ਜੰਮੂ ਕਸ਼ਮੀਰ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਭਤੀਜੇ ਮੁਬਾਸ਼ੀਰ ਆਜ਼ਾਦ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਉਹ ਜ਼ਮੀਨੀ ਪੱਧਰ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹਨ।
ਗੁਲਾਮ ਨਬੀ ਆਜ਼ਾਦ ਦੇ ਸਭ ਤੋਂ ਛੋਟੇ ਭਰਾ ਲਿਆਕਤ ਅਲੀ ਦੇ ਬੇਟੇ ਮੁਬਾਸ਼ੀਰ ਆਜ਼ਾਦ ਨੇ ਇਹ ਵੀ ਕਾਹਿ ਕਾ ਉਨ੍ਹਾਂ ਦੇ ਚਾਚਾ ਦਾ ਕਾਂਗਰਸ ਲੀਡਰਸ਼ਿਪ ਵੱਲੋਂ ਅਪਮਾਨ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾਂ ਨੂੰ ਦੁਖ ਹੋਇਆ ਤੇ ਉਨ੍ਹਾਂ ਨੇ ਪੁਰਾਣੀ ਪਾਰਟੀ ਨਾਲੋਂ ਨਾਤਾ ਤੋੜ ਲਿਆ। ਹਾਲਾਂਕਿ, ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਚਾਚਾ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋਣ ਦੀ ਯੋਜਨਾ ‘ਤੇ ਸਲਾਹ-ਮਸ਼ਵਰਾ ਨਹੀਂ ਕੀਤਾ ਸੀ।
ਜੰਮੂ-ਕਸ਼ਮੀਰ ਵਿੱਚ ਬੀਜੇਪੀ ਦੇ ਪ੍ਰਧਾਨ ਰਵਿੰਦਰ ਰੈਨਾ ਤੇ ਹੋਰ ਸੀਨੀਅਰ ਪਾਰਟੀ ਨੇਤਾਵਾਂ ਨੇ ਮੁਬਾਸ਼ਿਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਰੈਨਾ ਨੇ ਕਿਹਾ ਕਿ ਮੁਬਾਸ਼ਿਰ ਆਜ਼ਾਦ ਦਾ ਬੀਜੇਪੀ ਵਿੱਚ ਸ਼ਾਮਲ ਹੋਣਾ ਇੱਕ ਟਰਨਿੰਗ ਪੁਆਇੰਟ ਹੈ ਤੇ ਡੋਡਾ, ਕਿਸ਼ਤਵਾੜ, ਰਾਮਬਨ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਬੀਜੇਪੀ ਨਾਲ ਜੁੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅਪ੍ਰੈਲ 2009 ਵਿੱਚ ਆਜ਼ਾਦ ਦੇ ਭਰਾ ਗੁਲਾਮ ਅਲੀ ਨੇ ਵੀ ਬੀਜੇਪੀ ਦਾ ਪੱਲਾ ਫੜਿਆ ਸੀ। ਮੁਬਾਸ਼ਿਰ ਨੇ ਕਿਹਾ ਕਿ ਕਾਂਗਰਸ ਪਾਰਟੀ ਅੰਦਰੂਨੀ ਕਲੇਸ਼ ਵਿੱਚ ਫਸ ਗਈ ਹੈ, ਜਦਕਿ ਮੋਦੀ ਦੀ ਲੀਡਰਸ਼ਿਪ ਬੀਜੇਪੀ ਜ਼ਮੀਨੀ ਪੱਧਰ ‘ਤੇ ਕਲਿਆਣਕਾਰੀ ਕਾਰਜਾਂ ਵਿੱਚ ਲੱਗੀ ਹੋਈ ਹੈ।
ਕਾਂਗਰਸ ਨੇ ਪਾਰਟੀ ਦੇ ਕਰਿਸ਼ਮਾਈ ਨੇਤਾ ਨਾਲ ਚੰਗਾ ਵਤੀਰਾ ਨਹੀਂ ਕੀਤਾ, ਜਦਕਿ ਖੁਦ ਪੀ.ਐੱਮ. ਮੋਦੀ ਨੇ ਆਜ਼ਾਦ ਨੂੰ ਉਨ੍ਹਾਂ ਦੀ ਦੇਸ਼ ਸੇਵਾ ਲਈ ਸਨਮਾਨਤ ਕੀਤਾ ਹੈ। ਜ਼ਿਕਰੋਗ ਹੈ ਕਿ ਆਜ਼ਾਦ ਕਾਂਗਰਸ ਦੇ ਅਸੰਤੁਸ਼ਟ ਗਰੁੱਪ ਜੀ-23 ਦਾ ਹਿੱਸਾ ਹਨ, ਜਿਨ੍ਹਾਂ ਨੇ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸਾਂਗਠਨਿਕ ਬਦਲਾਅ ਲਈ ਅਨੁਰੋਧ ਕੀਤਾ ਸੀ,ਜਿਸ ਤੋਂ ਬਾਅਦ ਪਾਰਟੀ ਵਿੱਚ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ।