ਹੁਸ਼ਿਆਰਪੁਰ ਦੇ ਟਾਂਡਾ ‘ਚ ਅੱਜ ਹੋਈ ਲੁੱਟ ਦੌਰਾਨ 2 ਬੱਚਿਆਂ ਦੀ ਜਾਨ ਚਲੀ ਗਈ। ਲੁਟੇਰਿਆਂ ਨੇ ਨਾ ਸਿਰਫ ਪ੍ਰਭਜੀਤ ਦਾ ਪਰਸ ਖੋਹ ਲਿਆ ਸਗੋਂ ਨਾਲ ਹੀ ਉਸ ਦੀਆਂ ਸਾਰੀਆਂ ਖੁਸ਼ੀਆਂ ਵੀ ਖੋਹ ਲਈਆਂ। ਜਿਸ ਘਰ ਦੇ ਚਿਰਾਗ ਨੂੰ ਵਿਆਹ ਦੇ 20 ਸਾਲਾਂ ਬਾਅਦ ਲੱਖ ਮੰਨਤਾਂ ਮੰਗ ਕੇ ਲਿਆ ਸੀ, ਉਸ ਨੂੰ ਬੁਝਾ ਦਿੱਤਾ ਗਿਆ। ਅਜੇ 5 ਮਾਰਚ ਨੂੰ ਪਰਿਵਾਰ ਨੇ 6 ਸਾਲਾਂ ਗੁਰਭੇਜ ਦੀ ਸੁਖਣਾ ਪੂਰੀ ਕਰਨ ਸ਼ੁਕਰਾਨੇ ਲਈ ਹਜ਼ੂਰ ਸਾਹਿਬ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਘਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ।
ਹਜ਼ੂਰ ਸਾਹਿਬ ਸ਼ੁਕਰਾਣਾ ਕਰਨ ਲਈ ਜਾਣ ਤੋਂ ਪਹਿਲਾਂ ਪਿੰਡ ਪੂਲਪੁਖਤਾ ਦੇ ਤਰਨਜੀਤ ਸਿੰਘ ਦੀ ਪਤਨੀ ਪ੍ਰਭਜੀਤ ਕੌਰ ਤਿਆਰੀਆਂ ਵਿੱਚ ਲੱਗੀ ਹੋਈ ਸੀ। ਉਹ ਪੇਕੇ ਪਿੰਡ ਛਾਂਗਲਾ ਯਾਤਰਾ ਨੂੰ ਲੈ ਕੇ ਗਈ ਸੀ। ਉਥੋਂ ਸਕੂਟੀ ‘ਤੇ ਪਰਤ ਰਹੀ ਸੀ ਕਿ ਰਸਤੇ ਵਿੱਚ ਉਸ ਦਾ ਸਾਰਾ ਸੰਸਾਰ ਉੱਜੜ ਗਿਆ। ਲੁਟੇਰਿਆਂ ਨੇ ਉਸ ਨੂੰ ਅਜਿਹਾ ਝਟਕਾ ਦਿੱਤਾ ਕਿ ਉਸ ਦਾ ਸਭ ਕੁਝ ਲੁੱਟ ਗਿਆ।
ਘਰ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ ਤੇ ਸਾਰੀਆਂ ਤਿਆਰੀਆਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਲੁੱਟ ਮਗਰੋਂ ਲੁਟੇਰਿਆਂ ਦਾ ਪਿੱਛਾ ਕਰਨ ਲਈ ਜਿਵੇਂ ਹੀ ਪ੍ਰਭਜੀਤ ਪਿੱਛੇ ਮੁੜੀ ਤਾਂ ਹੜਬੜਾਹਟ ਵਿੱਚ ਸਕੂਟੀ ਦਾ ਬੈਲੇਂਸ ਵਿਗੜ ਗਿਆ। ਸਕੂਟੀ ਅੱਗੇ ਚੱਲ ਰਹੇ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਸਕੂਟੀ ‘ਤੇ ਸਵਾਰ ਪ੍ਰਭਜੀਤ ਦੇ ਪੁੱਤਰ ਗੁਰਭੇਜ ਤੇ ਉਸ ਦੀ ਮਾਸੀ ਦੀ ਕੁੜੀ ਗਗਨਦੀਪ ਕੌਰ ਦੀ ਮੌਕੇ ‘ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ਕੰਡਕਟਰ ਨੂੰ 5 ਰੁ. ਵਾਧੂ ਲੈਣੇ ਪਏ ਮਹਿੰਗਾ, ਹੁਣ ਮੋੜਨੇ ਪੈਣੇ ਮੁਆਵਜ਼ੇ ਤੇ ਕੇਸ ਖਰਚ ਦੇ ਵੀ 1700 ਰੁਪਏ
ਗੁਰਭੇਜ ਦੇ ਮਾਮਤਾ ਯੋਗਰਾਜ ਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਜੀਜਾ ਚਰਨਜੀਤ ਸਿੰਘ ਦੁਬੱ ਵਿੱਚ ਕੰਮ ਕਰਦਾ ਹੈ। ਉਨ੍ਹਾਂ ਦੀ ਭੈਣ ਪ੍ਰਭਜੀਤ ਦੇ ਘਰ ਵਿਆਹ ਦੇ ਵੀਹ ਸਾਲਾਂ ਮਗਰੋਂ ਸੁੱਖਣਾ ਸੁੱਖ ਕੇ ਖੁਸ਼ੀ ਆਈ ਸੀ, ਪਰ ਉਹ ਵੀ ਬਹੁਤੀ ਦੇਰ ਨਹੀਂ ਰਹੀ ਤੇ ਖੋਹੀ ਗਈ।
ਗੁਰਭੇਜ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਯੋਗਰਾਜ ਨੇ ਕਿਹਾ ਕਿ ਉਨ੍ਹਾਂ ਦੀ ਭਾਣਜੀ ਗਗਨਦੀਪ ਕੌਰ ਨਿਵਾਸੀ ਗੜ੍ਹ ਮੁਕੇਸ਼ਵਰ ਉੱਤਰ ਪ੍ਰਦੇਸ਼ ਤੋਂ ਸਿਲਾਈ ਸਿੱਖਣ ਲਈ ਆਪਣੀ ਮਾਸੀ ਕੋਲ ਆਈ ਹੋਈ ਸੀ, ਉਹ ਵੀ ਆਪਣੇ ਭਰਾ ਨਾਲ ਚੱਲ ਵਸੀ।
ਵੀਡੀਓ ਲਈ ਕਲਿੱਕ ਕਰੋ -: