ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਕਾਰ ਖਰੀਦਣਾ ਕਾਫੀ ਮਹਿੰਗਾ ਪੈ ਸਕਦਾ ਹੈ ਕਿਉਂਕਿ ਕਮਰਸ਼ੀਅਲ ਵ੍ਹੀਕਲ, ਕਾਰ ਤੇ ਐੱਸ.ਯੂ.ਵੀ. ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।
ਜਾਣਕਾਰੀ ਮੁਤਾਬਕ ਟਰਾਂਸਪੋਰਟ ਵਿਭਾਗ ਨੇ ਕੁਝ ਕੈਟਾਗਰੀ ਦੇ ਵ੍ਹੀਕਲ ‘ਤੇ ਰੋਡ ਟੈਕਸ ਨੂੰ ਵਧਾਉਣ ਦਾ ਮਤਾ ਦਿੱਤਾ ਹੈ। ਦਿੱਲੀ ਵਿੱਚ ਪ੍ਰਾਈਵੇਟ ਵ੍ਹੀਕਲ ‘ਤੇ ਰੋਡ ਟੈਕਸ ਫਿਲਹਾਲ ਫਿਊਲ ਦਾ ਟਾਈਪ ਤੇ ਪ੍ਰਾਈਸ ਰੇਂਜ ਦੇ ਆਧਾਰ ‘ਤੇ 12.5 ਫੀਸਦੀ ਤੱਕ ਹੈ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਆਪਣੇ ਐਨੁਅਲ ਬਜਟ 2022-23 ਵਿੱਚ ਵੱਖ-ਵੱਖ ਟੈਕਸਾਂ ਤੇ ਫੀਸ ਤੋਂ 2,000 ਕਰੋੜ ਰੁਪਏ ਇਕੱਠਾ ਕਰਨ ਦਾ ਟਾਰਗੇਟ ਰਖਿਆ ਹੈ।
ਇਸੇ ਦੇ ਨਾਲ ਦੇਸ਼ ਵਿੱਚ ਪਹਿਲਾਂ ਤੋਂ ਹੀ ਕਈ ਕਾਰ ਨਿਰਮਾਤਾਵਾਂ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ ਨੂੰ ਪਹਿਲਾਂ ਤੋਂ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੁਤੀ ਸੁਜ਼ੁਕੀ ਇੰਡੀਆ ਨੇ ਆਪਣੇ ਪੂਰੇ ਮਾਡਲ ਰੇਂਜ ਦੀਆਂ ਕੀਮਤਾਂ ਵਿੱਚ 0.9 ਫੀਸਦੀ ਤੋਂ 1.9 ਫੀਸਦੀ ਵਿਚਾਲੇ ਵਧਾ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੂਜੇ ਪਾਸੇ ਪਿਛਲੇ ਹਫਤੇ ਦਿੱਲੀ ਟਰਾਂਸਪੋਰਟ ਵਿਭਾਗ ਨੇ ਬੱਸ ਲੇਨ ਦੀ ਉਲੰਘਣਾ ਕਰਨ ਵਾਲੀਆਂ ਛੋਟੀਆਂ ਗੱਡੀਆਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀ। ਵਿਭਾਗ ਦੇ ਅਧਿਕਾਰੀਆਂ ਨੇ ਬੱਸਾਂ ਲਈ ਤੈਅ ਗਲੀਆਂ ਵਿੱਚ ਖੜ੍ਹੀਆਂ 50 ਤੋਂ ਵੱਧ ਗੱਡੀਆਂ ਨੂੰ ਹਟਾ ਦਿੱਤਾ ਹੈ ਤੇ ਇਨ੍ਹਾਂ ਗੱਡੀਆਂ ਦੇ ਚਾਲਕਾਂ ‘ਤੇ ਹਰੇਕ ‘ਤੇ 500 ਰੁਪਏ ਦਾ ਜੁਰਮਾਨਾ ਲਾਇਆ ਹੈ। ਟੋ ਕੀਤੀਆਂ ਗਈਆਂ ਗੱਡੀਆਂ ਵਿੱਚ ਛੋਟੀ ਕਾਰ, ਆਟੋ, ਈ-ਰਿਕਸ਼ਾ ਤੇ ਦੋਪਹੀਆ ਗੱਡੀਆਂ ਸ਼ਾਮਲ ਹਨ।