ਸਰਕਾਰ ਨੇ ਹਾਲ ਹੀ ਵਿੱਚ ਓਮੀਕ੍ਰੋਨ ਕਾਰਨ ਸ਼ਡਿਊਲਡ ਕੌਮਾਂਤਰੀ ਉਡਾਣਾਂ ਤੇ ਰੋਕ ਲਾਈ ਹੈ ਪਰ ਇਸ ਵਿਚਕਾਰ ਆਸਟ੍ਰੇਲੀਆ ਜਾਣ ਵਾਲੇ ਲੋਕਾਂ ਦੀ ਚਿੰਤਾ ਦੂਰ ਕਰ ਦਿੱਤੀ ਗਈ ਹੈ। ਪੀ. ਐੱਮ. ਨਰਿੰਦਰ ਮੋਦੀ ਸਰਕਾਰ ਨੇ ਆਸਟ੍ਰੇਲੀਆ ਨਾਲ ਏਅਰ ਬਬਲ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਨਾਲ ਸਾਰੇ ਯੋਗ ਯਾਤਰੀਆਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਯਾਤਰਾ ਕਰਨ ਦੀ ਇਜਾਜ਼ਤ ਮਿਲੇਗੀ।
ਆਸਟ੍ਰੇਲੀਆਈ ਏਅਰਲਾਈਨ ਕੰਤਸ ਨੇ ਹਾਲ ਹੀ ਵਿੱਚ ਸਿਡਨੀ ਅਤੇ ਨਵੀਂ ਦਿੱਲੀ ਵਿਚਕਾਰ ਉਡਾਣਾਂ ਸ਼ੁਰੂ ਕੀਤੀਆਂ ਹਨ। ਹੁਣ ਇਸ ਸਮਝੌਤੇ ਮਗਰੋਂ ਏਅਰਲਾਈਨ ਕ੍ਰਿਸਮਸ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਮੈਲਬੌਰਨ ਵਿਚਕਾਰ ਵੀ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੈ। ਭਾਰਤ ਸਰਕਾਰ ਵੱਲੋਂ ਸ਼ਡਿਊਲਡ ਕੌਮਾਂਤਰੀ ਉਡਾਣਾਂ ਨੂੰ ਮੁਅੱਤਲ ਕੀਤੇ ਜਾਣ ਤੋਂ ਪਹਿਲਾਂ ਏਅਰ ਇੰਡੀਆ ਨਵੀਂ ਦਿੱਲੀ ਤੋਂ ਮੈਲਬੌਰਨ ਅਤੇ ਸਿਡਨੀ ਨਾਲ ਜੋੜਨ ਵਾਲੀਆਂ ਸਿੱਧੀਆਂ ਉਡਾਣਾਂ ਚਲਾਉਂਦੀ ਸੀ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉੱਥੇ ਹੀ, ਹੁਣ ਏਅਰਲਾਈਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਏਅਰ ਇੰਡੀਆ ਦੀਆਂ ਉਡਾਣਾਂ ਆਉਣ ਵਾਲੇ ਦਿਨਾਂ ਵਿੱਚ ਮੁੜ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ : CDS ਰਾਵਤ ਨੇ ਮੌਤ ਤੋਂ 1 ਦਿਨ ਪਹਿਲਾਂ ਰਿਕਾਰਡ ਕੀਤਾ ਸੀ ਇਹ ਆਖਰੀ ਸੰਦੇਸ਼, ਸੁਣ ਭਾਵੁਕ ਹੋਏ ਜਵਾਨ
ਭਾਰਤ ਦੇ ਇਸ ਸਮੇਂ 33 ਦੇਸ਼ਾਂ ਨਾਲ ਦੁਵੱਲੇ ਏਅਰ ਬਬਲ ਸਮਝੌਤੇ ਹਨ, ਜਿਨ੍ਹਾਂ ਵਿੱਚ ਅਫਗਾਨਿਸਤਾਨ, ਆਸਟ੍ਰੇਲੀਆ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫਿਨਲੈਂਡ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵ, ਮਾਰੀਸ਼ਸ, ਨੇਪਾਲ, ਨੀਦਰਲੈਂਡ, ਨਾਈਜੀਰੀਆ, ਓਮਾਨ, ਕਤਰ, ਰੂਸ, ਰਵਾਂਡਾ, ਸਿੰਗਾਪੁਰ, ਸੇਸ਼ੇਲਸ, ਸਵਿਟਜ਼ਰਲੈਂਡ, ਸ਼੍ਰੀਲੰਕਾ, ਤਨਜ਼ਾਨੀਆ, ਯੂਏਈ, ਯੂ. ਕੇ., ਅਤੇ ਅਮਰੀਕਾ, ਯੂਕਰੇਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।