇਸ਼ ਦੁਆਰ, ਪਾਰਕਿੰਗ ਦੇ ਨਾਲ-ਨਾਲ ਅੰਦਰੂਨੀ ਤੇ ਬਾਹਰੀ ਸਹੂਲਤਾਂ ਜਿਵੇਂ ਸਾਈਨੇਜ, ਅਲਾਰਮ ਸਿਸਟਮ ਤੇ ਵਿਕਲਾਂਗਾਂ ਲਈ ਖਾਸ ਟੁਆਲਿਟਾਂ ਨੂੰ ਜੋੜਿਆ ਜਾਵੇਗਾ। ਡਾ. ਬਲਜੀਤ ਨੇ ਕਿਹਾ ਕਿ ਇਹ ਸਹੂਲਤਾਂ ਜੀਵਨ ਦੇ ਸਾਰੇ ਖੇਤਰਾਂ ਵਿਚ ਵਿਕਲਾਂਗ ਵਿਅਕਤੀਆਂ ਦੀ ਸਹੀ ਹਿੱਸੇਦਾਰੀ ਨਿਸ਼ਚਿਤ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -: