ਦਿੱਲੀ ਤੋਂ ਕਤਰ ਜਾ ਰਹੀ ਇੰਡੀਗੋ ਫਲਾਈਟ ਵਿੱਚ ਬਾਰਾਤੀਆਂ ਦੇ ਡਾਂਸ ਦਾ ਵੀਡੀਓ ਵਾਇਰਲ ਹੋਇਆ ਹੈ। 37 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡਾਣ ਭਰਨ ਵਾਲੀ ਫਲਾਈਟ ‘ਚ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਦੇ ਗੀਤ ‘ਤੇਰੀ ਆਂਖਿਆ ਕਾ ਯੋ ਕਾਜਲ’ ‘ਤੇ ਬਰਾਤੀ ਜ਼ਬਰਦਸਤ ਠੁਮਕੇ ਲਾਉਂਦੇ ਦਿਸ ਰਹੇ ਹਨ। ਇਹ ਪੂਰੀ ਫਲਾਈਟ ਸਿਰਫ ਬਾਰਾਤੀਆਂ ਲਈ ਹੀ ਬੁੱਕ ਕੀਤੀ ਗਈ ਸੀ।
ਇੰਸਟਾਗ੍ਰਾਮ ‘ਤੇ ਐਂਕਰ ਜੈ ਕਰਮਾਨੀ ਨੇ ਇਸ ਡਾਂਸ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਕੈਪਸ਼ਨ ‘ਚ ਲਿਖਿਆ ਹੈ- ਸਪਨਾ ਚੌਧਰੀ ਦਾ ਗੀਤ 37 ਹਜ਼ਾਰ ਫੁੱਟ ਦੀ ਉਚਾਈ ‘ਤੇ ਹਵਾ ‘ਚ ਗੂੰਜਿਆ। ਵੀਡੀਓ ‘ਚ ਜੈ ਕਰਮਾਨੀ ਡਾਂਸ ਕਰ ਰਹੀ ਬਾਰਾਤੀਆਂ ਦੇ ਪਿੱਛੇ ਸਪੀਕਰ ਫੜੀ ਨਜ਼ਰ ਆ ਰਹੀ ਹੈ। ਫਲਾਈਟ ‘ਚ ਡਾਂਸ ਕਰਕੇ ਮਹਿਮਾਨਾਂ ਨੇ ਹਵਾ ‘ਚ ਹੀ ਵਿਆਹ ਦਾ ਮਾਹੌਲ ਬਣਾ ਦਿੱਤਾ।
ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਬਾਰਾਤੀ ਤਾਂ ਬਾਰਾਤੀ ਨੇ, ਹਰ ਜਗ੍ਹਾ ਦੇਸੀ ਅੰਦਾਜ਼। ਇਕ ਯੂਜ਼ਰ ਨੇ ਲਿਖਿਆ- ਫਲਾਈਟ ਦੇ ਅੰਦਰ ਇਸ ਤਰ੍ਹਾਂ ਹਲਾ-ਗੁੱਲਾ ਕਰਨਾ ਸੁਰੱਖਿਅਤ ਨਹੀਂ ਹੈ। ਇਹ ਬਹੁਤ ਰਿਸਕੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਫਲਾਇੰਗ ਫਲਾਈਟ ‘ਚ ਲੋਕਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ, ਇਹ ਖਤਰਨਾਕ ਹੈ।
ਇਹ ਵੀ ਪੜ੍ਹੋ : ਮੋਹਾਲੀ : IPL ਖਿਡਾਰੀਆਂ ਵਾਲੇ ਹੋਟਲ ‘ਚੋਂ 3 ਸੱਟੇਬਾਜ਼ ਕਾਬੂ, ਗੁਪਤ ਸੂਚਨਾ ‘ਤੇ ਪੁਲਿਸ ਨੇ ਮਾਰੀ ਰੇਡ
ਇਸ ਮਾਮਲੇ ਬਾਰੇ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਹੈ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਇੰਡੀਗੋ ਏਅਰਲਾਈਨਜ਼ ਜਾਂ ਡੀਜੀਸੀਏ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਵੀਡੀਓ ਲਈ ਕਲਿੱਕ ਕਰੋ -: